ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ-ਵੱਖ ਵਿਭਾਗਾਂ 'ਚ ਕੀਤੀਆਂ ਗਈਆਂ ਨਿਯੁਕਤੀਆਂ

Friday, Dec 01, 2023 - 01:37 PM (IST)

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ-ਵੱਖ ਵਿਭਾਗਾਂ 'ਚ ਕੀਤੀਆਂ ਗਈਆਂ ਨਿਯੁਕਤੀਆਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਵੱਖ-ਵੱਖ ਵਿਭਾਗਾਂ 'ਚ ਨਿਯਕੁਤੀਆਂ ਕੀਤੀਆਂ ਗਈਆਂ ਹਨ। ਇਸ ਦੇ ਮੱਦੇਨਜ਼ਰ ਪੰਜਾਬ ਸਬੋਰਡੀਨੇਸ਼ਨ ਸਰਵਿਸ ਸਿਲੈਕਸ਼ਨ ਬੋਰਡ 'ਚ ਗੁੰਜਨ ਚੱਢਾ, ਅਨਿਲ ਮਹਾਜਨ, ਸਤਬੀਰ ਬਖ਼ਸ਼ੀਵਾਲ ਅਤੇ ਨਰੇਸ਼ ਪਾਠਕ ਨੂੰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਏ. ਡੀ. ਏ. 'ਚ ਵਿਜੈ ਗਿੱਲ, ਕੁੰਦਨ ਧਵਨ ਅਤੇ ਭਗਵੰਤ ਕੰਵਲ, ਗਲਾਡਾ 'ਚ ਧਰਮਿੰਦਰ ਫ਼ੌਜੀ, ਕਮਲ ਮਿਗਲਾਨੀ ਅਤੇ ਸੁਨਿਲ ਲੁਧਿਆਣਾ, ਬੀ. ਡੀ. ਏ. 'ਚ ਐੱਮ. ਐੱਲ. ਜਿੰਦਲ, ਹਰਜਿੰਦਰ ਕੌਰ ਅਤੇ ਬਲਰਾਜ ਸਿੰਘ ਬੋਖਰਾ, ਗਮਾਡਾ 'ਚ ਗੁਰਜੀਤ ਗਿੱਲ, ਸੁਖਵਿੰਦਰ ਭੋਲਾ ਮਾਨ ਅਤੇ ਮਾਸਟਰ ਜਸਵਿੰਦਰ ਸਿੰਘ, ਪੁੱਡਾ 'ਚ ਬਲਜਿੰਦਰ ਧਾਲੀਵਾਲ ਅਤੇ ਅਮਨਦੀਪ ਸੰਧੂ ਨੂੰ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਜਲੰਧਰ ਡਿਵੈਲਪਮੈਂਟ ਅਥਾਰਟੀ 'ਚ ਕਾਕੂ ਆਹਲੂਵਾਲੀਆ, ਗੁਰਵਿੰਦਰ ਸ਼ੇਰਗਿੱਲ ਅਤੇ ਜਸਬੀਰ ਜਲਾਲਪੁਰੀ, ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ 'ਚ ਜਰਨੈਲ ਮੰਨੂ, ਚੰਨ ਸਿੰਘ ਖ਼ਾਲਸਾ ਅਤੇ ਸੁਖਰਾਜ ਗੋਰਾ, ਪੰਜਾਬ ਸਟੇਟ ਕਨਵੇਅਰ 'ਚ ਇੰਦਰਜੀਤ ਸੰਧੂ ਅਤੇ ਗੁਰਵਿੰਦਰ ਪਾਵਰਾ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਪੰਜਾਬ ਸਟੇਟ ਫਾਰਮਰਜ਼ ਐਂਡ ਫਾਰਮ ਵਰਕਰਜ਼ ਕਮਿਸ਼ਨ, ਪੰਜਾਬ ਐਗਰੋ ਫੂਡਗਰੇਨ ਕਾਰਪੋਰੇਸ਼ਨ ਲਿਮਟਿਡ, ਪੰਜਾਬ ਸਟੇਟ ਸੀਡਜ਼ ਕਾਰਪੋਰੇਸ਼ਨ ਲਿਮਟਿਡ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ, ਪੰਜਾਬ ਮੀਡੀਅਮ ਇੰਡਸਟਰੀ ਵਿਕਾਸ ਬੋਰਡ ਅਤੇ ਹੋਰ ਵਿਭਾਗਾਂ 'ਚ ਵੀ ਨਿਯੁਕਤੀਆਂ ਕੀਤੀਆਂ ਗਈਆਂ ਹਨ।


author

Babita

Content Editor

Related News