ਆਸ਼ਾ ਵਰਕਰਾਂ ਨੇ ਮੋਫਰ ਨੂੰ ਮੰਗ-ਪੱਤਰ ਦੇ ਕੇ ਰੋਏ ਦੁੱਖੜੇ
Friday, May 08, 2020 - 10:27 PM (IST)

ਮਾਨਸਾ,(ਮਿੱਤਲ,ਮਨਜੀਤ)- ਮਾਮੂਲੀ ਤਨਖਾਹ 'ਤੇ ਕੋਰੋਨਾ ਦੇ ਖਿਲਾਫ ਜੰਗ ਲੜ ਰਹੀਆਂ ਆਸ਼ਾ ਵਰਕਰਾਂ ਨੇ ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਮੋਫਰ ਕੋਲ ਮੰਗ-ਪੱਤਰ ਦੇ ਕੇ ਆਪਣਾ ਦੁੱਖੜਾ ਰੋਇਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਤਨਖਾਹ 'ਚ ਵਾਧਾ ਕਰ ਕੇ ਇਸ ਸੰਕਟ ਦੀ ਘੜੀ 'ਚ ਕੋਰੋਨਾ ਮਹਾਂਮਾਰੀ ਪੈਕੇਜ ਵੀ ਦਿੱਤਾ ਜਾਵੇ। ਆਂਗਣਵਾੜੀ ਯੂਨੀਅਨ ਦੀ ਆਗੂ ਪਰਵਿੰਦਰ ਕੌਰ ਨੇ ਦੱਸਿਆ ਕਿ ਅਜਿਹੀ ਨਾਜੁਕ ਸਥਿਤੀ 'ਚ ਪਹਿਲਾਂ ਤੋਂ ਪ੍ਰਤੀ ਮਹੀਨਾ 1500 ਰੁਪਏ ਦੀ ਮਾਮੂਲੀ ਤਨਖਾਹ ਲੈਣ ਦੇ ਨਾਲ-ਨਾਲ ਉਨ੍ਹਾਂ ਨੂੰ 1000 ਰੁਪਏ ਮਹੀਨਾ ਭੱਤਾ ਦਿੱਤਾ ਜਾ ਰਿਹਾ ਹੈ ਜੋ ਕਿ ਇਕ ਪਰਿਵਾਰ ਦੇ ਪਾਲਣ-ਪੋਸ਼ਣ ਲਈ ਨਾਕਾਫੀ ਹੈ।
ਜਿਸ 'ਤੇ ਮੋਫਰ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਜਲਦੀ ਹੀ ਸੂਬੇ ਦੇ ਸਿਹਤ ਮੰਤਰੀ ਕੋਲ ਪਹੁੰਚਦੀ ਕੀਤੀ ਜਾਵੇਗੀ ਕਿ ਸਰਕਾਰ ਆਸ਼ਾ ਵਰਕਰਾਂ ਦੀਆਂ ਮੰਗਾਂ 'ਤੇ ਫੌਰੀ ਗੌਰ ਕਰੇ। ਇਸ ਮੌਕੇ ਸਰਪੰਚ ਪੋਹਲੋਜੀਤ ਸਿੰਘ ਬਾਜੇਵਾਲਾ, ਸੁੱਖੀ ਭੰਮੇ, ਗੁਰਦੀਪ ਸਿੰਘ ਲਖਮੀਰਵਾਲਾ, ਦਰਸ਼ਨ ਸਿੰਘ, ਹਰਭਜਨ ਸਿੰਘ ਮੋਫਰ, ਵੀਰਪਾਲ ਕੌਰ, ਅਮਰਜੀਤ ਕੌਰ, ਮੀਨਾ ਆਸ਼ਾ, ਰੁਪਿੰਦਰ ਕੌਰ, ਰਵਲਜੀਤ ਕੌਰ ਮੌਜੂਦ ਸਨ।