ਪੰਜਾਬੀਆਂ ਦੇ ਸਿਰ ਚੜ੍ਹ ਬੋਲਦੈ 'ਹਥਿਆਰਾਂ' ਦਾ ਸ਼ੌਂਕ, ਪੁਲਸ ਨੂੰ ਵੀ ਛੱਡਿਆ ਪਿੱਛੇ

Wednesday, Feb 02, 2022 - 04:31 PM (IST)

ਚੰਡੀਗੜ੍ਹ : ਪੰਜਾਬੀ ਆਪਣੇ ਸ਼ੌਂਕ ਲਈ ਪੂਰੀ ਦੁਨੀਆ 'ਚ ਜਾਣੇ ਜਾਂਦੇ ਹਨ। ਬਹੁਤ ਸਾਰੇ ਪੰਜਾਬੀ ਗਾਣਿਆਂ 'ਚ ਹਥਿਆਰਾਂ ਦੀ ਹੀ ਗੱਲ ਕੀਤੀ ਗਈ ਹੈ। ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹਥਿਆਰਾਂ ਦਾ ਸ਼ੌਂਕ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਪੰਜਾਬੀ ਲੋਕਾਂ ਨੂੰ ਮਹਿੰਗੇ ਅਤੇ ਆਟੋਮੈਟਿਕ ਹਥਿਆਰ ਪਸੰਦ ਹਨ। ਜੇਕਰ ਵਿਭਾਗ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਸੂਬੇ ਦੇ ਲੋਕਾਂ ਕੋਲ 3,90,275 ਦੇ ਕਰੀਬ ਹਥਿਆਰ ਹਨ।

ਇਹ ਵੀ ਪੜ੍ਹੋ : ਕਾਂਗਰਸ ਦੇ CM ਚਿਹਰੇ ਨੂੰ ਲੈ ਕੇ ਜਨਤਾ ਦੀ ਰਾਏ ਮੰਗ ਰਹੀ ਹਾਈਕਮਾਨ, ਦੌੜ 'ਚ ਸਿਰਫ ਚੰਨੀ ਅਤੇ ਸਿੱਧੂ

ਇਹ ਉਹ ਹਥਿਆਰ ਹਨ, ਜੋ ਕਿ ਰਜਿਸਟਰਡ ਅਤੇ ਕਾਨੂੰਨੀ ਹਨ। ਇਨ੍ਹਾਂ ਹਥਿਆਰਾਂ ਨੂੰ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਜਮ੍ਹਾਂ ਕਰਵਾਇਆ ਗਿਆ ਹੈ, ਜਦੋਂ ਕਿ ਸੂਬੇ 'ਚ ਗੈਰ ਕਾਨੂੰਨੀ ਹਥਿਆਰ ਤਾਂ ਅਣਗਿਣਤ ਹਨ। ਇੱਥੇ ਕੱਟੇ ਤੋਂ ਲੈ ਕੇ ਪਿਸਤੌਲ ਤਾਂ ਆਮ ਦੇਖਣ ਨੂੰ ਮਿਲਦੇ ਹਨ। ਇੱਥੇ ਇਹ ਗੱਲ ਹੈਰਾਨ ਕਰ ਦੇਣ ਵਾਲੀ ਹੈ ਕਿ ਜਿਸ ਤਰ੍ਹਾਂ ਦੇ ਵਿਦੇਸ਼ੀ ਹਥਿਆਰ ਲੋਕਾਂ ਕੋਲ ਹਨ, ਅਜਿਹੇ ਹਥਿਆਰ ਪੁਲਸ ਕੋਲ ਵੀ ਨਹੀਂ ਹਨ। ਪੁਲਸ ਕੋਲ ਇੰਡੀਅਨ ਆਰਡੀਨੈਂਸ ਫੈਕਟਰੀ 'ਚ ਬਣੀਆਂ ਪਿਸਤੌਲਾਂ ਹਨ, ਜਦੋਂ ਕਿ ਲੋਕਾਂ ਕੋਲ ਅਜਿਹੀਆਂ ਪਿਸਤੌਲਾਂ ਹਨ, ਜੋ ਬੇਹੱਦ ਮਾਰੂ ਹਨ। ਪੰਜਾਬ ਦੇ ਨੌਜਵਾਨਾਂ 'ਚ ਹਥਿਆਰਾਂ ਨੂੰ ਲੈ ਕੇ ਜ਼ਿਆਦਾ ਕਰੇਜ਼ ਦੇਖਣ ਨੂੰ ਮਿਲਦਾ ਹੈ।

ਇਹ ਵੀ ਪੜ੍ਹੋ : 50 ਸਾਲਾਂ 'ਚ 'ਭਦੌੜ' ਤੋਂ ਸਿਰਫ ਇਕ ਵਾਰ ਜਿੱਤੀ ਹੈ ਕਾਂਗਰਸ, ਇਸ ਵਾਰ CM ਚੰਨੀ ਨੂੰ ਬਣਾਇਆ ਗਿਆ ਹੈ ਉਮੀਦਵਾਰ

ਪੁਰਾਣੀ ਪੀੜ੍ਹੀ ਦੇ ਲੋਕਾਂ ਕੋਲ ਜ਼ਿਆਦਾਤਰ ਰਾਈਫ਼ਲਾਂ ਹੁੰਦੀਆਂ ਹਨ, ਜਦੋਂ ਕਿ ਹੁਣ ਛੋਟੇ ਹਥਿਆਰਾਂ ਦਾ ਜ਼ਿਆਦਾ ਸ਼ੌਂਕ ਹਨ। ਯੂ. ਪੀ. ਤੋਂ ਬਾਅਦ ਹਥਿਆਰ ਰੱਖਣ ਦੇ ਮਾਮਲੇ 'ਚ ਪੰਜਾਬ ਦਾ ਨਾਂ ਆਉਂਦਾ ਹੈ। ਪੰਜਾਬ 'ਚ ਚੋਣਾਂ ਦੌਰਾਨ ਸੂਬੇ 'ਚ 3,90,275 ਲਾਈਸੈਂਸੀ ਹਥਿਆਰਾਂ 'ਚੋਂ ਹੁਣ ਤੱਕ 3,76,484 ਹਥਿਆਰ ਜਮ੍ਹਾਂ ਕਰਵਾਏ ਜਾ ਚੁੱਕੇ ਹਨ, ਜਦੋਂ ਕਿ ਸੂਬੇ 'ਚ 69 ਬਿਨਾਂ ਲਾਈਸੈਂਸ ਵਾਲੇ ਹਥਿਆਰ ਜ਼ਬਤ ਕੀਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News