100 ਪੇਟੀਆਂ ਸ਼ਰਾਬ ਤੇ ਸਕਾਰਪੀਓ ਸਣੇ 2 ਪੁਲਸ ਅਡ਼ਿੱਕੇ
Friday, Jun 29, 2018 - 06:38 AM (IST)

ਅਮਰਗਡ਼੍ਹ(ਜੋਸ਼ੀ, ਡਿੰਪਲ)-ਸਰਕਾਰ ਦੁਆਰਾ ਨਸ਼ਾ ਸਮੱਗਲਰਾਂ ਵਿਰੁੱਧ ਵਿੱਢੀ ਮੁਹਿੰਮ ਅਧੀਨ ਅਮਰਗਡ਼੍ਹ ਪੁਲਸ ਵੱਲੋਂ 100 ਪੇਟੀਆਂ ਮਾਰਕਾ ਹਰਿਆਣਾ ਫਡ਼ਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਅਮਰਗਡ਼੍ਹ ਵਿਖੇ ਡੀ. ਐੱਸ. ਪੀ. ਅਮਰਗਡ਼੍ਹ ਪਲਵਿੰਦਰ ਸਿੰਘ ਚੀਮਾ ਤੇ ਸਪੈਸ਼ਲ ਹਾਊਸ ਅਫਸਰ ਗੁਰਭਜਨ ਸਿੰਘ ਨੇ ਦੱਸਿਆ ਕਿ ਹਦਾਇਤਾਂ ਅਨੁਸਾਰ ਹੌਲਦਾਰ ਰਾਜਿੰਦਰ ਸਿੰਘ ਪੁਲਸ ਪਾਰਟੀ ਨਾਲ ਪਿੰਡ ਝੂੰਦਾਂ ਦੇ ਨੇਡ਼ੇ-ਤੇਡ਼ੇ ਗਸ਼ਤ ਕਰ ਰਹੇ ਸਨ। ਉਨ੍ਹਾਂ ਪੀ ਬੀ 13 ਏ ਆਰ. 4839 ਸਕਾਰਪੀਓ ਚੈੱਕ ਕੀਤੀ। ਇਸ ਵਿਚ ਸਵਾਰ 2 ਵਿਅਕਤੀਅਾਂ ਕੋਲੋਂ 100 ਪੇਟੀਆਂ ਸ਼ਰਾਬ ਮਾਰਕਾ ਹਰਿਆਣਾ ਫਡ਼ੀ। ਮੁਢਲੀ ਪੁੱਛਗਿੱਛ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬੇਨਡ਼ਾ ਨੇ ਦੱਸਿਆ ਕਿ ਸਾਡੇ ਨਾਲ ਇਸ ਕੰਮ ਵਿਚ ਅਸਲਮ ਖਾਂ ਪੁੱਤਰ ਮਸੀਦ ਖਾਂ ਨਾਰੋਮਾਜਰਾ ਜੋ ਸਾਡੀ ਅੱਗੇ ਉਡੀਕ ਕਰ ਰਿਹਾ ਸੀ, ਗੱਡੀ ਉਸ ਦੀ ਹੀ ਹੈ। ਜੋ ਮੁਨਾਫਾ ਹੁੰਦਾ ਸੀ, ਉਹ ਬਰਾਬਰ ਵੰਡ ਲੈਂਦੇ ਸਨ। ਅਮਰਗਡ਼੍ਹ ਪੁਲਸ ਨੇ ਆਬਕਾਰੀ ਐਕਟ ਅਧੀਨ ਤਿੰਨਾਂ ਖਿਲਾਫ਼ ਧਾਰਾ 61, 1, 14 ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ 2 ਵਿਅਕਤੀਆਂ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ ਜਦੋਂ ਕਿ ਇਕ ਫਰਾਰ ਹੈ।