ਫਿਲੌਰ ਵਿਖੇ ਹਥਿਆਰਬੰਦ ਸਮੱਗਲਰਾਂ ਦੀ ਪੁਲਸ ਨਾਲ ਹੋਈ ਮੁੱਠਭੇੜ, ਇਕ ਦੇ ਲੱਗੀ ਗੋਲ਼ੀ

Tuesday, Apr 18, 2023 - 06:23 PM (IST)

ਫਿਲੌਰ ਵਿਖੇ ਹਥਿਆਰਬੰਦ ਸਮੱਗਲਰਾਂ ਦੀ ਪੁਲਸ ਨਾਲ ਹੋਈ ਮੁੱਠਭੇੜ, ਇਕ ਦੇ ਲੱਗੀ ਗੋਲ਼ੀ

ਫਿਲੌਰ (ਭਾਖੜੀ) : ਬੀਤੀ ਸ਼ਾਮ ਹਥਿਆਰਬੰਦ ਸਮੱਗਲਰਾਂ ਦੇ ਗਿਰੋਹ ਨੂੰ ਫੜਨ ਗਈ ਪੁਲਸ ਦੀ ਉਨ੍ਹਾਂ ਨਾਲ ਮੁੱਠਭੇੜ ਹੋ ਗਈ। ਇਕ ਸਮੱਗਲਰ ਪੁਲਸ ਦੀ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਣ ਦੇ ਬਾਵਜੂਦ ਆਪਣੇ ਸਾਥੀ ਨਾਲ ਪੁਲਸ ਨੂੰ ਧੋਖਾ ਦੇ ਕੇ ਫ਼ਰਾਰ ਹੋਣ ’ਚ ਸਫ਼ਲ ਹੋ ਗਿਆ, ਜਦੋਂਕਿ ਉਨ੍ਹਾਂ ਦੇ ਇਕ ਸਾਥੀ ਰਾਹੁਲ ਜਿਸ ਦੇ ਘਰ ’ਚ ਉਹ ਪਨਾਹ ਲੈ ਕੇ ਲੁਕੇ ਹੋਏ ਸਨ, ਨੂੰ ਫੜਨ ’ਚ ਪੁਲਸ ਸਫ਼ਲ ਰਹੀ। ਸੂਚਨਾ ਮੁਤਾਬਕ ਬੀਤੇ ਹਫ਼ਤੇ ‘ਜਗ ਬਾਣੀ’ ਨੇ ਸੂਤਰਾਂ ਦੇ ਹਵਾਲੇ ਨਾਲ ਵੱਡਾ ਖ਼ੁਲਾਸਾ ਕੀਤਾ ਸੀ ਕਿ ਸ਼ਹਿਰ ਵਿਚ ਇਕ ਗਿਰੋਹ ਹਥਿਆਰਾਂ ਦੀ ਖੇਪ ਨਾਲ ਪੁੱਜ ਚੁੱਕਾ ਹੈ, ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਚੌਕਸ ਹੋ ਗਿਆ। ਉਕਤ ਗਿਰੋਹ ਨੇ ਆਪਣਾ ਦਬਦਬਾ ਕਾਇਮ ਕਰਨ ਲਈ ਖੁੱਡ ਮੁਹੱਲੇ ਦੇ ਰਹਿਣ ਵਾਲੇ ਚੰਦਰ ਸ਼ੇਖਰ ਨਾਲ ਹੋਈ ਮਾਮੂਲੀ ਜਿਹੀ ਤਕਰਾਰ ਤੋਂ ਬਾਅਦ ਉਸ ਦੇ ਘਰ ’ਤੇ 6 ਤੋਂ 7 ਰਾਊਂਡ ਫਾਇਰ ਕਰ ਕੇ ਦਹਿਸ਼ਤ ਫੈਲਾ ਦਿੱਤੀ ਸੀ।

ਇਹ ਵੀ ਪੜ੍ਹੋ : ਜੇਲ੍ਹ 'ਚੋਂ ਰਿਹਾਅ ਹੋਣ ਤੋਂ ਬਾਅਦ ਮੁੜ ਪੁਰਾਣੇ ਪੈਟਰਨ 'ਤੇ ਨਿਕਲੇ ਨਵਜੋਤ ਸਿੱਧੂ

ਬੀਤੇ ਦਿਨੀਂ ਪੁਲਸ ਨੇ ਗਿਰੋਹ ਦੇ 1 ਮੁੰਡੇ ਰਾਜੂ ਪੁੱਤਰ ਬਿੱਟੂ ਨੂੰ ਨਾਜਾਇਜ਼ ਪਿਸਤੌਲ ਸਣੇ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਸੀ, ਜਿਸ ਤੋਂ ਬਾਅਦ ਪੁਲਸ ਨੂੰ ਪਤਾ ਲੱਗਾ ਉਸ ਦੇ ਗਿਰੋਹ ਦੇ ਹੋਰ ਵੀ 3 ਮੈਂਬਰ ਹਨ, ਜੋ ਫ਼ਰਾਰ ਚੱਲ ਰਹੇ ਹਨ।ਜਲੰਧਰ ਜ਼ਿਲ੍ਹੇ ’ਚ ਲੋਕ ਸਭਾ ਜ਼ਿਮਨੀ ਚੋਣ ਕਾਰਨ ਮੁੱਖ ਚੋਣ ਕਮਿਸ਼ਨ ਵਲੋਂ ਚੋਣ ਜ਼ਾਬਤਾ ਲੱਗਾ ਹੋਇਆ ਹੈ। ਜਿਨ੍ਹਾਂ ਲੋਕਾਂ ਕੋਲ ਲਾਇਸੈਂਸੀ ਹਥਿਆਰ ਹਨ, ਉਹ ਤਾਂ ਪੁਲਸ ਨੇ ਜਮ੍ਹਾ ਕਰਵਾ ਲਏ, ਗੁੰਡਾ ਅਨਸਰਾਂ ਕੋਲ ਜੋ ਦੋ ਨੰਬਰ ਦੇ ਨਾਜਾਇਜ਼ ਹਥਿਆਰ ਹਨ, ਦਾ ਪਤਾ ਲੱਗਾ ਕੇ ਉਨ੍ਹਾਂ ਨੂੰ ਫੜ ਸਕਣਾ ਪੁਲਸ ਲਈ ਵੱਡੀ ਚੁਣੌਤੀ ਸਾਬਤ ਹੋ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਆਗੂ ਪੱਬਾਂ ਭਾਰ, CM ਮਾਨ ਨੇ ਮੰਤਰੀਆਂ ਨੂੰ ਵੰਡੀਆਂ ਜ਼ਿੰਮੇਵਾਰੀਆਂ

ਬੀਤੇ ਦਿਨ ਜਿਉਂ ਹੀ ਪੁਲਸ ਨੂੰ ਪਤਾ ਲੱਗਾ ਕਿ ਹਥਿਆਰਬੰਦ ਸਮੱਗਲਰਾਂ ਦਾ ਗਿਰੋਹ ਖੁੱਡ ਮੁਹੱਲੇ ’ਚ ਰਾਹੁਲ ਦੇ ਘਰ ਲੁਕਿਆ ਬੈਠਾ ਹੈ ਤਾਂ ਥਾਣਾ ਮੁਖੀ ਵੱਡੀ ਗਿਣਤੀ ’ਚ ਪੁਲਸ-ਫੋਰਸ ਦੇ ਨਾਲ ਉਨ੍ਹਾਂ ਨੂੰ ਫੜਨ ਲਈ ਉੱਥੇ ਪੁੱਜੇ। ਸੂਤਰਾਂ ਮੁਤਾਬਕ ਜਿਉਂ ਹੀ ਪੁਲਸ ਨੇ ਗਿਰੋਹ ਨੂੰ ਫੜਨ ਲਈ ਘੇਰਾਬੰਦੀ ਕੀਤੀ ਤਾਂ ਉੱਥੇ ਫਿਰ ਲੋਕਾਂ ਨੇ ਗੋਲ਼ੀ ਚੱਲਣ ਦੀ ਆਵਾਜ਼ ਸੁਣੀ, ਜਿਸ ਨਾਲ ਲੋਕਾਂ ਵਿਚ ਦਹਿਸ਼ਤ ਫੈਲ ਗਈ। ਇਸ ਦੌਰਾਨ 2 ਹਮਲਾਵਰ ਸੰਜੂ ਬਾਹਮਣ ਅਤੇ ਅਕਾਸ਼ਦੀਪ ਉੱਥੋਂ ਭੱਜ ਗਏ, ਜਿਸ ਪਾਸੇ ਉਹ ਭੱਜ ਰਹੇ ਸਨ, ਸੜਕ ’ਤੇ ਖ਼ੂਨ ਦੇ ਛਿੱਟੇ ਡਿੱਗ ਰਹੇ ਸਨ। ਉੱਥੇ ਗੋਲ਼ੀ ਦਾ ਇਕ ਖੋਲ੍ਹ ਵੀ ਡਿੱਗਿਆ ਪਿਆ ਸੀ।

ਇਹ ਵੀ ਪੜ੍ਹੋ : ਨਵਾਂ ਖ਼ੁਲਾਸਾ: ਅੰਮ੍ਰਿਤਪਾਲ ਕਰਨਾ ਚਾਹੁੰਦਾ ਸੀ ਸਰੰਡਰ ਪਰ ਇਸ ਵਿਅਕਤੀ ਦੀ ਸਲਾਹ ’ਤੇ ਹੋਇਆ ਫ਼ਰਾਰ

ਥਾਣਾ ਮੁਖੀ ਨਾਲ ਗੱਲ ਕਰਨ ਨੇ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਵਲੋਂ ਚਲਾਈ ਗੋਲ਼ੀ ਫ਼ਰਾਰ ਹਮਲਾਵਰਾਂ ’ਚੋਂ ਇਕ ਨੂੰ ਲੱਗੀ ਵੀ ਹੈ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ, ਜਦਕਿ ਉਨ੍ਹਾਂ ਦੇ ਇਕ ਸਾਥੀ ਰਾਹੁਲ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਡੀ. ਐੱਸ. ਪੀ. ਜਗਦੀਸ਼ ਰਾਜ ਵੀ ਪੁੱਜ ਗਏ। ਫ਼ਰਾਰ ਹਮਲਾਵਰਾਂ ਨੂੰ ਫੜਨ ਲਈ ਪੁਲਸ ਪੂਰੇ ਮੁਹੱਲੇ ’ਚ ਹਰ ਪਾਸੇ ਫੈਲ ਗਈ। ਡੀ. ਐੱਸ. ਪੀ. ਨੇ ਕਿਹਾ ਕਿ ਜਾਂਚ ਤੋਂ ਬਾਅਦ ਹੀ ਉਹ ਕੁਝ ਦੱਸ ਸਕਣਗੇ। ਪੁਲਸ ਉਨ੍ਹਾਂ ਦੇ ਸਾਥੀ ਨੂੰ ਪੁੱਛਗਿੱਛ ਲਈ ਫੜ ਕੇ ਥਾਣੇ ਲੈ ਗਈ। ਗੋਲ਼ੀ ਲੱਗਣ ਦੀ ਘਟਨਾ ਸਬੰਧੀ ਪੁੱਛਣ ’ਤੇ ਪੁਲਸ ਘਟਨਾ ’ਤੇ ਪਰਦਾ ਪਾਉਣ ਲੱਗੀ।

ਇਹ ਵੀ ਪੜ੍ਹੋ : ਆਸ਼ੀਰਵਾਦ ਸਕੀਮ ਦੇ ਲਾਭਪਾਤਰੀਆਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਇਹ ਸਹੂਲਤ

ਡੀ. ਐੱਸ. ਪੀ. ਨੇ ਕਿਹਾ ਕਿ ਫ਼ਰਾਰ ਹਮਲਾਵਰ ਨੂੰ ਗੋਲ਼ੀ ਲੱਗੀ ਜਾਂ ਫਿਰ ਭੱਜਦੇ ਸਮੇਂ ਉਹ ਕਿਸੇ ਚੀਜ਼ ਵਿਚ ਅਟਕ ਕੇ ਜ਼ਖ਼ਮੀ ਹੋਇਆ, ਇਸ ਦਾ ਪਤਾ ਤਾਂ ਫੜੇ ਜਾਣ ਤੋਂ ਬਾਅਦ ਹੀ ਲੱਗੇਗਾ। ਉੱਥੇ ਡਿੱਗੇ ਪਏ ਖ਼ਾਲੀ ਖੋਲ ਬਾਰੇ ਪੁੱਛੇ ਜਾਣ ’ਤੇ ਥਾਣਾ ਮੁਖੀ ਨੇ ਸਪੱਸ਼ਟ ਕਿਹਾ ਕਿ ਇਹ ਗੋਲ਼ੀ ਹਮਲਾਵਰਾਂ ਨੇ ਨਹੀਂ, ਪੁਲਸ ਵਲੋਂ ਚਲਾਈ ਗਈ ਹੈ।

ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਜਿਉਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਹਥਿਆਰਬੰਦ ਹਮਲਾਵਰ ਫਿਰ ਉਨ੍ਹਾਂ ਦੇ ਮੁਹੱਲੇ ’ਚ ਦਾਖ਼ਲ ਹੋਏ ਹਨ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਆਉਣ ਵਿਚ ਦੇਰ ਕਰ ਦਿੱਤੀ ਤਾਂ ਹਮਲਾਵਰਾਂ ਨੂੰ ਦਿੱਤੀ ਗਈ ਸੂਚਨਾ ਦਾ ਪਤਾ ਲੱਗ ਗਿਆ ਅਤੇ ਹਮਲਾਵਰਾਂ ਨੇ ਪਹਿਲਾਂ ਉਨ੍ਹਾਂ ’ਤੇ ਗੋਲ਼ੀ ਚਲਾਈ। ਉਸ ਤੋਂ ਬਾਅਦ ਪੁਲਸ ਦੇ ਪੁੱਜਣ ਤੋਂ ਬਾਅਦ ਇਹ ਮੁੱਠਭੇੜ ਹੋਈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਹੱਦੀ ਖੇਤਰ ਨੂੰ ਭਗਵੰਤ ਮਾਨ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਇਲਾਕੇ ’ਚ ਨਹੀਂ ਰੁਕ ਰਿਹਾ ਵਾਰਦਾਤਾਂ ਦਾ ਸਿਲਸਿਲਾ

ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਇਲਾਕੇ ’ਚ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਕ ਹਫ਼ਤਾ ਪਹਿਲਾਂ ਇਸੇ ਗਿਰੋਹ ਦੇ ਲੋਕਾਂ ਨੇ ਸ਼ਰੇਆਮ ਗੋਲ਼ੀਆਂ ਚਲਾ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਦਹਿਸ਼ਤ ਫੈਲਾ ਦਿੱਤੀ ਸੀ ਤਾਂ ਬੀਤੇ ਦਿਨ ਨੇੜਲੇ ਪਿੰਡ ਢੰਡਵਾੜ ’ਚ ਗਿਰੋਹ ਦੇ ਕੁਝ ਲੋਕਾਂ ਨੇ ਇਕ ਘਰ ’ਤੇ ਹਮਲਾ ਕਰ ਕੇ ਪੂਰੇ ਪਰਿਵਾਰ ਦੇ ਲੋਕਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ-ਟੁੱਕ ਦਿੱਤਾ ਸੀ, ਜਿਸ ਵਿਚ ਪਰਿਵਾਰ ਦੇ ਇਕ ਮੈਂਬਰ ਦੀ ਮੌਤ ਹੋ ਗਈ। ਪਰਿਵਾਰ ਦੇ ਜੋ ਲੋਕ ਜਿਊਂਦੇ ਬਚੇ, ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਦ ਹੈ। ਹਮਲਾਵਰਾਂ ਨੇ ਉਨ੍ਹਾਂ ਦੇ ਸਰੀਰ ਦੇ ਅੰਗ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਜਿਸਮ ਤੋਂ ਹੀ ਵੱਖ ਕਰ ਦਿੱਤੇ ਸਨ। ਲਗਾਤਾਰ ਵਧ ਰਹੀਆਂ ਇਨ੍ਹਾਂ ਵਾਰਦਾਤਾਂ ਤੋਂ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Harnek Seechewal

Content Editor

Related News