ਫੌਜ ਦੇ ਜਵਾਨ ''ਤੇ ਕਾਤਲਾਨਾ ਹਮਲਾ, ਕੀਤੇ ਫਾਇਰ
Sunday, Jul 07, 2019 - 03:32 PM (IST)

ਫਿਰੋਜ਼ਪੁਰ (ਕੁਮਾਰ) : ਆਰਮੀ ਦੇ ਜਵਾਨ 'ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਇਕ ਵਿਅਕਤੀ ਅਤੇ ਉਸਦੇ ਸਾਥੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾ ਵਿਚ ਮੁਦੱਈ ਗੁਰਮੀਤ ਸਿੰਘ ਪੁੱਤਰ ਮੋਹਨ ਲਾਲ ਵਾਸੀ ਝਾਵਲਾ (ਗੁਰੂਹਰਸਹਾਏ) ਨੇ ਦੱਸਿਆ ਕਿ ਉਹ ਫੌਜ 'ਚ ਨੌਕਰੀ ਕਰਦਾ ਹੈ ਤੇ ਸੰਦੀਪ ਸਿੰਘ ਉਰਫ ਬਿੱਲਾ ਉਸ ਨਾਲ ਪੁਰਾਣੀ ਰੰਜਿਸ਼ ਰੱਖਦਾ ਹੈ।
ਮੁਦੱਈ ਅਨੁਸਾਰ ਰੰਜਿਸ਼ ਨੂੰ ਲੈ ਕੇ ਸੰਦੀਪ ਸਿੰਘ ਉਰਫ ਬਿੱਲਾ ਨੇ ਹਮਮਸ਼ਵਰਾ ਹੋ ਕੇ ਉਸ ਨੂੰ ਕਤਲ ਕਰਨ ਦੇ ਇਰਾਦੇ ਨਾਲ ਫਾਇਰ ਕੀਤੇ। ਪੁਲਸ ਸੂਤਰਾਂ ਨੇ ਦੱਸਿਆ ਕਿ ਨਾਮਜ਼ਦ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।