ਨਾਕੇ ''ਤੇ ਖੜ੍ਹੇ ਹੌਲਦਾਰ ਨਾਲ ਮੋਟਰਸਾਈਕਲ ਚਾਲਕ ਨੇ ਕੀਤੀ ਬਦਸਲੂਕੀ, ਗ੍ਰਿਫਤਾਰ
Sunday, Jun 10, 2018 - 01:11 AM (IST)

ਪਟਿਆਲਾ(ਬਲਜਿੰਦਰ)-ਸ਼ਹਿਰ ਦੇ ਭੁਪਿੰਦਰਾ ਰੋਡ 'ਤੇ ਅੱਜ ਸ਼ਾਮ ਨੂੰ ਟਰੈਫਿਕ ਪੁਲਸ ਵਲੋਂ ਚੈਕਿੰਗ ਲਈ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਚਾਲਕ 'ਤੇ ਟਰੈਫਿਕ ਪੁਲਸ ਨੇ ਦੁਰਵਿਵਹਾਰ ਦੇ ਦੋਸ਼ ਲਾਏ। ਹੌਲਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਕਤ ਵਿਅਕਤੀ ਨੂੰ ਰੁਕਣ ਲਈ ਕਿਹਾ ਤਾਂ ਉਸ ਨੇ ਰੁਕਦੇ ਹੀ ਮੰਦਾ ਬੋਲਣਾ ਸ਼ੁਰੂ ਕਰ ਦਿੱਤਾ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਸਿਰਫ ਰੁਕਣ ਦਾ ਇਸ਼ਾਰਾ ਕੀਤਾ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੇ ਸ਼ਰੇਆਮ ਇਸ ਵਿਅਕਤੀ ਨੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਹੌਲਦਾਰ ਬਲਵਿੰਦਰ ਸਿੰਘ ਨੇ ਬਾਕੀ ਸਾਥੀਆਂ ਨੂੰ ਬੁਲਾਇਆ ਅਤੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ।