ਨਾਜਾਇਜ਼ ਸ਼ਰਾਬ ਬਰਾਮਦ ; 2 ਗ੍ਰਿਫਤਾਰ

10/14/2017 11:49:23 PM

ਫ਼ਿਰੋਜ਼ਪੁਰ(ਕੁਮਾਰ)—ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਏ. ਐੱਸ. ਆਈ. ਪਰਵਿੰਦਰ ਸਿੰਘ ਦੀ ਅਗਵਾਈ ਹੇਠ ਬੀਤੀ ਸ਼ਾਮ ਦੁਲਚੀ ਕੇ ਰੋਡ ਫਿਰੋਜ਼ਪੁਰ ਵਿਖੇ ਪ੍ਰੇਮ ਪੁੱਤਰ ਸੋਨਾ ਨੂੰ 16 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਦੂਸਰੇ ਪਾਸੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਐੱਚ. ਸੀ. ਬੋਹੜ ਸਿੰਘ ਦੀ ਅਗਵਾਈ ਹੇਠ 16 ਬੋਤਲਾਂ ਠੇਕਾ ਸ਼ਰਾਬ ਸਮੇਤ ਵਿਜੇ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਨਾਮਜ਼ਦ ਲੋਕਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਹਨ।


Related News