ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ’ਚ ਇਕ ਹੋਰ ਕਾਰਾ, ਕੈਦੀਆਂ ਨੂੰ ਪਾਬੰਦੀਸ਼ੁਦਾ ਸਾਮਾਨ ਪਹੁੰਚਾਉਂਦਾ ਹੋਮਗਾਰਡ ਕਾਬੂ
Thursday, Mar 21, 2024 - 04:06 AM (IST)
ਤਰਨਤਾਰਨ (ਰਮਨ)– ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ਆਏ ਦਿਨ ਸੁਰਖ਼ੀਆਂ ’ਚ ਰਹਿੰਦੀ ਹੈ, ਜਿਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਜੇਲ ’ਚ ਤਾਇਨਾਤ ਪੰਜਾਬ ਹੋਮਗਾਰਡ ਦੇ ਇਕ ਜਵਾਨ ਵਲੋਂ ਜੇਲ ’ਚ 7 ਤੰਬਾਕੂ ਦੀਆਂ ਪੁਡ਼ੀਆਂ, 2 ਸਿਗਰਟ ਦੀਆਂ ਡੱਬੀਆਂ, 1 ਮੋਬਾਇਲ, 1 ਚਾਰਜਰ ਤੇ 3 ਹੀਟਰ ਦੇ ਸਪਰਿੰਗ ਸੁੱਟੇ ਗਏ। ਇਸ ਸਬੰਧੀ ਪੁਲਸ ਨੇ ਪੰਜਾਬ ਹੋਮਗਾਰਡ ਦੇ ਜਵਾਨ ਨੂੰ ਗ੍ਰਿਫ਼ਤਾਰ ਕਰਦਿਆਂ ਇਕ ਅਣਪਛਾਤੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, 3 ਸ਼ਿਫਟਾਂ ’ਚ ਖੁੱਲ੍ਹਣਗੇ ਸਕੂਲ, ਗਰਮੀਆਂ ’ਚ ਮਿਲਣੀਆਂ 39 ਛੁੱਟੀਆਂ
ਇਸ ਸਬੰਧੀ ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਭਗਵੰਤ ਸਿੰਘ ਨੂੰ ਵਾਰਡਨ ਗੁਰਲਾਲ ਸਿੰਘ ਤੇ ਟਾਵਰ ਸੰਤਰੀ ਪੰਜਾਬ ਹੋਮਗਾਰਡ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਲ ਅੰਦਰ ਸਾਡੇ ਹੀ ਇਕ ਮੁਲਾਜ਼ਮ ਵਲੋਂ ਪਾਬੰਦੀਸ਼ੁਦਾ ਸਾਮਾਨ ਸੁੱਟਿਆ ਗਿਆ ਹੈ, ਜੋ ਆਪਣੇ ਇਕ ਸਾਥੀ ਸਮੇਤ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਿਆ। ਜੇਲ ਅੰਦਰ ਸੁੱਟੇ ਗਏ ਪੈਕੇਟ ’ਚੋਂ 7 ਤੰਬਾਕੂ ਦੀਆਂ ਪੁਡ਼ੀਆਂ, 2 ਸਿਗਰਟ ਦੀਆਂ ਡੱਬੀਆਂ, 1 ਮੋਬਾਇਲ, 1 ਚਾਰਜਰ ਤੇ 3 ਹੀਟਰ ਦੇ ਸਪਰਿੰਗ ਬਰਾਮਦ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਬਰਾਮਦ ਕੀਤੇ ਗਏ ਸਾਮਾਨ ਨੂੰ ਕਬਜ਼ੇ ’ਚ ਲੈਂਦਿਆਂ ਪੰਜਾਬ ਹੋਮਗਾਰਡ ਦੇ ਜਵਾਨ ਪੂਰਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਇਕ ਅਣਪਛਾਤੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।