ਹੈਰੋਇਨ ਦਾ ਨਸ਼ਾ ਕਰਦਾ-ਕਰਦਾ 2 ਮਹੀਨਿਆਂ ''ਚ ਬਣ ਗਿਆ ਸਮੱਗਲਰ

Sunday, Oct 29, 2017 - 02:30 AM (IST)

ਲੁਧਿਆਣਾ(ਰਿਸ਼ੀ)- ਹੈਰੋਇਨ ਦਾ ਨਸ਼ਾ ਕਰਦਿਆਂ ਪੈਸੇ ਦੀ ਕਮੀ ਹੋਣ 'ਤੇ ਹੈਰੋਇਨ ਦੀ ਸਮੱਗਲਿੰਗ ਕਰਨ ਲੱਗ ਪਿਆ, ਜਿਸ ਨੂੰ ਐਂਟੀ-ਨਾਰਕੋਟਿਕਸ ਸੈੱਲ ਦੀ ਪੁਲਸ ਨੇ ਲੱਖਾਂ ਰੁਪਏ ਦੀ ਕੀਮਤ ਦੀ 120 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਜਮਾਲਪੁਰ ਵਿਚ ਕੇਸ ਦਰਜ ਕਰ ਲਿਆ। ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਰਿੰਦਰਪਾਲ ਨੇ ਦੱਸਿਆ ਕਿ ਫੜੇ ਗਏ ਸਮੱਗਲਰ ਦੀ ਪਛਾਣ ਸੁਨੀਲ ਕੁਮਾਰ (24) ਨਿਵਾਸੀ ਮੋਤੀ ਨਗਰ ਵਜੋਂ ਹੋਈ ਹੈ। ਪੁਲਸ ਨੇ ਸ਼ੁੱਕਰਵਾਰ ਉਸ ਨੂੰ ਸੂਚਨਾ ਦੇ ਆਧਾਰ 'ਤੇ ਜਮਾਲਪੁਰ ਚੌਕ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਨਸ਼ੇ ਦੀ ਸਪਲਾਈ ਕਰਨ ਜਾ ਰਿਹਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਲਗਭਗ 5 ਮਹੀਨਿਆਂ ਤੋਂ ਹੈਰੋਇਨ ਦਾ ਨਸ਼ਾ ਕਰ ਰਿਹਾ ਹੈ ਤੇ ਨਸ਼ੇ ਲਈ ਪੈਸੇ ਨਾ ਹੋਣ 'ਤੇ ਨੌਕਰੀ ਛੱਡ ਕੇ ਪਿਛਲੇ 2 ਮਹੀਨਿਆਂ ਤੋਂ ਨਸ਼ੇ ਸਮੱਗਲਿੰਗ ਕਰਨ ਲੱਗ ਪਿਆ। ਬਰਾਮਦ ਨਸ਼ਾ ਉਹ ਪਿੰਡ ਤਲਵੰਡੀ ਤੋਂ ਲੈ ਕੇ ਆਇਆ ਸੀ।


Related News