ਨਾਜਾਇਜ਼ ਸ਼ਰਾਬ ਸਣੇ 6 ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, 1 ਫਰਾਰ

Wednesday, Jun 27, 2018 - 01:38 AM (IST)

ਨਾਜਾਇਜ਼ ਸ਼ਰਾਬ ਸਣੇ 6 ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, 1 ਫਰਾਰ

ਅਬੋਹਰ(ਸੁਨੀਲ)–ਥਾਣਾ ਬਹਾਵਵਾਲਾ ਦੀ ਪੁਲਸ ਨੇ 6 ਲੋਕਾਂ ਨੂੰ ਵੱਡੀ ਗਿਣਤੀ ’ਚ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਹੈ, ਜਦਕਿ ਇਕ ਵਿਅਕਤੀ ਭੱਜਣ ’ਚ ਕਾਮਯਾਬ ਹੋ ਗਿਆ। ਪੁਲਸ ਨੇ ਇਨ੍ਹਾਂ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸਹਾਇਕ ਸਬ-ਇੰਸਪੈਕਟਰ ਰਵਿੰਦਰ ਕੁਮਾਰ  ਬੀਤੀ ਸ਼ਾਮ ਪਿੰਡ ਅਮਰਪੁਰਾ ਦੇ ਨੇਡ਼ੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਹਿਸਾਰ ਵਾਸੀ ਮੁਕੇਸ਼ ਕੁਮਾਰ ਆਪਣੇ ਕੁਝ ਸਾਥੀਆਂ ਸਣੇ ਹਰਿਆਣਾ ਤੋਂ ਨਾਜਾਇਜ਼ ਸ਼ਰਾਬ ਲਿਆ ਕੇ ਵੇਚਦਾ ਹੈ ਅਤੇ ਹੁਣ ਵੀ ਉਹ ਕੈਂਟਰ ’ਤੇ ਸ਼ਰਾਬ ਲੈ ਕੇ ਆ ਰਹੇ ਹਨ, ਜਿਸ ’ਤੇ ਪੁਲਸ ਨੇ ਪਿੰਡ ਭਾਗਸਰ ਦੇ ਨੇਡ਼ੇ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਪੁਲਸ ਨਾਕਾ ਵੇਖ ਇਕ ਨੌਜਵਾਨ ਕੈਂਟਰ ਤੋਂ ਭੱਜ ਗਿਆ, ਜਦਕਿ ਹੋਰ ਲੋਕਾਂ ਨੂੰ ਪੁਲਸ ਨੇ ਕਾਬੂ ਕਰ ਕੇ ਕੈਂਟਰ ਦੀ ਤਲਾਸ਼ੀ ਲਈ ਤਾਂ ਕੈਂਟਰ ’ਚੋਂ 2292 ਬੋਤਲਾਂ ਨਾਜਾਇਜ਼ ਸ਼ਰਾਬ ਦੀਅਾਂ ਬਰਾਮਦ ਹੋਈਅਾਂ। ਫਡ਼ੇ ਗਏ ਲੋਕਾਂ ਦੀ ਪਛਾਣ ਮੁਕੇਸ਼ ਪੁੱਤਰ ਘੀਸਾਰਾਮ ਵਾਸੀ ਹਿਸਾਰ, ਅਮਿਤ ਪੁੱਤਰ ਲਕਸ਼ਮਣ ਦਾਸ  ਵਾਸੀ ਇਦਗਾਹ ਬਸਤੀ, ਅਰੁਣ ਕੁਮਾਰ  ਪੁੱਤਰ ਰੋਸ਼ਨ  ਲਾਲ ਵਾਸੀ ਪੁਰਾਣੀ ਫਾਜ਼ਿਲਕਾ ਰੋਡ, ਅਮਨ ਪੁੱਤਰ ਅਸ਼ੋਕ ਕੁਮਾਰ ਵਾਸੀ ਆਰਦਸ਼ ਨਗਰ ਅਬੋਹਰ, ਲਾਭ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਇਦਗਾਹ ਬਸਤੀ, ਸਾਵਨ ਕੁਮਾਰ ਪੁੱਤਰ ਠਾਕੁਰ ਦਾਸ ਵਾਸੀ ਦਿਆਲ ਨਗਰੀ ਦੇ ਰੂਪ ’ਚ ਹੋਈ ਹੈ, ਜਦਕਿ ਮੌਕੇ ਤੋਂ  ਫਰਾਰ ਨੌਜਵਾਨ ਦੀ ਪਛਾਣ ਨਰੇਸ਼ ਕੁਮਾਰ ਪੁੱਤਰ ਰਾਮਿਆ ਵਾਸੀ ਸੰਤ ਨਗਰ ਦੇ ਰੂਪ ’ਚ ਹੈ। ਪੁਲਸ ਨੇ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
 


Related News