ASI ਓਂਕਾਰ ਸਿੰਘ ਨੇ ਚੌਕੀ ਇੰਚਾਰਜ ਰਣੀਕੇ ਦਾ ਅਹੁਦਾ ਸੰਭਾਲਿਆ

Wednesday, Jul 24, 2024 - 03:46 PM (IST)

ASI ਓਂਕਾਰ ਸਿੰਘ ਨੇ ਚੌਕੀ ਇੰਚਾਰਜ ਰਣੀਕੇ ਦਾ ਅਹੁਦਾ ਸੰਭਾਲਿਆ

ਸ਼ੇਰਪੁਰ (ਸਿੰਗਲਾ)- ਚੌਕੀ ਰਣੀਕੇ ਵਿਖੇ ਏ. ਐੱਸ. ਆਈ. ਉਂਕਾਰ ਸਿੰਘ ਨੇ ਬਤੌਰ ਚੌਕੀ ਇੰਚਾਰਜ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ. ਐੱਸ. ਆਈ. ਉਂਕਾਰ ਸਿੰਘ ਨੇ ਕਿਹਾ ਕਿ ਚੌਕੀ ਵਿਖੇ ਕੰਮ ਕਾਰ ਲਈ ਆਉਣ ਵਾਲੇ ਹਰ ਮੋਹਤਬਰ ਵਿਅਕਤੀ ਦਾ ਬਣਦਾ ਮਾਣ ਸਤਿਕਾਰ ਕੀਤਾ ਜਾਵੇਗਾ ਅਤੇ ਮਾੜੇ ਅਨਸਰਾਂ ਨਾਲ ਸਖਤੀ ਵਰਤੀ ਜਾਵੇਗੀ। ਉਨ੍ਹਾਂ ਨਸ਼ਾ ਸਮੱਗਲਰਾਂ ਤੇ ਮਾੜੇ ਅਨਸਰਾਂ ਨੂੰ ਹਦਾਇਤ ਕੀਤੀ ਹੈ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਅੱਧੀ ਰਾਤ ਨੂੰ ਧਮਾਕਿਆਂ ਦੀ ਆਵਾਜ਼ ਸੁਣ ਦਹਿਲੇ ਲੋਕ! ਬਾਅਦ 'ਚ ਨਿਕਲੀ ਹੋਰ ਹੀ ਕਹਾਣੀ, ਆਪ ਹੀ ਵੇਖ ਲਓ ਵੀਡੀਓ

ਉਨ੍ਹਾਂ ਅੱਗੋਂ ਕਿਹਾ ਕਿ ਬੁਲਟ ਮੋਟਰਸਾਈਕਲਾਂ ਦੇ ਭੜਾਕੇ ਪਾਉਣ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਖੀਰ ’ਚ ਉਨ੍ਹਾਂ ਨੇ ਪਬਲਿਕ ਅਤੇ ਪ੍ਰੈੱਸ ਨੂੰ ਅਪੀਲ ਕੀਤੀ ਹੈ ਕਿ ਪੁਲਸ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ ਤਾਂ ਕਿ ਮਾੜੇ ਅਨਸਰਾਂ ਨੂੰ ਨੱਥ ਪਾਈ ਜਾਵੇ ਅਤੇ ਇਲਾਕੇ ’ਚ ਅਮਨ ਸ਼ਾਂਤੀ ਬਣੀ ਰਹੇ। ਇਸ ਮੌਕੇ ਮੁੱਖ ਮੁਨਸੀ ਲਵਪ੍ਰੀਤ ਸਿੰਘ, ਏ.ਐੱਸ.ਆਈ. ਨਿਰਮਲ ਸਿੰਘ ਕੱਟੂ, ਕ੍ਰਿਸ਼ਨ ਕੁਮਾਰ, ਸੁਰੇਸ਼ ਕੁਮਾਰ, ਹੌਲਦਾਰ ਗੁਰਦੀਪ ਸਿੰਘ, ਨਾਇਬ ਸਿੰਘ ਆਦਿ ਪੁਲਸ ਮੁਲਾਜ਼ਮ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News