ਪੀ. ਜੀ. ''ਚ ਰਹਿ ਰਹੀ ਲੜਕੀਆਂ ਨਾਲ ਸੰਚਾਲਕ ਨੇ ਕੀਤੀ ਛੇੜਛਾੜ, ਗ੍ਰਿਫਤਾਰ

Saturday, Apr 28, 2018 - 02:05 AM (IST)

ਪੀ. ਜੀ. ''ਚ ਰਹਿ ਰਹੀ ਲੜਕੀਆਂ ਨਾਲ ਸੰਚਾਲਕ ਨੇ ਕੀਤੀ ਛੇੜਛਾੜ, ਗ੍ਰਿਫਤਾਰ

ਬਠਿੰਡਾ(ਵਰਮਾ)-ਅਜੀਤ ਰੋਡ ਸਥਿਤ ਖੇਤਰ 'ਚ ਨਾਜਾਇਜ਼ ਤੌਰ 'ਤੇ ਚੱਲ ਰਹੇ ਪੀ. ਜੀ. 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਆਈਲੈਟਸ ਕਰ ਰਹੀ ਇਕ ਵਿਦਿਆਰਥਣ ਨੇ ਪੀ. ਜੀ. ਸੰਚਾਲਕ 'ਤੇ ਛੇੜਛਾੜ ਦਾ ਦੋਸ਼ ਲਾਇਆ। ਜਾਣਕਾਰੀ ਅਨੁਸਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਵਿਦਿਆਰਥਣ ਬਠਿੰਡਾ 'ਚ ਆਈਲੈਟਸ ਕਰ ਰਹੀ ਹੈ, ਜਿਸ ਨੇ ਰਹਿਣ ਲਈ ਅਜੀਤ ਰੋਡ ਗਲੀ ਨੰਬਰ 3 'ਚ ਪੀ. ਜੀ. ਕਿਰਾਏ 'ਤੇ ਲਿਆ ਹੋਇਆ ਸੀ। ਵੀਰਵਾਰ ਨੂੰ ਉਸ ਦੀ ਸਹੇਲੀ ਉਸ ਨੂੰ ਮਿਲਣ ਲਈ ਆਈ ਅਤੇ ਇਸੇ ਦੌਰਾਨ ਪੀ. ਜੀ. ਸੰਚਾਲਕ ਗੁਰਪ੍ਰੀਤ ਸਿੰਘ (55) ਪੁੱਤਰ ਰਵਿੰਦਰ ਸਿੰਘ ਉਨ੍ਹਾਂ ਦੇ ਕਮਰੇ ਵਿਚ ਦਾਖਲ ਹੋ ਗਿਆ। ਗੱਲਾਂ-ਗੱਲਾਂ 'ਚ ਉਸ ਨੇ ਦੋਵਾਂ ਲੜਕੀਆਂ ਨਾਲ ਛੇੜਛਾੜ ਤੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦਾ ਉਨ੍ਹਾਂ ਨੇ ਵਿਰੋਧ ਕੀਤਾ। ਸੰਚਾਲਕ ਨੇ ਉਨ੍ਹਾਂ ਦੋਵਾਂ ਵਿਦਿਆਰਥਣਾਂ ਨੂੰ ਧਮਕੀ ਦਿੱਤੀ ਕਿ ਪਰ ਉਹ ਡਰੀਆਂ ਨਹੀਂ, ਉਨ੍ਹਾਂ ਨੇ ਸ਼ੋਰ ਮਚਾ ਦਿੱਤਾ। ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਨੇ ਮੁਲਜ਼ਮ ਦੀ ਪਤਨੀ ਨੂੰ ਵੀ ਦਿੱਤੀ, ਜਿਸ ਨੇ ਮਾਮਲੇ 'ਤੇ ਪਰਦਾ ਪਾਉਣ ਲਈ ਜ਼ੋਰ ਦਿੱਤਾ ਅਤੇ ਕਿਹਾ ਕਿ ਉਹ ਉਸ ਨੂੰ ਸਮਝਾ ਲਵੇਗੀ ਪਰ ਵਿਦਿਆਰਥਣਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਸਬੰਧੀ ਜਾਣੂ ਕਰਵਾਇਆ। ਸ੍ਰੀ ਮੁਕਤਸਰ ਸਾਹਿਬ ਤੋਂ ਵਿਦਿਆਰਥਣ ਦੇ ਪਰਿਵਾਰਕ ਮੈਂਬਰ ਆਏ ਤੇ ਉਨ੍ਹਾਂ ਇਸ ਘਟਨਾ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਅਤੇ ਸਿਵਲ ਲਾਈਨ ਪੁਲਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਪੀ. ਜੀ. ਸੰਚਾਲਕ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਜੁਰਮ ਵੀ ਮੰਨ ਲਿਆ ਜਿਸ ਨੂੰ ਅਦਾਲਤ 'ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਗਿਆ।


Related News