ਕੇਜਰੀਵਾਲ ਦੀ ਨੌਟੰਕੀ ਨਾਲ ਖੇਤੀ ਕਾਨੂੰਨਾਂ ’ਤੇ ‘ਆਪ’ ਦੇ ਯੂ-ਟਰਨ ’ਤੇ ਪਰਦਾ ਨਹੀਂ ਪੈ ਸਕਦਾ : ਸਿੰਗਲਾ
Friday, Dec 18, 2020 - 12:44 AM (IST)
ਚੰਡੀਗੜ੍ਹ,(ਰਮਨਜੀਤ): ਪੰਜਾਬ ਦੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵੀਰਵਾਰ ਨੂੰ ਦਿੱਲੀ ਵਿਧਾਨ ਸਭਾ ਵਿਚ ਅਰਵਿੰਦ ਕੇਜਰੀਵਾਲ ਦੀ ਤਾਜ਼ਾ ਨੌਟੰਕੀ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਖੇਤੀ ਕਾਨੂੰਨਾਂ ’ਤੇ ‘ਆਪ’ ਵਲੋਂ ਪਲਟੀ ਮਾਰਨ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਸਿੱਧ ਹੋਣ ਤੋਂ ਬਾਅਦ ਉਸ ਦੀ ਇਹ ਬੌਖਲਾਹਟ ਭਰੀ ਕੋਸ਼ਿਸ਼ ਹੈ ਜੋ ਉਨ੍ਹਾਂ ਦੇ ਪਿਛਲੇ ਗੁਨਾਹਾਂ ’ਤੇ ਪਰਦਾ ਨਹੀਂ ਪਾ ਸਕਦੀ।
ਸਦਨ ਵਿਚ ਕੇਜਰੀਵਾਲ ਵਲੋਂ ਰਚੇ ਡਰਾਮੇ ’ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਸਿੰਗਲਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਬੜੇ ਨਾਟਕੀ ਢੰਗ ਨਾਲ ਕੇਂਦਰੀ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜ ਕੇ ਢਕਵੰਜ ਰਚਿਆ ਹੈ। ਅਜਿਹੀਆਂ ਨੌਟੰਕੀਆਂ ਕੌਮੀ ਰਾਜਧਾਨੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਕ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਇਨ੍ਹਾਂ ਖੇਤੀ ਕਾਨੂੰਨਾਂ ਵਿਚੋਂ ਨੋਟੀਫਾਈ ਕੀਤੇ ਇਕ ਕਾਨੂੰਨ ਦਾ ਅਮਲ ਰੋਕਣ ਵਿਚ ਸਹਾਈ ਸਿੱਧ ਨਹÄ ਹੋ ਸਕਦੀਆਂ। ਸਿੰਗਲਾ ਨੇ ਕਿਹਾ ਕਿ ਕੇਜਰੀਵਾਲ ਵਲੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਇਹ ਮਾੜੀ ਕੋਸ਼ਿਸ਼ ਨੇ ਸਿਰਫ ਉਸ ਨੂੰ ਪਹਿਲੇ ਦਰਜੇ ਦੇ ਧੋਖੇਬਾਜ਼ ਵਜੋਂ ਜੱਗ ਜ਼ਾਹਰ ਕੀਤਾ ਹੈ, ਜਿਸ ਦਾ ਕਿਸਾਨਾਂ ਦੀ ਦੁਰਦਸ਼ਾ ਨਾਲ ਕੋਈ ਸਰੋਕਾਰ ਨਹÄ ਸਗੋਂ ਉਹ ਬੇਸ਼ਰਮੀ ਭਰੇ ਢੰਗ ਨਾਲ ਸਹੀ ਮਾਅਨਿਆਂ ਵਿਚ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰ ਰਹੇ ਹਨ। ਉਨ੍ਹਾਂ ਨੇ ਸਾਵਧਾਨ ਕਰਦਿਆਂ ਆਖਿਆ ਕਿ ਸਦਨ ਵਿਚ ਕੇਂਦਰੀ ਕਾਨੂੰਨਾਂ ਦੀਆਂ ਕਾਪੀਆਂ ਪਾੜ ਦੇਣ ਜਾਂ ਉਪਵਾਸ ਰੱਖਣ ਵਰਗੇ ਹੱਥਕੰਡਿਆਂ ਨਾਲ ‘ਆਪ’ ਲਈ ਕਿਸਾਨਾਂ ਦਾ ਭਰੋਸਾ ਜਿੱਤਣ ਵਿੱਚ ਸਹਾਈ ਸਿੱਧ ਨਹÄ ਹੋਵੇਗਾ ਜੋ ਕੇਜਰੀਵਾਲ ਦੀਆਂ ਬਰੂਹਾਂ ’ਤੇ ਕੜਾਕੇ ਦੀ ਠੰਢ ਅਤੇ ਕੋਵਿਡ ਮਹਾਮਾਰੀ ਦੇ ਬਾਵਜੂਦ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।