ਪੁਲਸ ਦੇ ਨਾਂ ’ਤੇ ਲੱਖਾਂ ਰੁਪਏ ਵਸੂਲਣ ਵਾਲਾ ਗ੍ਰਿਫ਼ਤਾਰ, ਭੁੱਕੀ ਸਮੇਤ ਕਾਬੂ ਕੀਤੇ ਵਿਅਕਤੀ ਨੂੰ ਠੱਗਿਆ

Thursday, Feb 09, 2023 - 12:20 AM (IST)

ਖਮਾਣੋਂ (ਜਟਾਣਾ, ਅਰੋੜਾ) : ਖੇੜੀ ਨੌਧ ਸਿੰਘ ਪੁਲਸ ਨੇ ਇਕ ਵਿਅਕਤੀ ਨੂੰ ਖੇੜੀ ਨੌਧ ਸਿੰਘ ਪੁਲਸ ਮੁਲਾਜ਼ਮਾਂ ਦੇ ਨਾਂ ’ਤੇ 13 ਲੱਖ ਰੁਪਏ ਵਸੂਲਣ ਦੇ ਦੋਸ਼ ਹੇਠ 4 ਲੱਖ ਰੁਪਏ ਸਮੇਤ ਕਾਬੂ ਕੀਤਾ ਹੈ। ਪੁਲਸ ਸੂਤਰਾਂ ਅਨੁਸਾਰ ਸਬ-ਇੰਸੈਕਟਰ ਹਰਜੀਤ ਸਿੰਘ ਨੇ ਜਤਿੰਦਰ ਸਿੰਘ ਵਾਸੀ ਪਿੰਡ ਸਰਾਣਾ ਥਾਣਾ ਮੂਲੇਪੁਰ ਨੂੰ 13 ਲੱਖ ਰੁਪਏ ਵਸੂਲਣ ਦੇ ਦੋਸ਼ ਹੇਠ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੁਲਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ

ਸੂਤਰਾਂ ਅਨੁਸਾਰ ਖੇੜੀ ਨੌਧ ਸਿੰਘ ਪੁਲਸ ਨੇ ਮਨਜੀਤ ਸਿੰਘ ਵਾਸੀ ਪਿੰਡ ਸਰਾਣਾ ਨੂੰ ਭੁੱਕੀ ਸਮੇਤ ਕਾਬੂ ਕੀਤਾ ਸੀ, ਜਿਸਦੇ ਖਿਲਾਫ਼ ਮੁਕੱਦਮਾ ਨੰਬਰ 62 ਦਰਜ ਕੀਤਾ ਗਿਆ ਸੀ । ਮਨਜੀਤ ਸਿੰਘ ਦੇ ਪਿੰਡ ਦੇ ਹੀ ਇਕ ਵਿਆਕਤੀ ਨੇ ਮਨਜੀਤ ਨੂੰ ਡਰਾ ਦਿੱਤਾ ਕੇ ਪੁਲਸ ਨੇ ਉਸ ਦੇ ਪਰਿਵਾਰ ’ਤੇ ਵੀ ਮੁਕੱਦਮਾ ਦਰਜ ਕਰ ਦੇਣਾ ਹੈ, ਇਸ ਲਈ ਮੇਰੀ ਪੁਲਸ ਨਾਲ ਗੱਲ ਹੋ ਚੁੱਕੀ ਹੈ, ਜਿਸ ਲਈ ਉਸ ਨੂੰ 13 ਲੱਖ ਰੁਪਏ ਦੇਣੇ ਪੈਣਗੇ।

ਇਹ ਵੀ ਪੜ੍ਹੋ : ਘਰੇਲੂ ਕਲੇਸ਼ ਦਾ ਖ਼ੌਫ਼ਨਾਕ ਅੰਤ, ਪਤੀ ਦੀ ਕੁੱਟਮਾਰ ਤੋਂ ਪ੍ਰੇਸ਼ਾਨ ਵਿਆਹੁਤਾ ਨੇ ਜੀਵਨ ਲੀਲਾ ਕੀਤੀ ਸਮਾਪਤ

ਮਨਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਬਹੁਤ ਡਰ ਗਿਆ ਅਤੇ ਦੋ ਵਾਰ ਵੱਖ-ਵੱਖ ਸੱਮਿਆਂ ’ਤੇ ਜਤਿੰਦਰ ਸਿੰਘ ਨੂੰ ਕੁੱਲ 13 ਲੱਖ ਰੁਪਏ ਦਿੱਤੇ ਤਾਂ ਜੋ ਪੁਲਸ ਉਸ ਦੇ ਪਰਿਵਾਰ ’ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕਰੇ। ਇਸ ਤੋਂ ਬਾਅਦ ਜ਼ਿਲ੍ਹਾ ਪੁਲਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਤਾਂ ਸੱਚਾਈ ਸਾਹਮਣੇ ਆਈ ਕਿ ਕਿਸੇ ਵੀ ਪੁਲਸ ਮੁਲਾਜ਼ਮ ਨੇ ਰਿਸ਼ਵਤ ਨਹੀਂ ਲਈ ਸਗੋਂ ਜਤਿੰਦਰ ਸਿੰਘ ਨੇ ਪੁਲਸ ਦੇ ਨਾਂ ’ਤੇ ਮਨਜੀਤ ਸਿੰਘ ਨੂੰ ਡਰਾ ਕੇ ਉਸ ਤੋਂ 13 ਲੱਖ ਰੁਪਏ ਲੈ ਲਏ, ਜਿਸ ਤੋਂ ਬਾਅਦ ਸਬ-ਇੰਸਪੈਕਟਰ ਹਰਜੀਤ ਸਿੰਘ ਨੇ ਜਤਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਕਾਬੂ ਕਾਰ ਲਿਆ। ਸੂਤਰਾਂ ਅਨੁਸਾਰ ਉਕਤ ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਲਿਆ ਜਾਵੇਗਾ।


Mandeep Singh

Content Editor

Related News