ਨਸ਼ੇ ਵਾਲੇ ਪਦਾਰਥਾਂ ਸਣੇ ਕਈ ਗ੍ਰਿਫਤਾਰ

Tuesday, Jul 03, 2018 - 01:13 AM (IST)

ਨਸ਼ੇ ਵਾਲੇ ਪਦਾਰਥਾਂ ਸਣੇ ਕਈ ਗ੍ਰਿਫਤਾਰ

ਅਬੋਹਰ(ਸੁਨੀਲ,ਲੀਲਾਧਰ, ਨਾਗਪਾਲ)-ਉਪਮੰਡਲ ਦੇ ਵੱਖ-ਵੱਖ ਥਾਣਿਆਂ ਦੀ ਪੁਲਸ ਨੇ 4 ਵਿਅਕਤੀਆਂ ਨੂੰ  ਨਸ਼ੇ ਵਾਲੀਆਂ ਗੋਲੀਆਂ ਸਣੇ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ  ਮਾਮਲੇ ਦਰਜ ਕਰ ਲਏ  ਹਨ। ਜਾਣਕਾਰੀ ਮੁਤਾਬਕ ਥਾਣਾ ਸਦਰ ’ਚ ਤਾਇਨਾਤ ਸਬ-ਇੰਸਪੈਕਟਰ ਭਗਵਾਨ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਪੁਲਸ ਪਾਰਟੀ ਸਣੇ ਪਿੰਡ ਸਰਦਾਰਪੁਰਾ ਦੇ ਨੇਡ਼ੇ ਗਸ਼ਤ ਕਰ ਰਹੇ ਸਨ। ਉਲਟ ਦਿਸ਼ਾ ਤੋਂ ਆ ਰਹੇ ਇਕ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ 300 ਨਸ਼ੇ ਵਾਲੀਆਂ ਗੋਲੀਆਂ  ਹੋਈਆਂ। ਫਡ਼ੇ ਗਏ ਵਿਅਕਤੀ ਦੀ ਪਛਾਣ ਜਸਵਿੰਦਰ ਸਿੰਘ ਉਰਫ ਬਾਦਸ਼ਾਹ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਬਹਾਦਰਖੇਡ਼ਾ ਦੇ ਰੂਪ ਵਿਚ ਹੋਈ ਹੈ। ਥਾਣਾ ਖੁਈਆਂ ਸਰਵਰ ਵਿਚ ਤਾਇਨਾਤ ਸਬ-ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਉਹ ਪੁਲਸ ਪਾਰਟੀ ਸਣੇ ਪਿੰਡ ਕਿੱਲਿਆਂਵਾਲੀ ਦੇ ਕੋਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਲਟ ਦਿਸ਼ਾ ਤੋਂ ਆ ਰਹੇ ਇਕ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਤੋਂ ਨਸ਼ੇ ਵਾਲੀਆਂ ਗੋਲੀਆਂ ਦੇ 5 ਪੱਤੇ, 100 ਖੁੱਲ੍ਹੀਆਂ ਗੋਲੀਆਂ ਬਰਾਮਦ ਹੋਈਆਂ। ਫਡ਼ੇ ਗਏ ਵਿਅਕਤੀ ਦੀ ਪਛਾਣ ਸੁਰਿੰਦਰ ਕੁਮਾਰ  ਪੁੱਤਰ ਲਾਲ ਚੰਦ ਵਾਸੀ ਪਿੰਡ ਸੈਦਾਂਵਾਲੀ ਦੇ ਰੂਪ ਵਿਚ ਹੋਈ ਹੈ। ਦੂਜੇ ਪਾਸੇ ਥਾਣਾ ਬਹਾਵਵਾਲਾ ਵਿਚ ਤਾਇਨਾਤ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਉਹ ਪੁਲਸ ਪਾਰਟੀ ਸਣੇ ਪਿੰਡ ਬਹਾਵਵਾਲਾ ਦੇ ਨਜ਼ਦੀਕ ਗਸ਼ਤ ਕਰ ਰਹੇ ਸਨ। ਇਸ ਦੌਰਾਨ  ਇਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 440 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਫਡ਼ੇ ਗਏ  ਦੀ ਪਛਾਣ ਸੁਰੇਂਦਰ ਕੁਮਾਰ  ਪੁੱਤਰ ਰਾਮ ਲਾਲ ਵਾਸੀ ਪਿੰਡ ਅਮਰਪੁਰਾ ਦੇ ਰੂਪ ਵਿਚ  ਹੋਈ ।  ਇਸੇ ਤਰ੍ਹਾਂ ਥਾਣਾ ਬਹਾਵਵਾਲਾ ’ਚ ਤਾਇਨਾਤ ਸਬ-ਇੰਸਪੈਕਟਰ ਪਰਗਟ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਪੁਲਸ ਪਾਰਟੀ ਸਣੇ ਪਿੰਡ ਸੀਤੋ ਗੁੰਨੋ ਦੇ ਨੇਡ਼ੇ ਗਸ਼ਤ ਕਰ ਰਹੇ ਸਨ। ਉਲਟ ਦਿਸ਼ਾ ਤੋਂ ਆ ਰਹੇ ਇਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 510 ਗੋਲੀਆਂ  ਨਸ਼ੇ ਵਾਲੀਆਂ ਬਰਾਮਦ ਹੋਈਆਂ। ਫਡ਼ੇ ਗਏ  ਵਿਅਕਤੀ ਦੀ ਪਛਾਣ ਰਾਕੇਸ਼ ਕੁਮਾਰ ਪੁੱਤਰ ਕ੍ਰਿਸ਼ਟ ਕੁਮਾਰ ਵਾਸੀ ਪਿੰਡ ਅਮਰਪੁਰਾ ਦੇ ਰੂਪ ਵਿਚ ਹੋਈ। ਫਡ਼ੇ ਗਏ ਸਾਰੇ  ਵਿਅਕਤੀਆਂ  ਖਿਲਾਫ ਮਾਮਲੇ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।  ਥਾਣਾ  ਵੈਰੋਕੇ ਦੀ ਪੁਲਸ ਨੇ ਲੱਧੂਵਾਲਾ ਉਤਾਡ਼ ਨਜ਼ਦੀਕ ਇਕ ਵਿਅਕਤੀ ਨੂੰ 500 ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰ ਕੇ  ਮੁਕੱਦਮਾ ਦਰਜ ਕੀਤਾ ਹੈ। ਥਾਣਾ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 7 ਵਜੇ ਉਹ ਪੁਲਸ ਪਾਰਟੀ ਸਮੇਤ ਗਸ਼ਤ ’ਤੇ ਸਨ। ਇਸ ਦੌਰਾਨ ਉਨ੍ਹਾਂ  ਪਿੰਡ ਲੱਧੂਵਾਲਾ ਉਤਾਡ਼ ਨਜ਼ਦੀਕ ਪੈਦਲ ਆ ਰਹੇ ਗੁਰਮੀਤ ਸਿੰਘ ਪੁੱਤਰ ਸੁਲਖਣ ਸਿੰਘ  ਵਾਸੀ ਪਾਲੀ ਵਾਲਾ ਦੀ ਜਦ ਤਲਾਸ਼ੀ ਲਈ  ਤਾਂ ਉਸ ਕੋਲੋਂ 500 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਗੁਰੂਹਰਸਹਾਏ ਦੀ ਪੁਲਸ ਨੇ  ਸਹਾਇਕ ਇੰਸਪੈਕਟਰ ਸੁਖਚੈਨ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਇਕ ਵਿਅਕਤੀ ਨੂੰ 700 ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਇੰਸਪੈਕਟਰ ਸੁਖਚੈਨ ਸਿੰਘ ਨੇ ਦੱਸਿਆ ਕਿ ਸਥਾਨਕ ਨਹਿਰੀ ਪੁਲ ਦੇ ਕੋਲ ਪੁਲਸ ਨੇ ਨਿਰਮਲ ਸਿੰਘ ਉਰਫ ਨਿੰਮਾ ਨਾਮੀ ਵਿਅਕਤੀ ਨੂੰ ਸ਼ੱਕ ਦੇ ਅਾਧਾਰ ’ਤੇ ਕਾਬੂ ਕਰ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ 700 ਨਸ਼ੇ ਵਾਲੀਆਂ ਗੋਲੀਆਂ  ਬਰਾਮਦ ਹੋਈਆਂ ਹਨ।  ਪੁਲਸ ਵੱਲੋਂ ਖਿਲਾਫ  ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ, ਥਾਣਾ ਸਦਰ ਫਾਜ਼ਿਲਕਾ ਅਤੇ ਥਾਣਾ ਅਰਨੀਵਾਲਾ ਦੀ ਪੁਲਸ ਨੇ ਵੱਖ ਵੱਖ ਥਾਵਾਂ ਤੋਂ 33 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਇਕ ਅੌਰਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।  ਪ੍ਰਾਪਤ ਜਾਣਕਾਰੀ  ਮੁਤਾਬਕ ਏ. ਐੱਸ. ਆਈ. ਹਰਬੰਸ ਲਾਲ 1 ਜੁਲਾਈ 2018 ਨੂੰ ਸ਼ਾਮ  7 ਵਜੇ ਜਦੋਂ ਪੁਲਸ ਪਾਰਟੀ  ਨਾਲ ਗਸ਼ਤ ਕਰ ਰਹੇ ਸਨ ਤਾਂ ਸਥਾਨਕ ਟੀ. ਵੀ. ਟਾਵਰ ਦੇ ਨੇਡ਼ੇ ਗੌਰਵ ਵਾਸੀ ਨਹਿਰੂ ਨਗਰ ਫਾਜ਼ਿਲਕਾ ਦੀ ਤਲਾਸ਼ੀ ਲੈਣ ’ਤੇ ਉਸ  ਕੋਲੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ ਲਛਮਣ ਸਿੰਘ ਐੱਸ. ਆਈ. ਇੰਚਾਰਜ ਸੀ. ਆਈ. ਏ. ਫਾਜ਼ਿਲਕਾ ਜਦੋਂ ਪੁਲਸ ਪਾਰਟੀ  ਨਾਲ 1 ਜੁਲਾਈ 2018 ਨੂੰ ਰਾਤ  8 ਵਜੇ ਗਸ਼ਤ ਕਰ ਰਹੇ ਸਨ ਤਾਂ ਫਾਜ਼ਿਲਕਾ-ਅਬੋਹਰ ਰੋਡ ’ਤੇ ਸਥਿਤ ਪਿੰਡ ਰਾਮਪੁਰਾ ਦੇ ਨੇਡ਼ੇ ਸੰਜੇ ਵਾਸੀ ਬੱਬਰ ਹਲਵਾਈ ਵਾਲੀ ਗਲੀ ਰਾਧਾ ਸਵਾਮੀ ਕਾਲੋਨੀ ਫਾਜ਼ਿਲਕਾ ਨੂੰ ਪੁਲਸ  ਮੁਲਾਜ਼ਮਾਂ ਦੀ ਸਹਾਇਤਾ ਨਾਲ ਸ਼ੱਕ ਦੇ ਆਧਾਰ ’ਤੇ ਫਡ਼ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ  ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ ਥਾਣਾ ਅਰਨੀਵਾਲਾ  ਦੀ ਪੁਲਸ ਨੇ ਇਕ ਅੌਰਤ ਤੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ  ਮੁਤਾਬਕ ਏ. ਐੱਸ. ਆਈ. ਇਕਬਾਲ ਸਿੰਘ 1 ਜੁਲਾਈ 2018 ਨੂੰ ਰਾਤ  ਸਾਢੇ 9 ਵਜੇ ਜਦੋਂ ਪੁਲਸ ਪਾਰਟੀ  ਨਾਲ ਗਸ਼ਤ ਕਰਦੇ ਹੋਏ ਬੱਸ ਅੱਡਾ ਢਾਣੀ ਵਿਸਾਖਾ ਸਿੰਘ ਦੇ ਕੋਲ ਪਹੁੰਚੇ ਤਾਂ ਅੌਰਤ ਛਿੰਦਰਪਾਲ ਵਾਸੀ ਢਾਣੀ ਚੰਡੀਗਡ਼੍ਹ (ਅਰਨੀਵਾਲਾ) ਪੁਲਸ ਨੂੰ ਵੇਖ ਕੇ ਖਿਸਕਨ ਲੱਗੀ, ਜਿਸ ’ਤੇ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਮਹਿਲਾ ਸਿਪਾਹੀ ਰਮਨਦੀਪ ਕੌਰ ਵੱਲੋਂ ਉਕਤ ਅੌਰਤ ਦੀ ਤਲਾਸ਼ੀ ਲੈਣ ’ਤੇ ਉਸ  ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ।  ਪੁਲਸ ਨੇ ਉਕਤ  ਤਿੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ  ਖਿਲਾਫ਼  ਮਾਮਲਾ ਦਰਜ ਕਰ ਲਿਆ ਹੈ। 


Related News