ਨਸ਼ੇ ਦੇ ਟੀਕਿਆਂ ਸਣੇ ਗ੍ਰਿਫਤਾਰ
Sunday, Aug 26, 2018 - 06:06 AM (IST)
ਜਲੰਧਰ, (ਮਹੇਸ਼)— ਜਲੰਧਰ ਦਿਹਾਤ ਦੇ ਥਾਣਾ ਪਤਾਰਾ ਦੀ ਪੁਲਸ ਨੇ 12 ਨਸ਼ੇ ਦੇ ਟੀਕਿਆਂ ਸਣੇ ਸਮੱਗਲਰ ਨੂੰ ਕਾਬੂ ਕੀਤਾ ਹੈ। ਐੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ ਨੇ ਦੱਸਿਆ ਕਿ ਏ. ਐੱਸ. ਆਈ. ਜੋਗਿੰਦਰ ਸਿੰਘ ਵਲੋਂ ਢੱਡਾ ਨਹਿਰ ਪੁਲੀ ’ਤੇ ਲਾਏ ਗਏ ਨਾਕੇ ਦੌਰਾਨ ਸ਼ੱਕੀ ਹਾਲਤ ਵਿਚ ਪੈਦਲ ਆ ਰਹੇ ਇਕ ਵਿਅਕਤੀ ਨੂੰ ਚੈਕਿੰਗ ਲਈ ਰੋਕਿਆ ਗਿਆ, ਜਿਸ ਨੇ ਆਪਣਾ ਨਾਂ ਸਤਪਾਲ ਸਿੰਘ ਪੁੱਤਰ ਮਜ਼ਹਰ ਸਿੰਘ ਵਾਸੀ ਸੰਤੋਖਪੁਰਾ ਨੇੜੇ ਸੁਰਿੰਦਰ ਕਲਾਥ ਹਾਊਸ ਥਾਣਾ ਨੰਬਰ 3 ਜਲੰਧਰ ਦੱਸਿਆ। ਉਸਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ ਟੀਕੇ ਬਰਾਮਦ ਹੋਏ। ਉਸਦੇ ਖਿਲਾਫ ਥਾਣਾ ਪਤਾਰਾ ਵਿਖੇ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ।
