ਸੁਨਿਆਰਾ ਬਣਿਆ ਸਮੱਗਲਰ, ਹੈਰੋਇਨ ਸਣੇ ਗ੍ਰਿਫਤਾਰ

07/19/2018 5:19:07 AM

 ਲੁਧਿਆਣਾ (ਰਿਸ਼ੀ)-ਪੈਸੇ ਕਮਾਉਣ ਲਈ ਇਕ ਸੁਨਿਆਰਾ ਨਸ਼ਾ ਸਮੱਗਲਰ ਬਣ ਗਿਆ, ਜਿਸ ਨੂੰ ਐਂਟੀ ਨਾਰਕੋਟਿਕਸ ਸੈੱਲ  ਨੇ ਲੱਖਾਂ ਦੀ ਕੀਮਤ ਦੀ 100 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰ ਕੇ ਥਾਣਾ ਦੁੱਗਰੀ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜਸਪਾਲ ਸਿੰਘ ਅਨੁਸਾਰ ਫਡ਼ੇ ਗਏ ਸਮੱਗਲਰ ਦੀ ਪਛਾਣ ਉਪਕਾਰ ਸਿੰਘ (40) ਨਿਵਾਸੀ ਨਾਨਕਸਰ, ਮੁਹੱਲਾ  ਸ਼ਿਮਲਾਪੁਰੀ ਦੇ ਤੌਰ ’ਤੇ ਹੋਈ। ਪੁਲਸ ਨੇ ਮੰਗਲਵਾਰ ਨੂੰ ਦੁੱਗਰੀ ਇਲਾਕੇ ਤੋਂ ਸੂਚਨਾ ਦੇ ਆਧਾਰ ਤੇ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਹੈਰੋਇਨ ਦੀ ਸਪਲਾਈ ਕਰਨ ਜਾ ਰਿਹਾ ਸੀ। ਪੁਲਸ ਅਨੁਸਾਰ ਹੁਣ ਤਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਉਹ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਪੈਸੇ ਕਮਾਉਣ ਲਈ ਲੁਧਿਆਣਾ ਆਇਆ ਸੀ ਅਤੇ ਜਿਊਲਰੀ ਦੀ ਦੁਕਾਨ ਖੋਲ੍ਹੀ ਸੀ  ਪਰ ਕੰਮ ’ਚ ਘਾਟਾ ਪੈਣ ਅਤੇ ਪੈਸੇ ਕਮਾਉਣ ਲਈ 1 ਸਾਲ ਤੋਂ ਹੈਰੋਇਨ ਦੀ ਸਮੱਗਲਿੰਗ ਕਰਨ ਲੱਗ ਪਿਆ ਸੀ । ਪੁਲਸ ਅਨੁਸਾਰ ਦੋਸ਼ੀ ਨੂੰ ਅਦਾਲਤ  ’ਚ ਪੇਸ਼ ਕਰ ਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
 


Related News