ਅੰਮ੍ਰਿਤਸਰ ’ਚ ਅਰਵਿੰਦ ਕੇਜਰੀਵਾਲ ਦਾ ਵਕੀਲਾਂ ਨਾਲ ਸੰਵਾਦ, ਦਿੱਤੀਆਂ ਦੋ ਵੱਡੀਆਂ ਗਾਰੰਟੀਆਂ
Saturday, Dec 25, 2021 - 01:32 PM (IST)
ਅੰਮ੍ਰਿਤਸਰ (ਵੈੱਬ ਡੈਸਕ)— ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿਖੇ ਵਕੀਲਾਂ ਨਾਲ ਸੰਵਾਦ ਕੀਤਾ। ਇਸ ਦੌਰਾਨ ਜਿੱੱਥੇ ਉਨ੍ਹਾਂ ਨੇ ਵਕੀਲਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ, ਉਥੇ ਹੀ ਵਕੀਲਾਂ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਵੀ ਸੱਦਾ ਦਿੱਤਾ। ਵਕੀਲਾਂ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਇਥੇ ਕੋਈ 2-4 ਵਾਅਦੇ ਕਰਨ ਨਹੀਂ ਸਗੋਂ ਤੁਹਾਡੇ ਨਾਲ ਰਿਸ਼ਤੇ ਬਣਾਉਣ ਆਇਆ ਹਾਂ ਅਤੇ ਤੁਹਾਡਾ ਛੋਟਾ ਭਰਾ ਬਣਨ ਲਈ ਆਇਆ ਹਾਂ।
ਇਹ ਵੀ ਪੜ੍ਹੋ: ਕਾਂਗਰਸ ਹਾਈਕਮਾਨ ਦੇ ਨਵੇਂ ਨਿਯਮਾਂ ਨੇ ਫਿਕਰਾਂ 'ਚ ਪਾਏ ਦਾਗੀ ਵਿਧਾਇਕ
ਇਸ ਦੇ ਨਾਲ ਹੀ ਕੇਜਰੀਵਾਲ ਨੇ ਦੋ ਵੱਡੀਆਂ ਗਾਰੰਟੀਆਂ ਦਿੰਦੇ ਹੋਏ ਵਕੀਲਾਂ ਲਈ ਮੈਡੀਕਲ ਇੰਸ਼ੋਰੈਂਸ ਅਤੇ ਚੈਂਬਰ ਬਣਾਉਣ ਦਾ ਐਲਾਨ ਕੀਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਬਣਨ ’ਤੇ ਵਕੀਲਾਂ ਲਈ ਲਾਅਰਜ਼ ਚੈਂਬਰ ਬਣਾਏ ਜਾਣਗੇ ਅਤੇ ਮੈਡੀਕਲ ਇੰਸ਼ੋਰੈਂਸ ਵੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹਾਈਕੋਰਟ ਦੇ ਬੈਂਚ ਬਣਾਉਣ ਦਾ ਵੀ ਕਿਹਾ ਅਤੇ ਸਟਾਈਪਲਡ ਦੇਣ ਦਾ ਵੀ ਕਿਹਾ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਬਣਨ ’ਤੇ ਵਕੀਲਾਂ ਦੀ ਹਰ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਰੰਧਾਵਾ ਦਾ ਕੇਜਰੀਵਾਲ ’ਤੇ ਵੱਡਾ ਹਮਲਾ, ਕਿਹਾ-ਤੁਸੀਂ ਕਦੋਂ ਤੋਂ ਡਰੱਗ ਦੇ ਦੋਸ਼ੀ ਨੂੰ ‘ਜੀ-ਜੀ’ ਕਹਿਣਾ ਸ਼ੁਰੂ ਕੀਤੈ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਦੌਰਾਨ ਦਿੱਲੀ ’ਚ ਲਗਭਗ 130 ਵਕੀਲਾਂ ਦੀ ਮੌਤ ਹੋਈ ਸੀ। ਦਿੱਲੀ ’ਚ ਲਾਈਫ ਇੰਸ਼ੋਰੈਂਸ ਦੀ ਸਕੀਮ ਤਹਿਤ ਵਕੀਲਾਂ ਦੇ ਹਰ ਪੀੜਤ ਪਰਿਵਾਰ ਨੂੰ 10-10 ਲੱਖ ਰੁਪਏ ਮਿਲੇ। ਇਸ ਦੇ ਇਲਾਵਾ ਸਾਢੇ 1100 ਵਕੀਲਾਂ ਨੂੰ ਮੈਡੀਕਲ ਇੰਸ਼ੋਰੈਂਸ ਦਾ ਵੀ ਫਾਇਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਅਜਿਹੀ ਪਾਰਟੀ ਹੈ, ਜਿਸ ਨੇ ਦਿੱਲੀ ਨੂੰ ਵੀ ਸੰਵਾਰਿਆ ਹੈ ਅਤੇ ਹੁਣ ਪੰਜਾਬ ਦੇ ਭਵਿੱਖ ਨੂੰ ਵੀ ਬਿਹਤਰ ਬਣਾ ਸਕਦੀ ਹੈ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ 80 ਹਜ਼ਾਰ ਵਕੀਲਾਂ ਨੂੰ 'ਆਪ’ ਨਾਲ ਜੁੜਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕਪੂਰਥਲਾ ਦੇ ਨਿਜ਼ਾਮਪੁਰ ਦੀ ਘਟਨਾ ਦੇ ਮਾਮਲੇ ’ਚ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ