ਤਰਨਤਾਰਨ ’ਚ ਕੋਰੋਨਾ ਨਾਲ ਇਕ ਹੋਰ ਵਿਅਕਤੀ ਦੀ ਹੋਈ ਮੌਤ

Friday, Jun 26, 2020 - 02:48 AM (IST)

ਤਰਨਤਾਰਨ ’ਚ ਕੋਰੋਨਾ ਨਾਲ ਇਕ ਹੋਰ ਵਿਅਕਤੀ ਦੀ ਹੋਈ ਮੌਤ

ਤਰਨਤਾਰਨ (ਰਮਨ ਚਾਵਲਾ)- ਜ਼ਿਲਾ ਤਰਨਤਾਰਨ ’ਚ ਇਕ ਹੋਰ ਵਿਅਕਤੀ ਦੀ ਮੌਤ ਹੋਣ ਉਪਰੰਤ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜਿਸ ਤਹਿਤ ਸਿਹਤ ਵਿਭਾਗ ਤਰਨਤਾਰਨ ਵੱਲੋਂ ਮ੍ਰਿਤਕ ਦਾ ਅੰਤਮ ਸਕਾਰ ਕੋਵਿਡ-19 ਤਹਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ਿਲੇ ਅੰਦਰ ਕੋਰੋਨਾ ਨਾਲ ਇਹ ਤੀਸਰੀ ਮੌਤ ਦੱਸੀ ਜਾ ਰਹੀ ਹੈ ਜਦਕਿ ਇਕ ਕੋਰੋਨਾ ਮੁੱਕਤ ਵਿਅਕਤੀ ਨੂੰ ਘਰ ਰਵਾਨਾ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਗੁਰਮੀਤ ਸਿੰਘ (50) ਪੁੱਤਰ ਹਰਜਿੰਦਰ ਸਿੰਘ ਵਾਸੀ ਦੀਪ ਐਵੀਨਿਉ, ਤਰਨਤਾਰਨ ਦਿਲ ਦੀ ਬਿਮਾਰੀ ਸਬੰਧੀ ਕੁੱਝ ਦਿਨਾਂ ਤੋਂ ਬਿਮਾਰ ਸੀ ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੰਮ੍ਰਿਤਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਸ ਦਾ ਕੋਰੋਨਾ ਸਬੰਧੀ ਸੈਂਪਲ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਉਕਤ ਵਿਅਕਤੀ ਦੀ ਮੌਤ ਹੋ ਗਈ ਹੈ। ਜਿਸ ਦੀ ਰਿਪੋਰਟ ਮਰਨ ਉਪਰੰਤ ਪਾਜ਼ੇਟਿਵ ਆ ਗਈ ਹੈ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਅੰਮ੍ਰਿਤਸਰ ਵੱਲੋ ਉਨ੍ਹਾਂ ਨੂੰ ਸੂਚਨਾਂ ਦੇ ਦਿੱਤੀ ਗਈ ਹੈ। ਜਿਸ ਦੇ ਤਹਿਤ ਇਸ ਕੋਰੋਨਾ ਪੀਡ਼ਤ ਮ੍ਰਿਤਕ ਦਾ ਅੰਤਮ ਸਸਕਾਰ ਤਰਨਤਾਰਨ ਵਿਖੇ ਕੋਵਿਡ-19 ਤਹਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਦੇਰ ਸ਼ਾਮ ਤੱਕ ਮ੍ਰਿਤਕ ਦੀ ਲਾਸ਼ ਤਰਨ ਤਾਰਨ ਨਹੀ ਪੱੁਜ ਸਕੀ ਸੀ।ਜਿਤ ਤਹਿਤ ਸ਼ੁੱਕਰਵਾਰ ਨੂੰ ਅੰਤਮ ਸਸਕਾਰ ਕੀਤਾ ਜਾਵੇਗਾ।

ਉਧਰ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਇੱਕ ਹੋਰ ਤਰਵੇਜ ਸਿੰਘ ਨਾਮਕ ਪੁਲਸ ਅਧਿਕਾਰੀ ਨੂੰ ਕੋਰੋਨਾ ਮੁਕਤ ਹੋਣ ’ਤੇ ਘਰ ਭੇਜਿਆ ਗਿਆ ਹੈ ਅਤੇ 7 ਦਿਨ ਤੱਕ ਘਰ ’ਚ ਇਕਾਂਤਵਾਸ ਰਹਿਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।


author

Bharat Thapa

Content Editor

Related News