ਚੰਡੀਗੜ੍ਹ ਮੇਅਰ ਚੋਣਾਂ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਨਾਮਜ਼ਦ ਕੌਂਸਲਰ ਕੈਮਰੇ ਹਟਾਉਂਦੇ ਆਏ ਨਜ਼ਰ
Sunday, Feb 18, 2024 - 12:43 PM (IST)
ਚੰਡੀਗੜ੍ਹ (ਰਾਏ)- 30 ਜਨਵਰੀ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ’ਚ ਲੋਕਤੰਤਰ ਦੇ ਕਤਲ ਦਾ ਮਾਮਲਾ ਠੰਢਾ ਹੁੰਦਾ ਨਜ਼ਰ ਨਹੀਂ ਆ ਰਿਹਾ। ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਭਾਜਪਾ ਦੇ ਨਾਮਜ਼ਦ ਕੌਂਸਲਰ ਸਤਿੰਦਰ ਸਿੰਘ ਸਿੱਧੂ, ਡਾ. ਰਮਨੀਕ ਸਿੰਘ ਬੇਦੀ, ਅਮਿਤ ਜਿੰਦਲ ਅਤੇ ਡਾ. ਨਰੇਸ਼ ਪੰਚਾਲ ਸਮੇਤ ਭਾਜਪਾ ਕੌਂਸਲਰ ਕੰਵਰਜੀਤ ਰਾਣਾ ਨਾਲ ਮਿਲ ਕੇ ਨਗਰ ਨਿਗਮ ’ਚ ਅਨਿਲ ਮਸੀਹ ’ਤੇ ਲੱਗੇ ਕੈਮਰੇ ਹਟਵਾਉਂਦੇ ਨਜ਼ਰ ਆ ਰਹੇ ਹਨ। ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਸਹਿ ਇੰਚਾਰਜ ‘ਆਪ’ ਚੰਡੀਗੜ੍ਹ ਡਾ. ਐੱਸ.ਐੱਸ. ਆਹਲੂਵਾਲੀਆ ਨੇ ਕਿਹਾ ਕਿ ਇਸ ਵੀਡੀਓ ਵਿਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਮੇਅਰ ਦੀ ਚੋਣ ਵਾਲੇ ਦਿਨ ਲੋਕਤੰਤਰ ਦਾ ਕਤਲ ਕਰਨ ਵਾਲਾ ਅਨਿਲ ਮਸੀਹ ਇਕੱਲਾ ਦੋਸ਼ੀ ਨਹੀਂ ਹੈ, ਉਸ ਦੇ ਨਾਲ ਭਾਜਪਾ ਦੇ ਨਾਮਜ਼ਦ ਕੌਂਸਲਰ ਸਤਿੰਦਰ ਸਿੰਘ ਸਿੱਧੂ, ਡਾ. ਰਮਨੀਕ ਸਿੰਘ ਬੇਦੀ, ਅਮਿਤ ਜਿੰਦਲ ਅਤੇ ਡਾ. ਨਰੇਸ਼ ਪੰਚਾਲ ਵੀ ਬਰਾਬਰ ਦੇ ਦੋਸ਼ੀ ਹਨ। ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਨਾਮਜ਼ਦ ਕੌਂਸਲਰ ਅਨਿਲ ਮਸੀਹ ਤੋਂ ਕੈਮਰੇ ਨੂੰ ਦੂਰ ਕਰ ਰਹੇ ਹਨ ਤਾਂ ਜੋ ਅਨਿਲ ਮਸੀਹ ਗ਼ਲਤ ਕੰਮ ਕਰਦੇ ਕੈਮਰੇ ’ਚ ਕੈਦ ਨਾ ਹੋ ਜਾਣ।
ਇਹ ਵੀ ਪੜ੍ਹੋ: ਸ਼ਰਾਬ ਠੇਕੇਦਾਰਾਂ ਲਈ ਅਹਿਮ ਖ਼ਬਰ, ਨਵੀਂ ਆਬਕਾਰੀ ਨੀਤੀ ਤਹਿਤ ਸਰਕਾਰ ਬਣਾ ਰਹੀ ਇਹ ਯੋਜਨਾ
ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਮੇਅਰ ਚੋਣਾਂ ਦੌਰਾਨ ਲੋਕਤੰਤਰ ਦਾ ਕਤਲ ਕਰਨ ਦੀ ਸਾਜ਼ਿਸ਼ ਪਹਿਲਾਂ ਹੀ ਰਚੀ ਗਈ ਸੀ। ਇਸ ਲਈ ਭਾਜਪਾ ਦੇ ਹਰ ਕੌਂਸਲਰ ਦੀ ਵੱਖ-ਵੱਖ ਡਿਊਟੀ ਲਾਈ ਗਈ ਸੀ ਕਿ ਕਿਹੜਾ ਕੌਂਸਲਰ ਬਾਕੀ ਕੌਂਸਲਰਾਂ ਨੂੰ ਅੱਗੇ ਜਾਣ ਲਈ ਕਹੇਗਾ ਅਤੇ ਦੋਬਾਰਾ ਸੀਟ ’ਤੇ ਬੈਠਣ ਲਈ ਕਹੇਗਾ, ਕਿਹੜੇ ਕੌਂਸਲਰਾਂ ਨੇ ਰੌਲਾ ਪਾਉਣਾ ਹੈ ਅਤੇ ਕਿਹੜੇ ਕੌਂਸਲਰਾਂ ਨੇ ਮਾਈਕ ’ਤੇ ਉੱਚੀ-ਉੱਚੀ ਨਾਅਰੇਬਾਜ਼ੀ ਕਰਨੀ ਹੈ ਤਾਂ ਜੋ ‘ਆਪ’ ਅਤੇ ਕਾਂਗਰਸੀ ਕੌਂਸਲਰਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ।
ਸਾਬਕਾ ਮੇਅਰ ਕੌਂਸਲਰਾਂ ਨੂੰ ਕਹਿ ਰਹੇ ਹਨ ਕਿ ਅੱਗੇ ਵੱਧੋ ਅਤੇ ਰੌਲਾ ਪਾਓ
ਵੀਡੀਓ ਵਿਚ ਵਿਖਾਈ ਦੇ ਰਿਹਾ ਹੈ ਕਿ ਭਾਜਪਾ ਦੇ ਸਾਬਕਾ ਮੇਅਰ ਅਨੂਪ ਗੁਪਤਾ ਬਾਕੀ ਕੌਂਸਲਰਾਂ ਨੂੰ ਕਹਿ ਰਹੇ ਹਨ ਕਿ ਤੁਸੀਂ ਸਾਰੇ ਅੱਗੇ ਵਧੋ ਅਤੇ ਰੌਲਾ ਪਾਓ ਤਾਂ ਜੋ ‘ਆਪ’ ਅਤੇ ਕਾਂਗਰਸੀ ਕੌਂਸਲਰਾਂ ਦਾ ਧਿਆਨ ਅਨਿਲ ਮਸੀਹ ਤੋਂ ਭਟਕ ਜਾਵੇ। ਰੌਲਾ ਪਾਉਣ ਤੋਂ ਬਾਅਦ ਗੁਪਤਾ ਸਾਰੇ ਕੌਂਸਲਰਾਂ ਨੂੰ ਕਹਿੰਦੇ ਨਜ਼ਰ ਆ ਰਹੇ ਹਨ ਕਿ ਅਨਿਲ ਮਸੀਹ ਨੇ 8 ਵੋਟਾਂ ਰੱਦ ਕਰਵਾ ਕੇ ਆਪਣਾ ਕੰਮ ਕਰ ਦਿੱਤਾ ਹੈ, ਇਸ ਲਈ ਹੁਣ ਆਪਣੀਆਂ ਸੀਟਾਂ ’ਤੇ ਬੈਠ ਜਾਓ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਪਹਿਲਾਂ ਰਚੀ ਗਈ ਸਾਜ਼ਿਸ਼ ਤਹਿਤ ਆਪਣੇ ਨਾਮਜ਼ਦ ਕੌਂਸਲਰਾਂ ਨੂੰ ਸਦਨ ਦੇ ਅੰਦਰ ਭੇਜਿਆ ਗਿਆ।
ਇਹ ਵੀ ਪੜ੍ਹੋ: CBI ਦਾ ਵੱਡਾ ਐਕਸ਼ਨ, ਜਲੰਧਰ 'ਚ ਪਾਸਪੋਰਟ ਦਫ਼ਤਰ ਦੇ 3 ਅਧਿਕਾਰੀ ਗ੍ਰਿਫ਼ਤਾਰ, 25 ਲੱਖ ਰੁਪਏ ਬਰਾਮਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।