ਪੰਜਾਬ ਤੋਂ ਇਲਾਵਾ ਉੱਤਰੀ-ਮੱਧ ਭਾਰਤ ''ਚ ਵੀ ਚਲੇਗੀ ''ਲੂ'', 46 ਡਿਗਰੀ ਤੱਕ ਪੁਹੰਚ ਸਕਦਾ ਹੈ ਪਾਰਾ

Sunday, Jun 05, 2022 - 05:33 PM (IST)

ਪੰਜਾਬ ਤੋਂ ਇਲਾਵਾ ਉੱਤਰੀ-ਮੱਧ ਭਾਰਤ ''ਚ ਵੀ ਚਲੇਗੀ ''ਲੂ'', 46 ਡਿਗਰੀ ਤੱਕ ਪੁਹੰਚ ਸਕਦਾ ਹੈ ਪਾਰਾ

ਲੁਧਿਆਣਾ : ਪੰਜਾਬ 'ਚ ਤਾਂ ਗਰਮੀ ਦਾ ਕਾਹਰ ਦੇਖਣ ਨੂੰ ਮਿਲ ਹੀ ਰਿਹਾ ਹੈ ਪਰ ਇਸ ਦੇ ਨਾਲ ਹੀ ਕੇਰਲਾ ਅਤੇ ਹੋਰ ਵੀ ਕਈ ਸੂਬਿਆਂ 'ਚ ਦੱਖਣ-ਪੱਛਮ ਮੌਨਸੂਨ ਦਾ ਮੀਂਹ ਪੈ ਰਿਹਾ ਹੈ। ਇਸ ਤੋਂ ਬਾਵਜੂਦ ਉੱਤਰੀ ਅਤੇ ਮੱਧ ਭਾਰਤ 'ਚ ਤੇਜ਼ ਧੁੱਪ ਨਾਲ ਗਰਮੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਵੱਲੋਂ ਸ਼ਨੀਵਾਰ ਨੂੰ ਲਏ ਗਏ ਅਨੁਮਾਨ ਅਗਲੇ 5 ਦਿਨਾਂ ਤੱਕ ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਉੱਤਰੀ ਮੱਧ ਪ੍ਰਦੇਸ਼ ਤੋਂ ਇਲਾਵਾ ਹੋਰ ਵੀ ਕਈ ਸੂਬਿਆਂ 'ਚ ਹੀਟਵੇਵ( ਗਰਮ ਹਵਾਵਾਂ ) ਲੋਕਾਂ ਨੂੰ ਪਰੇਸ਼ਾਨ ਕਰ ਸਕਦੀਆਂ ਹਨ। 

ਇਹ ਵੀ ਪੜ੍ਹੋ- 5300 ਸ਼ਿਕਾਇਤਾਂ : ‘ਓਵਰਲੋਡ’ ਨਾਲ ਟਰਾਂਸਫਾਰਮਰਾਂ ’ਚ ਲੱਗ ਰਹੀ ਅੱਗ, 5-6 ਘੰਟੇ ਦੇ ‘ਪਾਵਰਕੱਟਾਂ’ ਨਾਲ ‘ਹਾਹਾਕਾਰ’

ਫ਼ਿਲਹਾਲ ਪੰਜਾਬ 'ਚ ਔਸਤਨ ਪਾਰਾ 40-42 ਡਿਗਰੀ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਅਗਲੇ 3 ਦਿਨਾਂ ਵਿਚ ਵਧ ਕੇ 45-46  ਡਿਗਰੀ ਤੱਕ ਹੋ ਸਕਦਾ ਹੈ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ 8 ਜੂਨ ਤੱਕ ਮੌਸਮ ਇਸੇ ਤਰ੍ਹਾਂ ਗਰਮਾਇਆ ਰਹੇਗਾ। ਰਾਜਸਥਾਨ, ਦਿੱਲੀ, ਹਰਿਆਣਾ, ਜੰਮੂ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਵੀ ਅਜਿਹੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ।

ਇਹ ਵੀ ਪੜ੍ਹੋ-  ਸਵਾਰੀਆਂ ਨਾਲ ਭਰੀਆਂ ਬੱਸਾਂ ’ਚ ਸਾਹ ਲੈਣਾ ਔਖਾ, ਬੱਚੇ ਦੀ ਵਿਗੜਦੀ ਹਾਲਤ ਵੇਖ ਰਾਹ ’ਚ ਉਤਰਿਆ ਪਰਿਵਾਰ

ਅਸਾਮ, ਮੇਘਾਲਿਆ, ਬੰਗਾਲ ਅਤੇ ਸਿਕਿਮ 'ਚ ਮੀਂਹ ਪੈਣ ਦੀ ਸੰਭਾਵਨਾ

 

ਮੌਸਮ ਵਿਭਾਗ ਮੁਤਾਬਕ 5 ਦਿਨਾਂ ਦੇ ਵਿਚ ਅਸਮ, ਮੇਘਾਲਿਆ, ਪੱਛਮੀ ਬੰਗਾਲ ਅਤੇ ਸਿਕਿਮ 'ਚ ਤੇਜ਼ ਮੀਂਹ ਪੈ ਸਕਦਾ ਹੈ। ਅਰੁਣਾਚਲ ਪ੍ਰਦੇਸ਼ 'ਚ 7-8 ਜੂਨ ਨੂੰ ਬਹੁਤ ਜ਼ਿਆਦਾ ਬਾਰਿਸ਼ ਹੋ ਸਕਦੀ ਹੈ। ਬਿਹਾਰ, ਝਾਰਖੰਡ, ਓਡੀਸ਼ਾ ਅਤੇ ਪੱਛਮ ਬੰਗਾਲ 'ਚ  5 ਦਿਨਾਂ ਲਈ ਤੂਫਾਨ ਅਤੇ ਮੀਂਹ ਪੈਣ ਦੇ ਸੰਭਾਵਨਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News