ਕਰਜ਼ੇ ਦੇ ਬੋਝ ਕਾਰਣ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

Wednesday, Mar 24, 2021 - 12:19 AM (IST)

ਸੁਲਤਾਨਪੁਰ ਲੋਧੀ, (ਸੋਢੀ)- ਸਿਰ ਚੜ੍ਹੇ ਭਾਰੀ ਕਿਸਾਨੀ ਕਰਜ਼ ਤੇ ਦਿੱਲੀ ਮੋਰਚੇ ਦੀ ਚਿੰਤਾ ਕਾਰਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਸੁਲਤਾਨਪੁਰ ਲੋਧੀ ਦੇ ਸਾਬਕਾ ਜ਼ੋਨ ਪ੍ਰਧਾਨ ਤੇ ਪਿੰਡ ਬਾਊਪੁਰ ਇਕਾਈ ਮੈਂਬਰ ਲਖਵਿੰਦਰ ਸਿੰਘ ਕਾਮਰੇਡ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ।

PunjabKesari

ਕਾਮਰੇਡ ਲਖਵਿੰਦਰ ਸਿੰਘ ਲੰਮੇ ਸਮੇਂ ਕਿਸਾਨੀ ਸੰਘਰਸ਼ ਨਾਲ ਜੁੜੇ ਸਨ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਸੁਲਤਾਨਪੁਰ ਲੋਧੀ ਦੇ ਹਰ ਐਕਸ਼ਨ ਪਰੋਗਰਾਮ ਵਿਚ ਵਧ-ਚੜ੍ਹ ਕੇ ਭਾਗ ਲੈਂਦੇ ਸਨ। ਉਹ ਮੰਡ ਬਿਆਸ ਖੇਤਰ ਦੇ ਇੱਕ ਛੋਟੇ ਕਿਸਾਨ ਸਨ ਤੇ ਆਏ ਸਾਲ ਦਰਿਆ ਬਿਆਸ ਦੇ ਹੜ੍ਹਾਂ ਕਾਰਣ ਫਸਲ ਬਰਬਾਦ ਹੋ ਜਾਂਦੀ ਸੀ। ਉਸਦੇ ਸਾਥੀ ਕਿਸਾਨਾਂ ਨੇ ਦੱਸਿਆ ਕਿ ਮ੍ਰਿਤਕ ਸਿਰ 15 ਲੱਖ ਦੇ ਕਰੀਬ ਕਰਜ਼ਾਂ ਸੀ ।

ਇਹ ਵੀ ਪੜ੍ਹੋ:- ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ 2274 ਨਵੇਂ ਮਾਮਲੇ ਆਏ ਸਾਹਮਣੇ, 53 ਦੀ ਮੌਤ

PunjabKesari

ਦਿੱਲੀ ਸੰਘਰਸ਼ ਵਿਚ ਕਿਸਾਨਾਂ ਦੀ ਹੋ ਰਹੀ ਦੁਰਦਸ਼ਾ ਕਾਰਣ ਵੀ ਉਹ ਬਹੁਤ ਦੁਖੀ ਸਨ। ਅੰਤ ਕਰਜ਼, ਗਰੀਬੀ ਅਤੇ ਕਿਸਾਨੀ ਸੰਘਰਸ਼ ਦੀ ਤਕਲੀਫ ਨਾ ਸਹਾਰਦੇ ਹੋਏ ਉਨ੍ਹਾਂ ਰਾਤ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।


Bharat Thapa

Content Editor

Related News