ਪੰਜਾਬ ਦੇ ਵਿਦਿਆਰਥੀਆਂ ਲਈ ਫ਼ੌਜ ’ਚ ਜਾਣ ਦਾ ਸੁਨਹਿਰੀ ਮੌਕਾ, ਮੁਫ਼ਤ ਕੋਚਿੰਗ ਲਈ ਇਸ ਤਾਰੀਖ਼ ਤੱਕ ਹੋਵੇਗੀ ਰਜਿਸਟ੍ਰੇਸ਼ਨ

01/09/2023 10:53:32 AM

ਚੰਡੀਗੜ੍ਹ (ਸ਼ਰਮਾ) : ਹੁਣ ਪੰਜਾਬ ਦੇ ਵਿਦਿਆਰਥੀਆਂ ਦਾ ਫ਼ੌਜ 'ਚ ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਸੁਫ਼ਨਾ ਸਾਕਾਰ ਹੋ ਸਕੇਗਾ। ਚੰਡੀਗੜ੍ਹ ਡਿਫੈਂਸ ਅਕੈਡਮੀ ਵਲੋਂ 26 ਜਨਵਰੀ ਨੂੰ 10ਵੀਂ ਦੇ ਵਿਦਿਆਰਥੀਆਂ ਦਾ ਸੁਪਰ-30 ਬੈਚ ਦਾ ਐਂਟਰੈੱਸ ਟੈਸਟ ਲਿਆ ਜਾ ਰਿਹਾ ਹੈ। ਸਕ੍ਰੀਨਿੰਗ ਟੈਸਟ 'ਚ ਪੰਜਾਬ ਭਰ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ। ਮੁਫ਼ਤ ਰਜਿਸਟ੍ਰੇਸ਼ਨ 10 ਜਨਵਰੀ ਤੋਂ 8544888200 ’ਤੇ ਮਿਸਡ ਕਾਲ ਤੋਂ ਬਾਅਦ ਗੂਗਲ ਫਾਰਮ ਨਾਲ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਲੁਧਿਆਣਾ ਕੋਰਟ ਕੰਪਲੈਕਸ ਧਮਾਕਾ ਮਾਮਲੇ ’ਚ NIA ਵਲੋਂ ਚਾਰਜਸ਼ੀਟ ਦਾਇਰ

10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਥਲ ਸੈਨਾ, ਨੇਵੀ ਤੇ ਹਵਾਈ ਸੈਨਾ ਲਈ 2 ਸਾਲ ਦੀ ਕੋਚਿੰਗ ਲਈ ਅਪਲਾਈ ਕਰਵਾਇਆ ਜਾਵੇਗਾ। ਕੋਚਿੰਗ ਆਨਲਾਈਨ ਤੇ ਆਫ਼ਲਾਈਨ ਮੋਡ ’ਚ ਹੋਵੇਗੀ। ਸੁਪਰ-30 ਬੈਚ ਸਿਰਫ਼ ਉਨ੍ਹਾਂ ਹੁਸ਼ਿਆਰ ਵਿਦਿਆਰਥੀਆਂ ਲਈ ਹੈ, ਜਿਨ੍ਹਾਂ ਦੇ ਪਰਿਵਾਰਾਂ ਦੀ ਸਲਾਨਾ ਆਮਦਨ 2.5 ਲੱਖ ਤੋਂ ਘੱਟ ਹੈ।

ਇਹ ਵੀ ਪੜ੍ਹੋ : ਮੌਸਮ ਅਪਡੇਟ : ਪੰਜਾਬ 'ਚ 'ਠੰਡ' ਨੂੰ ਲੈ ਕੇ 'ਰੈੱਡ ਅਲਰਟ' ਜਾਰੀ, ਪੂਰੇ ਉੱਤਰੀ ਭਾਰਤ 'ਚ ਸੀਤ ਲਹਿਰ ਦਾ ਜ਼ੋਰ

ਜਾਣਕਾਰੀ ਦਿੰਦਿਆਂ ਸਾਬਕਾ ਕਰਨਲ ਉਰਵਿੰਦਰ ਸਿੰਘ ਨੇ ਕਿਹਾ ਕਿ ਇਹ ਬੈਚ ਕਾਂਗਰਸ ਸਰਕਾਰ ਦੇ ਸਮੇਂ ਤੋਂ ਪੰਜਾਬ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ 2018 'ਚ ਸ਼ੁਰੂ ਕੀਤਾ ਗਿਆ ਸੀ। ਇਸ ਵਾਰ ਇਹ ਪੰਜਵਾਂ ਸੁਪਰ-30 ਬੈਚ ਹੋਵੇਗਾ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News