ਪੁਲਸ ਨੇ ਨਸ਼ੀਲੇ ਪਦਾਰਥ ਸਣੇ 3 ਨੂੰ ਕੀਤਾ ਕਾਬੂ

07/20/2017 6:50:15 AM

ਭੋਗਪੁਰ(ਰਾਣਾ)-ਥਾਣਾ ਭੋਗਪੁਰ ਦੀ ਪੁਲਸ ਨੇ 3 ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 90 ਗ੍ਰਾਮ ਨਸ਼ੀਲਾ ਪਦਾਰਥ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਸੁਖਜੀਤ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਦੌਰਾਨ ਪੁਲਸ ਪਾਰਟੀ ਨਾਲ ਕਿਸ਼ਨਗੜ੍ਹ ਕਰਤਾਰਪੁਰ ਰੋਡ 'ਤੇ ਅਮਰੂਦਾਂ ਦੇ ਬਾਗ ਨਜ਼ਦੀਕ ਖੜ੍ਹੇ ਸਨ ਕਿ ਇਸ ਦੌਰਾਨ ਕਰਤਾਰਪੁਰ ਵੱਲੋਂ ਆ ਰਿਹਾ ਇਕ ਮੋਟਰਸਾਈਕਲ, ਜਿਸ 'ਤੇ ਦੋ ਨੌਜਵਾਨ ਸਵਾਰ ਸਨ, ਪੁਲਸ ਨੂੰ ਦੇਖ ਕੇ ਪਿੱਛੇ ਮੁੜਨ ਲੱਗੇ ਤਾਂ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 60 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਉਕਤ ਦੋਵਾਂ ਸਮੱਗਲਰਾਂ ਦੀ ਪਛਾਣ ਹਨੀ ਉਰਫ਼ ਧਨੀਆ ਪੁੱਤਰ ਕਿਸ਼ੋਰ ਕੁਮਾਰ ਵਾਸੀ ਭੁਲੱਥ ਜ਼ਿਲਾ ਕਪੂਰਥਲਾ ਅਤੇ ਯੂਸਫ ਮਸੀਹ ਉਰਫ਼ ਰਾਜੂ ਪੁੱਤਰ ਤਰਜੀਤ ਸਿੰਘ ਵਾਸੀ ਬੇਗੋਵਾਲ ਜ਼ਿਲਾ ਕਪੂਰਥਲਾ ਵਜੋਂ ਹੋਈ। ਪੁਲਸ ਨੇ ਮੋਟਰਸਾÂਕਲ ਵੀ ਆਪਣੇ ਕਬਜ਼ੇ 'ਚ ਲੈ ਲਿਆ ਹੈ। ਇਸੇ ਤਰ੍ਹਾਂ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਟਾਂਡੀ ਸਾਈਡ ਦੇ ਬੰਨ੍ਹ ਵੱਲੋਂ ਆਉਂਦੇ ਧਰਮਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਢੱਡੇ ਫਤਿਹ ਸਿੰਘ ਥਾਣਾ ਬੁੱਲ੍ਹੋਵਾਲ ਜ਼ਿਲਾ ਹੁਸ਼ਿਆਰਪੁਰ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਕੋਲੋਂ 30 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਪੁਲਸ ਨੇ ਉਕਤ ਤਿੰਨਾਂ ਸਮੱਗਲਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। 


Related News