ਅਫ਼ਸੋਸਜਨਕ : ਕਿਸਾਨੀ ਸੰਘਰਸ਼ ’ਚ ਸ਼ਾਮਲ ਇਕ ਹੋਰ ਕਿਸਾਨ ਦੀ ਹੋਈ ਮੌਤ

Saturday, Dec 26, 2020 - 03:53 PM (IST)

ਤਲਵੰਡੀ ਸਾਬੋ (ਮੁਨੀਸ਼) : ਕੇਂਦਰ ਦੇ ਖ਼ੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਟਿਕਰੀ ਬਾਰਡਰ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ’ਚੋਂ ਨੇੜਲੇ ਪਿੰਡ ਭਾਗੀਵਾਂਦਰ ਦੇ ਕਿਸਾਨ ਦੀ ਮੋਰਚੇ ’ਚ ਬੀਮਾਰ ਹੋਣ ਉਪਰੰਤ ਘਰੇ ਪਰਤਣ ’ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਿਸਾਨ ਗੁਰਪਿਆਰ ਸਿੰਘ (61), ਜੋ ਪਿਛਲੇ ਲੰਬੇ ਸਮੇਂ ਤੋਂ ਟਿਕਰੀ ਮੋਰਚੇ ’ਚ ਹਾਜ਼ਰੀ ਭਰ ਰਿਹਾ ਸੀ। ਪਿਛਲੇ ਦਿਨੀ ਠੰਡ ਲੱਗਣ ਕਾਰਣ ਬੀਮਾਰ ਹੋ ਗਿਆ ਸੀ। ਬੀਤੀ ਪਰਸੋਂ ਉਸਦੀ ਹਾਲਤ ਵਿਗੜਣ ਕਾਰਣ ਉਸਨੂੰ ਦਿੱਲੀ ਤੋਂ ਘਰ ਲੈ ਆਉਂਦਾ ਸੀ ਪਰ ਬੀਤੀ ਦੇਰ ਰਾਤ ਉਸਦੀ ਮੌਤ ਹੋ ਗਈ। ਅੱਜ ਪਿੰਡ ਭਾਗੀਵਾਂਦਰ ’ਚ ਮਿ੍ਰ੍ਰਤਕ ਕਿਸਾਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੱਸ ਦਈਏ ਕਿ ਮਿ੍ਰ੍ਰਤਕ ਕਿਸਾਨ ਭਾਕਿਯੂ (ਡਕੌਦਾ) ਦਾ ਸਰਗਰਮ ਮੈਂਬਰ ਸੀ। ਇਸ ਮੌਕੇ ਹਾਜ਼ਰ ਕਿਸਾਨਾਂ ਅਤੇ ਯੂਨੀਅਨ ਵੱਲੋਂ ਮੰਗ ਕੀਤੀ ਕਿ ਕਿਸਾਨ ਅੰਦੋਲਨ ਦੇ ਸ਼ਹੀਦ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਬਣਦੀ ਸਰਕਾਰੀ ਸਹਾਇਤਾ ਸਮੇਤ ਪਰਿਵਾਰ ਲਈ ਇਕ ਸਰਕਾਰੀ ਨੌਕਰੀ ਰਾਖਵੀਂ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਸ਼ਹੀਦੀਆਂ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਕੇਂਦਰ ਨੂੰ ਕਿਸਾਨ ਵਿਰੋਧੀ ਬਿੱਲ ਹਰ ਹਾਲਤ ਵਿਚ ਵਾਪਸ ਲੈਣੇ ਹੀ ਪੈਣਗੇ।

ਇਹ ਵੀ ਪੜ੍ਹੋ : ਕੇਂਦਰ ਨਾਲ ਗੁਪਤ ਸਮਝੌਤੇ ਕਰਕੇ ਹੁਣ ਕਿਸਾਨਾਂ ਲਈ ਮਗਰਮੱਛ ਦੇ ਹੰਝੂ ਨਾ ਵਹਾਉਣ ਮੁੱਖ ਮੰਤਰੀ: ਅਕਾਲੀ ਦਲ   

ਇੱਥੇ ਦੱਸਣਯੋਗ ਹੈ ਕਿ ਖ਼ੇਤੀ ਬਿੱਲਾਂ ਵਿਰੁੱਧ ਦਿੱਲੀ ’ਚ ਦਿੱਤੇ ਧਰਨੇ ’ਚੋਂ ਵਾਪਸ ਪਰਤੇ ਨੇੜਲੇ ਪਿੰਡ ਟੋਡਰਪੁਰ ਦੇ ਕਿਸਾਨ ਹਰਬੰਸ ਸਿੰਘ (68) ਦੀ ਵੀ ਬੀਤੀ ਰਾਤ ਮੌਤ ਹੋ ਗਈ। 26 ਨਵੰਬਰ ਨੂੰ ਖ਼ੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਘੇਰਨ ਲਈ ਰਵਾਨਾ ਹੋਏ ਪਹਿਲੇ ਜਥੇ ’ਚ ਸ਼ਾਮਲ ਹਰਬੰਸ ਸਿੰਘ ਉਸੇ ਦਿਨ ਤੋਂ ਹੀ ਦਿੱਲੀ ਧਰਨੇ ਵਿੱਚ ਡਟਿਆ ਹੋਇਆ ਸੀ। ਕੁਝ ਦਿਨ ਪਹਿਲਾਂ ਉਸ ਨੂੰ ਬੁਖ਼ਾਰ ਹੋ ਜਾਣ ਕਾਰਨ ਧਰਨੇ ’ਚ ਗਿਆ, ਉਸ ਦਾ ਪਰਿਵਾਰ ਉਸ ਨੂੰ ਵਾਪਸ ਘਰ ਲੈ ਆਇਆ ਸੀ ਅਤੇ ਬੀਤੀ ਰਾਤ ਉਸ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਸ਼ਹੀਦ ਊਧਮ ਸਿੰਘ ਨੂੰ ਬਣਦਾ ਅਸਲ ਸਨਮਾਨ ਦੇਣਾ ਭੁੱਲਿਆ ਜਲੰਧਰ ਨਗਰ ਨਿਗਮ, ਜਾਣੋ ਕਿਵੇਂ

ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਪਰਤੇ ਕਿਸਾਨ ਮੇਜਰ ਸਿੰਘ ਖਾਲਸਾ (68) ਪੁੱਤਰ ਲਾਲ ਸਿੰਘ ਵਾਸੀ ਪਿੰਡ ਰਾਮੇਆਣਾ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਸੀ। ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਇਕਾਈ ਰਾਮੇਆਣਾ ਦੇ ਪ੍ਰਧਾਨ ਰਣਜੀਤ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਆਗੂ ਰਾਗੀ ਬੇਅੰਤ ਸਿੰਘ ਰਾਮੇਆਣਾ ਨੇ ਦੱਸਿਆ ਕਿ ਕਿਸਾਨ ਮੇਜਰ ਸਿੰਘ ਖਾਲਸਾ ਜੋ ਕਿ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਸੰਘਰਸ਼ ਵਿਚ ਹਿੱਸਾ ਲੈ ਰਿਹਾ ਸੀ, ਅਚਾਨਕ ਉਸ ਨੂੰ ਠੰਡ ਲੱਗ ਗਈ ਅਤੇ ਕਾਫ਼ੀ ਬੀਮਾਰ ਹੋ ਗਿਆ ਉਸ ਨੂੰ ਕਰੀਬ 5 ਦਿਨ ਪਹਿਲਾਂ ਪਿੰਡ ਰਾਮੇਆਣਾ ਵਿਖੇ ਲਿਆਂਦਾ ਗਿਆ, ਜਿੱਥੇ ਅੱਜ ਉਸ ਦੀ ਮੌਤ ਹੋ ਗਈ।ਮੇਜਰ ਸਿੰਘ ਖਾਲਸਾ ਦਾ ਪਿੰਡ ਰਾਮੇਆਣਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।

ਇਹ ਵੀ ਪੜ੍ਹੋ : ਮੁਕਤਸਰ ’ਚ ਵੀ ਕਿਸਾਨਾਂ ਨੇ ਭਾਜਪਾ ਦੇ ਪ੍ਰੋਗਰਾਮ ’ਤੇ ਬੋਲਿਆ ਧਾਵਾ, ਪਿਛਲੇ ਗੇਟ ਰਾਹੀਂ ਨਿਕਲੇ ਆਗੂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor

Related News