ਨਾਜਾਇਜ਼ ਸ਼ਰਾਬ ਸਮੇਤ 2 ਗ੍ਰਿਫਤਾਰ, 1 ਫਰਾਰ
Thursday, Oct 26, 2017 - 06:47 AM (IST)
ਬਠਿੰਡਾ(ਵਰਮਾ)-ਜ਼ਿਲਾ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਨਾਜਾਇਜ਼ ਸ਼ਰਾਬ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਇਕ ਮੁਲਜ਼ਮ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਥਾਣਾ ਫੂਲ ਪੁਲਸ ਦੇ ਹੌਲਦਾਰ ਸੁਖਪ੍ਰੀਤ ਸਿੰਘ ਨੇ ਪਿੰਡ ਫੂਲੇਵਾਲਾ ਵਾਸੀ ਜਗਰਾਜ ਸਿੰਘ ਦੇ ਟਿਕਾਣੇ ਤੋਂ 100 ਲੀਟਰ ਲਾਹਣ ਬਰਾਮਦ ਕੀਤੀ ਪਰ ਮੁਲਜ਼ਮ ਪੁਲਸ ਦੇ ਹੱਥ ਨਹੀਂ ਆ ਸਕੇ। ਇਸ ਤਰ੍ਹਾਂ ਸਦਰ ਰਾਮਪੁਰਾ ਦੇ ਐੱਸ.ਆਈ.ਬਲਜੀਤ ਸਿੰਘ ਨੇ ਪਿੰਡ ਬੱਲਾ ਤੋਂ ਇਕ ਵਿਅਕਤੀ ਨਛੱਤਰ ਸਿੰਘ ਨੂੰ 45 ਲੀਟਰ ਲਾਹਣ ਸਮੇਤ ਗ੍ਰਿਫਤਾਰ ਕੀਤਾ। ਇਕ ਹੋਰ ਮਾਮਲੇ ਵਿਚ ਥਾਣਾ ਕੋਟਫੱਤਾ ਪੁਲਸ ਦੇ ਐੱਸ. ਆਈ. ਗੁਰਸਾਹਿਬ ਸਿੰਘ ਨੇ ਗਹਿਰੀ ਭਾਗੀ ਤੋਂ 2 ਮੁਲਜ਼ਮਾਂ ਦੀਪਕ ਕੁਮਾਰ ਤੇ ਕੇਵਲ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
