ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਜਵਾਨੀ ''ਚ ਹੀ ਬੁਝ ਗਿਆ ਘਰ ਦਾ ਇਕਲੌਤਾ ਚਿਰਾਗ

Sunday, Oct 15, 2023 - 05:33 PM (IST)

ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਜਵਾਨੀ ''ਚ ਹੀ ਬੁਝ ਗਿਆ ਘਰ ਦਾ ਇਕਲੌਤਾ ਚਿਰਾਗ

ਫਿਰੋਜ਼ਪੁਰ : ਮੱਲਾਂਵਾਲਾ ਤੋਂ 3 ਕਿਲੋਮੀਟਰ ਦੂਰ ਪਿੰਡ ਜੈਮਲ ਵਾਲਾ ਦੇ ਰਹਿਣ ਵਾਲੇ ਬਲਦੇਵ ਸਿੰਘ ਦਾ 25 ਸਾਲਾ ਪੁੱਤਰ ਗੁਰਪ੍ਰੀਤ ਨਸ਼ੇ ਦੀ ਦਲਦਲ 'ਚ ਫਸ ਕੇ ਆਪਣੀ ਜਾਨ ਗੁਆ ਬੈਠਾ ਹੈ। ਜਦੋਂ ਉਸ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਉਹ ਨਸ਼ਾ ਕਰਨ ਲੱਗਾ ਹੈ ਤਾਂ ਉਨ੍ਹਾਂ ਨੇ ਗੁਰਪ੍ਰੀਤ ਨੂੰ ਕਣਕ ਵੱਢਣ ਲਈ ਮੱਧ ਪ੍ਰਦੇਸ਼ ਭੇਜ ਦਿੱਤਾ ਤਾਂ ਜੋ ਉਹ ਨਸ਼ਿਆਂ ਤੋਂ ਬਚ ਸਕੇ। ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਆਪਣੇ ਪਿਓ ਨੂੰ 30,000 ਰੁਪਏ ਦਿੱਤੇ ਤੇ ਕਿਹਾ ਕਿ ਹੁਣ ਉਹ ਨਸ਼ਾ ਨਹੀਂ ਕਰਦਾ। ਪਿਓ ਨੂੰ ਇਸ ਗੱਲ ਦੀ ਇੰਨੀ ਖੁਸ਼ੀ ਹੋਈ ਜਿਵੇਂ ਉਸ ਨੂੰ ਨਵੀਂ ਜ਼ਿੰਦਗੀ ਮਿਲ ਗਈ ਹੋਵੇ। ਪੁੱਤਰ ਨੇ ਫਿਰ ਨਵਾਂ ਫੋਨ ਲੈਣ ਲਈ 10,000 ਰੁਪਏ ਮੰਗੇ ਤਾਂ ਪਿਤਾ ਨੇ ਹੱਸ ਕੇ ਦੇ ਦਿੱਤੇ। ਉਹ ਦੁਬਾਰਾ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਿਆ ਤੇ ਨਸ਼ਾ ਖਰੀਦ ਲਿਆ। ਜਵਾਨੀ ਵੇਲੇ ਹੀ ਇਹ ਪੁੱਤ ਵੀ ਨਸ਼ੇ ਦੀ ਭੇਟ ਚੜ੍ਹ ਗਿਆ। 

ਇਹ ਵੀ ਪੜ੍ਹੋ: ਕੈਨੇਡਾ ਤੋਂ ਫਿਰ ਆਈ ਦਿਲ ਝੰਜੋੜਨ ਵਾਲੀ ਖ਼ਬਰ, ਮਹਿਲ ਕਲਾਂ ਦੀ ਦਿਲਪ੍ਰੀਤ ਕੌਰ ਦੀ ਅਚਾਨਕ ਮੌਤ

ਉਸ ਦੇ ਪਰਿਵਾਰ ਨੂੰ ਜਿਵੇਂ ਹੀ ਪਤਾ ਲੱਗਾ ਕਿ ਉਹ ਨਸ਼ਾ ਕਰਨ ਲੱਗ ਪਿਆ ਹੈ ਤਾਂ ਉਨ੍ਹਾਂ ਨੇ ਉਸ ਦੀ ਨਸ਼ੇ ਦੀ ਆਦਤ ਛੁਡਾਉਣ ਲਈ ਕਈ ਪਾਸੇ ਹੱਥ-ਪੈਰ ਮਾਰੇ, ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿਖੇ ਵੀ ਭਰਤੀ ਕਰਵਾਇਆ ਗਿਆ ਪਰ ਉਹ ਉੱਥੋਂ ਵੀ ਭੱਜ ਜਾਂਦਾ। ਫਿਰ ਉਨ੍ਹਾਂ ਨੇ ਉਸ ਦਾ ਮਾੜੀ ਸੰਗਤ ਤੋਂ ਉਸ ਦਾ ਪਿੱਛਾ ਛੁਡਾਉਣ ਲਈ ਮੱਧ ਪ੍ਰਦੇਸ਼ ਕਣਕ ਕੱਟਣ ਲਈ ਕੰਬਾਈਨ ਵਾਲਿਆਂ ਨਾਲ ਭੇਜ ਦਿੱਤਾ। ਉੱਥੇ ਮਾੜਾ ਸੰਗਤ ਤੋਂ ਬਚਾਅ ਹੋਣ ਅਤੇ ਨਸ਼ਾ ਨਾ ਮਿਲਣ ਕਾਰਨ ਉਹ ਸੁਧਰ ਗਿਆ। ਪਰ ਵਾਪਸ ਆ ਕੇ ਫਿਰ ਤੋਂ ਪੁਰਾਣੇ ਦੋਸਤ ਮਿਲਣ ਕਾਰਨ ਉਸ ਨੇ ਨਸ਼ਾ ਕਰ ਲਿਆ ਤੇ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਹਾਈ ਪ੍ਰੋਫਾਈਲ ਹਨੀ ਟ੍ਰੈਪ ਮਾਮਲੇ ’ਚ ਵੱਡਾ ਖੁਲਾਸਾ, ਪੁਲਸ ਅਫਸਰ ਸਣੇ ਵਕੀਲ ਬੀਬੀ ਦਾ ਨਾਂ ਵੀ ਆਇਆ ਸਾਹਮਣੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News