20 ਕਿਲੋ ਚੂਰਾ ਪੋਸਤ ਸਣੇ 2 ਗ੍ਰਿਫਤਾਰ
Friday, Jun 29, 2018 - 03:42 AM (IST)

ਬਠਿੰਡਾ(ਸੁਖਵਿੰਦਰ)-ਥਾਣਾ ਮੌਡ਼ ਨੇ ਵੱਡੀ ਮਾਤਰਾ ਵਿਚ ਚੂੁਰਾ ਪੋਸਤ ਬਰਾਮਦ ਕਰਕੇ 2 ਲੋਕਾਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਰਾਮਨਗਰ ਵਿਖੇ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਸਹਾਇਕ ਥਾਣੇਦਾਰ ਹਰਜੀਵਨ ਸਿੰਘ ਨੇ 2 ਮੋਟਰਸਾਈਕਲ ਸਵਾਰਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਤਲਾਸੀ ਦੌਰਾਨ ਪੁਲਸ ਨੇ ਮੋਟਰਸਾਈਕਲ ਸਵਾਰ ਚਰਨਜੀਤ ਸਿੰਘ ਵਾਸੀ ਰਾਮਨਗਰ ਅਤੇ ਦੇਵਰਾਜ ਵਾਸੀ ਬਾਲਿਆਵਾਲੀ ਪਾਸੋਂ 20 ਕਿਲੋਂ ਚੂਰਾ ਪੋਸਤ ਬਰਾਮਦ ਕਰਕੇ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।