ਕਿਸਾਨੀ ਸੰਘਰਸ਼ ਦੌਰਾਨ ਇਕ ਹੋਰ ਕਿਸਾਨ ਦੀ ਮੌਤ
Thursday, Aug 19, 2021 - 12:57 AM (IST)
ਤਲਵੰਡੀ ਸਾਬੋ (ਮਨੀਸ਼)- ਸਬ ਡਵੀਜ਼ਨ ਮੋੜ ਮੰਡੀ ਦੇ ਪਿੰਡ ਰਾਜਗੜ੍ਹ ਕੁੱਬੇ ਦਾ ਵਸਨੀਕ ਕਿਸਾਨ ਤਰਸੇਮ ਸਿੰਘ ਜੋ ਕਿ ਦਿੱਲੀ ਸੰਘਰਸ਼ ਵਿੱਚ ਗਿਆ ਹੋਇਆ ਸੀ, ਅੱਜ ਵਾਪਸ ਆਉਂਦੇ ਸਮੇਂ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਸੰਘਰਸ਼ ਦੌਰਾਨ ਬਿਮਾਰ ਹੋ ਗਿਆ, ਜਿਸ ਨੂੰ ਪਿੰਡ ਲਿਆਂਦਾ ਜਾ ਰਿਹਾ ਸੀ ਅਤੇ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਦੀ ਮੌਤ
ਪਿੰਡ ਰਾਜਗੜ੍ਹ ਕੁੱਬੇ ਦੇ ਕਿਸਾਨ ਤਰਸੇਮ ਸਿੰਘ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ ਵਿੱਚ ਪਿਛਲੇ ਕਰੀਬ ਦੋ ਹਫਤਿਆਂ ਤੋਂ ਗਿਆ ਹੋਇਆ ਸੀ ਪਰ ਬੀਤੇ ਦਿਨ ਉਹ ਬਿਮਾਰ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਦਿੱਲੀ ਤੋਂ ਦਵਾਈ ਦਵਾ ਕੇ ਇਲਾਜ ਲਈ ਪਿੰਡ ਲਿਆਂਦਾ ਜਾ ਰਿਹਾ ਸੀ ਕਿ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।
ਮ੍ਰਿਤਕ ਕਿਸਾਨ ਤਰਸੇਮ ਸਿੰਘ ਤਿੰਨ ਭੈਣਾਂ ਦਾ ਇੱਕਲੌਤਾ ਭਰਾ ਅਤੇ ਵਿਧਵਾ ਬੁੱਢੀ ਮਾਤਾ ਦਾ ਇੱਕਲੌਤਾ ਪੁੱਤਰ ਸੀ।
ਇਹ ਵੀ ਪੜ੍ਹੋ : 8 ਦਿਨਾਂ ਤੋਂ ਫਿਰੋਜ਼ਪੁਰ ’ਚ ਰੋਜ਼ਾਨਾ ਲੁੱਟ ਦੀਆਂ ਹੋ ਰਹੀਆਂ ਹਨ ਘਟਨਾਵਾਂ
ਕਿਸਾਨ ਤਰਸੇਮ ਸਿੰਘ ਦਾ ਇੱਕ ਸੱਤ ਸਾਲ ਦਾ ਪੁੱਤਰ ਅਤੇ ਪਤਨੀ ਹਨ। ਮ੍ਰਿਤਕ ਤਰਸੇਮ ਸਿੰਘ ਕੋਲ ਮਹਿਜ ਡੇਢ ਏਕੜ ਜ਼ਮੀਨ ਅਤੇ ਸਿਰ 'ਤੇ ਕਰੀਬ ਸੱਤ ਲੱਖ ਰੁਪਏ ਦਾ ਕਰਜਾ ਹੈ। ਹੋਰਨਾਂ ਕਿਸਾਨਾਂ ਵਾਂਗ ਤਰਸੇਮ ਵੀ ਕਿਸਾਨੀ ਸੰਘਰਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਗਿਆ ਸੀ। ਉਧਰ ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਨੇ ਸਰਕਾਰ ਤੋਂ ਕਿਸਾਨ ਦਾ ਸਾਰਾ ਕਰਜਾ ਮੁਆਫ ਕਰ ਕੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।