ਏਜੰਟ ਦਾ ਸ਼ਿਕਾਰ ਹੋਈ ਇਕ ਹੋਰ ਨੌਜਵਾਨ ਕੁੜੀ, ਵਿਦੇਸ਼ 'ਚ ਮਿਲੇ ਅਜਿਹੇ ਤਸੀਹੇ ਤੁਹਾਡੀ ਵੀ ਕੰਬ ਜਾਵੇਗੀ ਰੂਹ
Friday, Mar 14, 2025 - 06:18 PM (IST)

ਕੱਥੂਨੰਗਲ/ਤਰਸਿੱਕਾ (ਰਾਜਬੀਰ, ਬਲਜੀਤ)-ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਕੋਟਲਾ ਸੈਦਾਂ ਦੀ ਰਹਿਣ ਵਾਲੀ ਸੰਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਜੋ ਕਿ ਠੱਗ ਏਜੰਟਾਂ ਦੇ ਅੜਿੱਕੇ ਚੜ੍ਹ ਕੇ ਦੁਬਈ ਗਈ। ਜਿਸ ਤੋਂ ਬਾਅਦ ਏਜੰਟ ਨੇ ਕੁੜੀ ਨੂੰ ਵਿਦੇਸ਼ ਲਿਜਾ ਕੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪਿਛਲੇ ਸਾਲ 11 ਜੁਲਾਈ 2024 ਨੂੰ ਦੁਬਈ ਜਾਣ ਲਈ ਵਿੱਕੀ ਏਜੰਟ ਬਟਾਲਾ ਨਾਲ ਪਰਿਵਾਰ ਵੱਲੋਂ ਸੰਪਰਕ ਕੀਤਾ ਗਿਆ ਜਿਸ ਨੇ 80 ਹਜ਼ਾਰ ਰੁਪਏ ਦੀ ਮੰਗ ਕੀਤੀ। ਪਰਿਵਾਰ ਵੱਲੋਂ 80 ਹਜ਼ਾਰ ਰੁਪਏ ਦੇ ਦਿੱਤੇ ਗਏ ਤੇ ਕੁੜੀ ਨੂੰ 20 ਹਜ਼ਾਰ ਰੁਪਏ ਜੇਬ 'ਚ ਰੱਖਣ ਲਈ ਦਿੱਤਾ ਗਿਆ । ਏਜੰਟ ਦੀ ਮਹਿਲਾ ਮਿੱਤਰ ਵੱਲੋਂ ਮਿਲ ਕੇ ਮਾਲ ਕਾਊਂਟਰ ਸਟਾਫ ਦੇ ਕੰਮ ਲਈ ਕਹਿ ਕੇ ਲਿਜਾਇਆ ਗਿਆ ਸੀ ਜਿਸ ਉਹਰੰਤ 40 ਹਜ਼ਾਰ ਸੈਲਰੀ ਦੀ ਗੱਲ ਕੀਤੀ ਗਈ ਪ੍ਰੰਤੂ ਉਦੋਂ ਹੈਰਾਨਗੀ ਦੀਆਂ ਸਾਰੀਆਂ ਹੱਦਾਂ ਪਾਰ ਹੋ ਗਈਆਂ ਜਦੋਂ ਇਨ੍ਹਾਂ ਵੱਲੋਂ ਕੁੜੀ ਨੂੰ ਬੈਡ ਸਪੇਸ ’ਤੇ ਰੱਖਿਆ ਗਿਆ ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਭੂਆ ਘਰ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਇਸ ਤੋਂ ਬਾਅਦ ਵਿੱਕੀ ਏਜੰਟ ਦੀ ਸਹੇਲੀ ਕੋਮਲ ਨੇ ਇਨ੍ਹਾਂ ਨੂੰ 9 ਘੰਟੇ ਦੀ ਕਾਰ ਡਰਾਈਵ ਰਾਹੀਂ ਬੈਂਕਕਾਕ ਤੋਂ ਹੁੰਦੇ ਹੋਏ ਮੀਆਂਮਾਰ (ਬਰਮਾ) ਦੇ ਜੰਗਲਾਂ ਰਾਹੀਂ ਉੱਥੇ ਆਰਮੀ ਦੇ ਹਵਾਲੇ ਕਰ ਦਿੱਤਾ ਜਿਸ ਨਾਲ ਇਕ ਕੁੜੀ ਮਨਪ੍ਰੀਤ ਕੌਰ ਜੋ ਝੰਡੇ ਪਿੰਡ ਦੀ ਵਾਸੀ ਸੀ। ਦੋਵਾਂ ਨੂੰ ਚਾਈਨਸ ਕੰਪਨੀ ਦੇ ਹਵਾਲੇ ਕਰ ਦਿੱਤਾ ਜਿਨ੍ਹਾਂ ਨੂੰ ਕਿਹਾ ਕਿ ਲੈਪਟਾਪ ਦੀ ਟ੍ਰੇਨਿੰਗ ਦੇ ਕੇ ਸਕੈਮਿੰਗ (ਧੋਖਾਦੇਹੀ) ਕਰਨ ਲਈ ਲਾ ਦਿੱਤਾ ਅਤੇ ਜਿੰਨਾਂ ਨੂੰ ਟਿੱਚਾ ਦਿੱਤਾ ਗਿਆ ਕਿ ਅਮਰੀਕਾ ਦੇ ਰਿਟਾਇਰਡ ਤੇ ਬਿਜਨੈਸਮੈਨ ਬੰਦਿਆਂ ਦੀ ਸੂਚੀ ਇਕੱਠੀ ਕਰ ਕੇ ਉਨ੍ਹਾਂ ਦੇ ਵ੍ਹਟਸਐਪ 'ਤੇ ਚੈਟ ਕਰੋ ਅਤੇ ਆਪਣੇ ਜਾਲ ਵਿਚ ਫਸਾਓ। ਇੱਥੋ ਤੱਕ ਕਿ ਇਕ-ਇਕ ਬਿਲੀਅਨ ਡਾਲਰ ਤੱਕ ਲੋਕਾਂ ਦੇ ਪੈਸੇ ਬਿੱਟ ਕਵਾਇਨ ਤੇ ਕ੍ਰਿਪਟੋ ਕਰੰਸੀ ਵਿਚ ਲਗਵਾਏ ਗਏ ਜਾਂਦੇ, ਜਿਨ੍ਹਾਂ ਦਾ ਚਾਰ ਮਹੀਨੇ ਬਾਅਦ ਉਨ੍ਹਾਂ ਦੇ ਡਬਲ ਕਰਨ ਦਾ ਵਾਅਦਾ ਕਰ ਕੇ ਸਾਰੇ ਪੈਸੇ ਹੜੱਪ ਲਏ ਜਾਂਦੇ। ਉਸ ਨੇ ਕਿਹਾ ਕਿ ਸਾਡਾ ਕੰਮ ਵਨ ਚੈਟ ਕਰ ਕੇ ਸਿਰਫ ਵ੍ਹਟਸਐਪ ਨੰਬਰ ਲੈਣਾ ਸੀ ਜਦੋਂ ਸਾਡੇ ਵੱਲੋਂ ਧੋਖਾਦੇਹੀ ਕਰਨ ਤੋਂ ਨਾਂਹ ਕਰ ਦਿੱਤਾ ਤਾਂ ਸਾਨੂੰ ਫਿਰ ਹੱਥਕੜੀਆਂ ਲਗਾ ਕੇ ਕਰੰਟ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਇਲਾਵਾ ਹੋਰ ਭਾਰਤੀ ਲੋਕਾਂ ਨੂੰ ਇਸ ਤਰ੍ਹਾਂ ਹੀ ਤਸੀਹੇ ਦਿੱਤੇ ਗਏ ਤੇ ਕਈਆਂ ਨੂੰ ਕੁੱਤਿਆਂ ਅੱਗੇ ਵੀ ਪਾ ਦਿੱਤਾ ਗਿਆ । ਜਿਸ ਦੌਰਾਨ ਇਕ ਨੌਜਵਾਨ ਦੀ ਮੌਤ ਵੀ ਹੋ ਗਈ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਮੁਰਗੀ ਨੇ ਬਣਾ 'ਤਾ ਰਿਕਾਰਡ, ਕਾਰਨਾਮਾ ਸੁਣ ਨਹੀਂ ਹੋਵੇਗਾ ਯਕੀਨ
ਜਦੋਂ 80 ਦੇ ਕਰੀਬ ਬਿਹਾਰ, ਯੂ. ਪੀ., ਗੁਜਰਾਤ ਤੋਂ ਇਲਾਵਾ ਹੋਰ ਸੂਬਿਆਂ ਤੋਂ ਗਏ ਕਾਮੀਆਂ ਨੇ ਭੁੱਖ ਹੜਤਾਲ ਕਰ ਦਿੱਤੀ ਤਾਂ ਸਾਨੂੰ ਉਨ੍ਹਾਂ ਨੇ ਹੋਰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਪਰ ਮੀਆਮਾਰ ਦੀ ਹੱਦ ਭਾਰਤ ਨਾਲ ਹੋਣ ਕਰ ਕੇ ਇਹ ਭਿਣਕ ਭਾਰਤ ਦੀ ਆਰਮੀ ਦੇ ਕੰਨੀ ਪੈ ਗਈ। ਜਿਸ ਦਾ ਆਰਮੀ ਵੱਲੋਂ ਦਬਾਅ ਬਣਾਉਣ ਕਰ ਕੇ ਉਨ੍ਹਾਂ ਵੱਲੋਂ ਸਾਨੂੰ ਸਾਡੀ ਆਰਮੀ ਦੇ ਹਵਾਲੇ ਕੀਤਾ ਗਿਆ। ਜਿਸ ਤੋਂ ਬਾਅਦ ਆਰਮੀ ਸਾਨੂੰ ਦਿੱਲੀ ਲੈ ਕੇ ਆਈ ਜਿੱਥੇ ਸਾਡੀ ਵੀਡੀਓਗ੍ਰਾਫੀ ਤੇ ਬਿਆਨ ਵੀ ਕੀਤੇ ਗਏ। ਉਹ ਆਰਮੀ ਵੱਲੋਂ ਸਾਨੂੰ ਪੰਜਾਬ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਸਾਨੂੰ ਫਤਿਹਗੜ੍ਹ ਸਾਹਿਬ ਲਿਆਇਆ ਗਿਆ । ਜਿੱਥੇ ਸਾਡੇ ਫਿਰ ਸਾਡੇ ਬਿਆਨ ਹੋਏ ਅਤੇ ਉਹ ਸਾਨੂੰ ਪੁਲਸ ਲਾਈਨ ਅੰਮ੍ਰਿਤਸਰ ਲੈ ਕੇ ਆਏ। ਜਿਸ ਤੋਂ ਬਿਆਨ ਸਾਨੂੰ ਸਾਡੇ ਮਾਂ ਪਿਉ ਦੇ ਹਵਾਲੇ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਆਪਣੀ ਹੱਡਬੀਤੀ ਦੱਸਦਿਆ ਕਿਹਾ ਕਿ ਇਹ ਬੱਚੀ ਨੂੰ ਛੁਡਵਾਉਣ ਲਈ ਸਾਨੂੰ 5 ਲੱਖ ਵਿਚ ਆਪਣਾ ਘਰ ਗਹਿਣੇ ਰੱਖ ਕੇ ਏਜੰਟ ਨੂੰ ਦੇਣੇ ਪਏ ਜਿਸ ਤੋਂ ਬਾਅਦ ਉਨ੍ਹਾ ਨੇ ਸਾਡੀ ਕੁੜੀ ’ਤੇ ਤਸ਼ਦੱਦ ਕਰਨਾ ਬੰਦ ਕੀਤਾ ਸੀ। ਸਰਪੰਚ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਏਜੰਟ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਭਵਿੱਖ ਵਿਚ ਕਿਸੇ ਨਾਲ ਇਹੋ ਜਿਹਾ ਧੋਖਾ ਨਾ ਹੋ ਸਕੇ।
ਇਹ ਵੀ ਪੜ੍ਹੋ- ਸਰਹੱਦੀ ਖੇਤਰ ਦੇ ਇਸ ਪਿੰਡ 'ਚੋਂ ਮਿਲਿਆ ਸ਼ੱਕੀ ਬੈਗ, ਜਦ ਖੋਲ੍ਹਿਆ ਤਾਂ ਅਧਿਕਾਰੀ ਵੀ ਰਹਿ ਗਏ ਦੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8