ਨਸ਼ਾ ਸਮੱਗਲਿੰਗ ''ਚ ਭਗੌੜਾ ਗ੍ਰਿਫਤਾਰ
Sunday, Nov 05, 2017 - 02:03 AM (IST)

ਬਠਿੰਡਾ(ਪਰਮਿੰਦਰ)-ਪੀ. ਓ. ਸਟਾਫ ਨੇ ਨਸ਼ਾ ਸਮੱਗਲਿੰਗ ਦੇ ਮਾਮਲੇ 'ਚ ਭਗੌੜਾ ਕਰਾਰ ਦਿੱਤੇ ਗਏ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਪੀ. ਓ. ਸਟਾਫ ਦੇ ਐੱਸ. ਆਈ. ਗੁਰਤੇਜ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਮਨਦੀਪ ਸਿੰਘ ਵਾਸੀ ਬਠਿੰਡਾ ਦੇ ਖਿਲਾਫ਼ 2014 ਦੌਰਾਨ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਕੋਤਵਾਲੀ ਵਿਚ ਮਾਮਲਾ ਦਰਜ ਕੀਤਾ ਗਿਆ ਸੀ। 2016 ਵਿਚ ਉਸ ਨੇ ਜ਼ਮਾਨਤ ਲੈ ਲਈ ਤੇ ਬਾਅਦ ਵਿਚ ਉਹ ਫਰਾਰ ਹੋ ਗਿਆ। ਇਸ 'ਤੇ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ। ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਮੋਗਾ ਦੇ ਪਿੰਡ ਭਾਗੀਕੇ ਵਿਚ ਮਜ਼ਦੂਰ ਹੈ। ਇਸ 'ਤੇ ਐੱਸ. ਆਈ. ਗੁਰਤੇਜ ਸਿੰਘ, ਹੌਲਦਾਰ ਪਵਨ ਕੁਮਾਰ, ਰਾਕੇਸ਼ ਕੁਮਾਰ, ਬਲਜਿੰਦਰ ਸਿੰਘ, ਰਾਜਿੰਦਰ ਸਿੰਘ, ਸਿਪਾਹੀ ਗੁਰਦੇਵ ਸਿੰਘ, ਹਰਪ੍ਰੀਤ ਸਿੰਘ, ਗੁਰਜਿੰਦਰ ਸਿੰਘ ਆਦਿ 'ਤੇ ਆਧਾਰਿਤ ਇਕ ਟੀਮ ਨੇ ਭਾਗੀਕੇ ਵਿਚ ਛਾਪੇਮਾਰੀ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ।