ਜਲੰਧਰ ਤੋਂ ਅੰਮ੍ਰਿਤਪਾਲ ਸਿੰਘ ਦਾ ਇਕ ਹੋਰ ਸਮਰਥਕ ਗ੍ਰਿਫ਼ਤਾਰ

03/21/2023 1:57:16 AM

ਜਲੰਧਰ (ਵਰੁਣ)–ਜਲੰਧਰ ਕਮਿਸ਼ਨਰੇਟ ਪੁਲਸ ਨੇ ਸਥਾਨਕ ਪੰਜਾਬ ਐਵੇਨਿਊ ਵਿਚ ਰੇਡ ਕਰ ਕੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੀ ਮੰਨੀਏ ਤਾਂ ਸਮਰਥਕ ਹਿਰਦੇਪਾਲ ਸਿੰਘ ਖ਼ਿਲਾਫ਼ 7/51 ਦੀ ਕਾਰਵਾਈ ਕਰਦਿਆਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਿਰਦੇਪਾਲ ਸਿੰਘ ਕਈ ਵਾਰ ਅੰਮ੍ਰਿਤਪਾਲ ਸਿੰਘ ਨਾਲ ਵੇਖਿਆ ਗਿਆ ਸੀ ਅਤੇ ਕਈ ਰੈਲੀਆਂ ’ਚ ਵੀ ਉਸ ਦੇ ਨਾਲ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ :  CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ 25 ਮਾਰਚ ਨੂੰ ਡੇਰਾ ਸੱਚਖੰਡ ਬੱਲਾਂ ਵਿਖੇ ਹੋਣਗੇ ਨਤਮਸਤਕ 

ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇਸ ਸਮੇਂ ਕਮਿਸ਼ਨਰੇਟ ਪੁਲਸ ਕਾਫ਼ੀ ਚੌਕਸੀ ਦਿਖਾ ਰਹੀ ਹੈ। ਲਾਅ ਐਂਡ ਆਰਡਰ ਦੀ ਸਥਿਤੀ ਬਣਾਈ ਰੱਖਣ ਲਈ ਹਰ ਉਚਿਤ ਯਤਨ ਕੀਤੇ ਜਾ ਰਹੇ ਹਨ। ਏ. ਡੀ. ਸੀ. ਪੀ.-2 ਆਈ. ਪੀ. ਐੱਸ. ਆਦਿੱਤਿਆ ਨੇ ਪੁਸ਼ਟੀ ਕੀਤੀ ਕਿ ਹਿਰਦੇਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ। ਜੇਲ੍ਹ ਭੇਜਣ ਤੋਂ ਪਹਿਲਾਂ ਹਿਰਦੇਪਾਲ ਸਿੰਘ ਦਾ ਮੈਡੀਕਲ ਕਰਵਾਉਣ ਲਈ ਪੁਲਸ ਫੋਰਸ ਨਾਲ ਉਸ ਨੂੰ ਸਿਵਲ ਹਸਪਤਾਲ ’ਚ ਲਿਆਂਦਾ ਗਿਆ ਸੀ। ਸਿਵਲ ਹਸਪਤਾਲ ’ਚ ਸੁਰੱਖਿਆ ਦੇ ਸਾਰੇ ਇੰਤਜ਼ਾਮ ਕਰ ਕੇ ਹੀ ਉਸ ਨੂੰ ਲਿਆਂਦਾ ਗਿਆ।

ਇਹ ਖ਼ਬਰ ਵੀ ਪੜ੍ਹੋ : ਫਗਵਾੜਾ ’ਚ ਵੱਡੀ ਵਾਰਦਾਤ, ਘਰ ’ਚ ਇਕੱਲੇ ਰਹਿ ਰਹੇ ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ

ਦੱਸਿਆ ਜਾ ਰਿਹਾ ਹੈ ਕਿ ਹਿਰਦੇਪਾਲ ਸਿੰਘ ਨੇ ਸੋਸ਼ਲ ਮੀਡੀਆ ਦੇ ਮੰਚ ’ਤੇ ਵੀ ਭੜਕਾਊ ਪੋਸਟ ਅਤੇ ਅਫਵਾਹਾਂ ਫੈਲਾਉਣ ਵਾਲੇ ਕੁਮੈਂਟ ਕੀਤੇ ਸਨ ਪਰ ਫਿਲਹਾਲ ਇਸ ਦੀ ਪੁਲਸ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ। ਇਸ ਸਮੇਂ ਪੁਲਸ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਨੇ ਸੋਸ਼ਲ ਮੀਡੀਆ ’ਤੇ ਵੀ ਨਜ਼ਰ ਗੱਡੀ ਹੋਈ ਹੈ ਅਤੇ ਹੁਕਮ ਹਨ ਕਿ ਜਿਹੜਾ ਵੀ ਅਫਵਾਹਾਂ ਫੈਲਾਅ ਰਿਹਾ ਹੈ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

 ਪੁਲਸ ਨੂੰ ਚਕਮਾ ਦੇਣ ਲਈ ਪੋਸਟਾਂ ਪਾ ਰਹੇ ਸਮਰਥਕ

ਸੋਸ਼ਲ ਮੀਡੀਆ ’ਚ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਪੁਲਸ ਨੂੰ ਚਕਮਾ ਦੇਣ ਲਈ ਪੋਸਟਾਂ ਪਾ ਰਹੇ ਹਨ ਕਿ ਉਹ ਜੇਕਰ ਵੀ. ਪੀ. ਐੱਨ. ਐਪ ਮੋਬਾਇਲਾਂ ’ਚ ਡਾਊਨਲੋਡ ਕਰਦੇ ਹਨ ਤਾਂ ਕੋਈ ਵੀ ਉਨ੍ਹਾਂ ਦੀ ਮੋਬਾਇਲ ਦੀ ਡਿਟੇਲ ਤੱਕ ਨਹੀਂ ਪਹੁੰਚ ਸਕਦਾ। ਹਾਲਾਂਕਿ ਮੋਬਾਇਲਾਂ ਦੇ ਸਟੋਰ ਰੂਮ ਵਿਚ ਵੀ. ਪੀ. ਐੱਨ. ਟਾਈਪ ਕਰਨ ’ਤੇ ਕਾਫੀ ਅਜਿਹੇ ਸ਼ੱਕੀ ਐਪ ਆ ਜਾਂਦੇ ਹਨ ਪਰ ਪੁਲਸ ਵੀ ਇਸ ਸਮੇਂ ਸੋਸ਼ਲ ਮੀਡੀਆ ’ਤੇ ਬਾਜ ਵਾਂਗ ਨਜ਼ਰਾਂ ਗੱਡੀ ਬੈਠੀ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਸ ਵਿਭਾਗ ਕੋਲ ਅਜਿਹੀਆਂ ਐਪਸ ਦਾ ਤੋੜ ਆ ਚੁੱਕਾ ਹੈ।
 


Manoj

Content Editor

Related News