ਨਸ਼ੇ ਦੀ ਓਵਰਡੋਜ਼ ਨੇ ਉਜਾੜਿਆ ਇਕ ਹੋਰ ਘਰ, 2 ਭੈਣਾਂ ਦੇ ਇਕਲੌਤਾ ਭਰਾ ਨੇ ਤੋੜਿਆ ਦਮ

Friday, Jan 27, 2023 - 01:32 PM (IST)

ਨਸ਼ੇ ਦੀ ਓਵਰਡੋਜ਼ ਨੇ ਉਜਾੜਿਆ ਇਕ ਹੋਰ ਘਰ, 2 ਭੈਣਾਂ ਦੇ ਇਕਲੌਤਾ ਭਰਾ ਨੇ ਤੋੜਿਆ ਦਮ

ਅਜਨਾਲਾ (ਫਰਿਆਦ)- ਤਹਿਸੀਲ ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਵਿਖੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਸੂਚਨਾ ਮਿਲੀ ।

ਇਹ ਵੀ ਪੜ੍ਹੋ- ਤਰਨਤਾਰਨ ਤੋਂ ਦੁਖਦਾਇਕ ਖ਼ਬਰ, ਨਸ਼ੇ ਦੀ ਓਵਰਡੋਜ਼ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਇਕ ਗਰੀਬ ਪਰਿਵਾਰ ਨਾਲ ਸਬੰਧਿਤ  2 ਭੈਣਾਂ ਦੇ ਇਕਲੌਤੇ ਸਕੇ ਭਰਾ ਸੁਖਵਿੰਦਰ ਕੁਮਾਰ ਉਰਫ਼ ਸ਼ੇਰੂ ਪੁੱਤਰ ਅਸ਼ੋਕ ਕੁਮਾਰ ਪੁੱਤਰ ਬਲਬੀਰ ਸਿੰਘ ਧਾਰੀਵਾਲ ਕਲੇਰ ਦੀ ਨਸ਼ੇ ਦੀ ਓਵਰਡੋਜ਼ ਨਾਲ ਬੀਤੇ ਦਿਨ ਮੌਤ ਹੋ ਗਈ । ਉਧਰ ਪਿੰਡ ਵਾਸੀਆਂ ਨੇ ਸਥਾਨਕ ਪੁਲਸ 'ਤੇ ਨਸ਼ੇ ਤਸਕਰਾਂ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਪਿੰਡ 'ਚ ਨਸ਼ਾ ਤਸਕਰ ਸ਼ਰੇਆਮ ਗਲੀ ਮੁਹੱਲੇ ਵਿਚ ਨਸ਼ਾ ਵੇਚਦੇ ਹਨ ਪਰ ਸਥਾਨਕ ਪੁਲਸ ਨੂੰ ਨਸ਼ਾ ਤਸਕਰਾਂ ਦਾ ਪਤਾ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ । ਜਿਸ ਕਾਰਨ ਆਏ ਦਿਨ ਨਸ਼ੇ ਕਾਰਨ ਲੋਕਾਂ ਦੇ ਨੌਜਵਾਨ ਪੁੱਤ ਨਸ਼ੇ ਦੇ ਮੂੰਹ ਜਾ ਰਹੇ  ਹਨ । 

ਇਹ ਵੀ ਪੜ੍ਹੋ- ਨਵਜਨਮੇ ਬੱਚੇ 'ਬਾਰਡਰ-2' ਦੀ ਹੋਈ ਮੌਤ, ਪਿਤਾ ਨੇ ਰੀਝ ਨਾਲ ਰੱਖਿਆ ਸੀ ਪੁੱਤਰ ਦਾ ਨਾਂ

ਜਦੋਂ ਕਿ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਅਤੇ ਤਹਿਸੀਲ ਅਜਨਾਲਾ 'ਚ ਨਸ਼ਾ ਤਸਕਰਾਂ 'ਤੇ ਸਖ਼ਤ ਕਾਰਵਾਈ ਕਰਦਿਆਂ ਇਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News