ਨਸ਼ਿਆਂ ਵਿਰੋਧੀ ਜਾਗਰੂਕਤਾ ਰੈਲੀ ਦਾ ਕੀਤਾ ਆਯੋਜਨ

Wednesday, Feb 07, 2018 - 02:00 PM (IST)

ਨਸ਼ਿਆਂ ਵਿਰੋਧੀ ਜਾਗਰੂਕਤਾ ਰੈਲੀ ਦਾ ਕੀਤਾ ਆਯੋਜਨ

ਬੁਢਲਾਡਾ (ਮਨਜੀਤ) - ਅੱਜ ਐਲ. ਏ. ਡੀ. ਐਮ. ਡੀ. ਏ. ਵੀ. ਸੀਨੀਅਰ ਸਕੰਡਰੀ ਪਬਲੀਕ ਸਕੂਲ ਵਿਖੇ. ਨਸ਼ਾ ਵਿਰੋਧੀ ਵਿਦਿਆਰਥੀ ਰੈਲੀ ਦਾ ਆਯੋਜਨ ਕੀਤਾ। ਇਸ ਰੈਲੀ ਨੂੰ ਇਥੋ ਦੇ ਡੀ. ਐਸ. ਪੀ. ਸ੍ਰ.ਰਛਪਾਲ ਸਿੰਘ ਨੇ ਰਵਾਨਾ ਕੀਤਾ। ਇਸ ਮੌਕੇ ਸਬੋਧਨ ਕਰਦਿਆਂ ਸ਼੍ਰ. ਰਛਪਾਲ ਸਿੰਘ ਨੇ ਕਿਹਾ ਕਿ ਨਸ਼ਾ ਜਿਥੇ ਸਰੀਰ ਨੂੰ ਨਾਸ਼ ਕਰਦਾ ਹੈ, ਉਥੇ ਇਹ ਵਿਅਕਤੀ ਨੂੰ ਆਰਥਿਕ ਪੱਖੋਂ ਵੀ ਕਮਜ਼ੋਰ ਕਰਦਾ ਹੈ। ਨਸ਼ਾਂ ਤਸਕਰਾਂ ਖਿਲਾਫ ਪੁਲਸ ਨੇ ਮੁਹਿਮ ਕੀਤੀ ਹੋਈ ਹੈ ਪਰ ਉਸ ਦੇ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਸ ਪੂਰੀ ਸਬ-ਡਵੀਜਨ ਅੰਦਰ ਨਸ਼ਾ ਵੇਚਣ ਵਾਲੇ ਵਿਅਕਤੀਆਂ ਖਿਲਾਫ ਪੁਲਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਦੀ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਸੈਂਕੜੇਆਂ ਦੀ ਗਿਣਤੀ 'ਚ ਵਿਦਿਆਰਥੀਆਂ ਦੇ ਹੱਥਾਂ 'ਚ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ 'ਤੇ ਨਸ਼ਿਆਂ ਦੇ ਸਲੋਗਨ ਲਿਖੇ ਹੋਏ ਸਨ। ਇਸ ਮੌਕੇ ਥਾਣਾ ਸਿਟੀ ਦੇ ਮੂਖੀ ਸ੍ਰੀ ਬਲਵਿਦਰ ਸਿੰਘ ਰੋਮਾਣਾ, ਸਕੂਲ਼ ਮੈਨੇਜਮੈਂਟ ਕਮੇਟੀ ਦੇ ਡਾ. ਰਮੇਸ਼ ਚੰਦਰ ਜੈਨ (ਡਾ. ਬੰਗਾਲੀ), ਸ੍ਰੀ ਸੁਰੇਸ਼ ਬਾਂਸਲ, ਪ੍ਰਿਸੀਪਲ ਸ੍ਰੀ ਜਾਰਜ਼, ਮੈਬਰ ਸ੍ਰੀ ਸਤਪਾਲ ਕਟੋਦੀਆ ਆਦਿ ਤੋਂ ਇਲਾਵਾ ਮਹਿਲਾ ਪੁਲਸ ਵੀ ਜਾਗਰੂਕਤਾ ਰੈਲੀ 'ਚ ਮੌਜੂਦ ਸਨ।
 


Related News