ਨਸ਼ੇ ਵਾਲੇ ਪਾਊਡਰ ਸਮੇਤ ਇਕ ਗ੍ਰਿਫਤਾਰ
Saturday, Jul 28, 2018 - 02:10 AM (IST)
ਮੋਗਾ(ਅਾਜ਼ਾਦ)-ਥਾਣਾ ਸਿਟੀ ਸਾਊਥ ਮੋਗਾ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਬਲਵੀਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ 3 ਨੰਬਰ ਨਿਊ ਟਾਉਨ ਮੋਗਾ ’ਚ ਜਾ ਰਹੇ ਸੀ ਤਾਂ ਛਿੰਦਰਪਾਲ ਸਿੰਘ ਉਰਫ ਜੋਨ ਨਿਵਾਸੀ ਗਰੀਨ ਫੀਲਡ ਕਾਲੋਨੀ ਮੋਗਾ ਨੂੰ ਗ੍ਰਿਫਤਾਰ ਕਰਕੇ 110 ਗ੍ਰਾਮ ਨਸ਼ੇ ਵਾਲਾ ਪਾਊਡਰ ਅਤੇ 200 ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
