ਅਨੁਰਾਗ ਠਾਕੁਰ ਨੇ ਐਨੀਮੇਟਿਡ ਸ਼ੋਅ ‘ਭਾਰਤ ਹੈਂ ਹਮ’ ਦ ਟ੍ਰੇਲਰ ਕੀਤਾ ਜਾਰੀ

Thursday, Oct 12, 2023 - 04:44 PM (IST)

ਅਨੁਰਾਗ ਠਾਕੁਰ ਨੇ ਐਨੀਮੇਟਿਡ ਸ਼ੋਅ ‘ਭਾਰਤ ਹੈਂ ਹਮ’ ਦ ਟ੍ਰੇਲਰ ਕੀਤਾ ਜਾਰੀ

ਚੰਡੀਗੜ੍ਹ (ਬਿਊਰੋ) : ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਆਗਾਮੀ ਐਨੀਮੇਟਿਡ ਸੀਰੀਜ਼ ਦਾ ਟ੍ਰੇਲਰ ਜਾਰੀ ਕੀਤਾ। 19 ਭਾਸ਼ਾਵਾਂ ਵਿਚ ਰਿਲੀਜ਼ ਹੋਣ ਵਾਲੀ ਇਸ ਸੀਰੀਜ਼ ਵਿਚ ਭਾਰਤ ਦੇ ਸੁਤੰਰਤਰਤਾ ਸੰਗਰਾਮ ਦੇ ਗੁੰਮਨਾਮ ਨਾਇਕਾਂ ਬਾਰੇ ਦੱਸਿਆ ਜਾਵੇਗਾ। ਟ੍ਰੇਲਰ ਲਾਂਚ ਦੌਰਾਲ ਅਨੁਰਾਗ ਠਾਕੁਰ ਨੇ ਕਿਹਾ ਕਿ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦ੍ਰਿਸ਼ਟੀਕੋਣ ਹੈ। ਉਨ੍ਹਾਂ ਦੇ ਦ੍ਰਿਸ਼ਟੀਕੋਣ ਦੇ ਤਹਿਤ ਰਾਸ਼ਟਰ ਦੀ ਯਾਦ ਨੂੰ ਫਿਰ ਤੋਂ ਜਾਗ੍ਰਿਤ ਕਰਨਾ ਤੇ ਇਨ੍ਹਾਂ ਗੁੰਮਨਾਮ ਨਾਇਕਾਂ ਦੇ ਨੂੰ ਨਮਨ ਕਰਨ ਲਈ ਸਾਡਾ ਨਿਮਾਣਾ ਯਤਨ ਹੈ, ਸਾਡੇ ਇਥੇ ਅਜਿਹੇ ਕਈ ਗੁੰਮਨਾਮ ਨਾਇਕ ਹਨ, ਜਿਨ੍ਹਾਂ ਨੂੰ ਸਾਡੇ ਸਾਰੇ ਇਤਿਹਾਸ ਵਿਚ ਉਚਿਤ ਸਿਹਰਾ ਦਿੱਤਾ ਗਿਆ।

ਇਨ੍ਹਾਂ ਵਿਚੋਂ 30 ਫ਼ੀਸਦੀ ਨਾਇਕ ਔਰਤਾਂ ਹਨ ਤੇ ਇਹ ਕਹਾਣੀਆ ਅਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਗੀਆਂ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਕਰਨ ਲਈ ਹੋਰ ਵੀ ਬਹੁਤ ਕੁੱਝ ਕਰਾਂਗੇ ਕਿ ਸਾਡੇ ਦੇਸ਼ ਦੇ ਵਿਦਿਆਰਥੀ ਤੇ ਲੋਕ ਅਜਿਹੇ ਨਾਇਕਾਂ ਬਾਰੇ ਜਾਣੂੰ ਕਰਵਾਉਣ। ਅਸੀਂ ਇਸ ਸੀਰੀਜ਼ ਨੂੰ ਅਗਲੇ ਸੈਸ਼ਨ ਦੇ ਦੌਰਾਨ ਸੰਸਦ ਵਿਚ ਵੀ ਪ੍ਰਦਰਸ਼ਿਤ ਕਰਾਂਗੇ ਤਾਂ ਕਿ ਸੰਸਦ ਮੈਂਬਰ ਆਪਣੇ ਆਪਣੇ ਖੇਤਰਾਂ ਵਿਚ ਇਸ ਦਾ ਪ੍ਰਚਾਰ-ਪ੍ਰਸਾਰ ਕਰ ਸਕਣ। ਭਾਰਤ ਹੈ ਹਮ ਦਾ ਨਿਰਮਾਣ ਮੁੰਜਾਲ ਸ਼੍ਰਾਫ਼ ਤੇ ਤਿਲਕ ਸ਼ੈੱਟੀ ਨੇ ਕੀਤਾ ਹੈ। ਇਸ ਸੀਰੀਜ਼ ਦੇ ਪਹਿਲੇ ਸੀਜ਼ਨ ਵਿਚ 26 ਐਪੀਸੋਡ ਹੋਣਗੇ। ਇਸ ਐਨੀਮੇਟਿਡ ਸੀਰੀਜ਼ ਨੂੰ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਸਮਾਰੋਹ ਦੇ ਇਕ ਭਾਗ ਦੇ ਰੂਪ ਵਿਚ ਪ੍ਰਾਈਮ ਵੀਡੀਓ ਤੇ ਨੈਟਫਲਿਕਸ ਜਿਹੇ ਸਟ੍ਰੀਮਿੰਗ ਪਲੇਟਫਾਰਮ ਦੇ ਨਾਲ-ਨਾਲ ਕੇਂਦਰ ਸਰਕਾਰ ਵਲੋਂ ਸੰਚਾਲਿਤ ਦੂਰਦਰਸ਼ਨ ’ਤੇ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।

ਕੇਂਦਰੀ ਸੰਚਾਰ ਬਿਊਰੋ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤੇ ਗ੍ਰਿਫ਼ਟੀ ਸਟੂਡੀਓ ਵਲੋਂ ਬਣਾਈ ਦੋ ਸੀਜ਼ਨ ਵਾਲੀ ਇਹ ਇਕ ਐਨੀਮੇਟਿਡ ਸੀਰੀਜ਼ ਹੈ। ਇਸ ਵਿਚ 11-11 ਮਿੰਟ ਦੇ 52 ਐਪੀਸੋਡ ਹਲ, ਜਿਨ੍ਹਾਂ ਵਿਚ ਸਾਲ 1500 ਤੋਂ 1947 ਤੱਕ ਦੇ ਭਾਰਤੀ ਸੁਤੰਤਰਤਾ ਸੰਗ੍ਰਾਮ ਦੀਆਂ ਕਹਾਣੀਆਂ ਸ਼ਾਮਲ ਹਨ। ਸੀਰੀਜ਼ ਦੀ ਮੇਜ਼ਬਾਨੀ ਵੱਕਾਰੀ ਐਨੀਮੇਟਿਡ ਪਾਤਰਾਂ ਕ੍ਰਿਸ਼, ਟ੍ਰਿਸ਼ ਤੇ ਬਾਲਟੀਬੁਆਏ ਵਲੋਂ ਕੀਤੀ ਗਈ ਹੈ। ਭਾਰਤ ਹੈਂ ਹਮ ਦਾ ਪ੍ਰਸਾਰਣ 15 ਅਕਤੂਬਰ ਤੋਂ ਪ੍ਰਾਈਮ ਵੀਡੀਓ, ਨੈਟਫਲਿਕਸ ਤੇ ਦੂਰਦਰਸ਼ਨ ’ਤੇ ਹੋਵੇਗਾ।
 


author

Babita

Content Editor

Related News