ਹੜ੍ਹ ਦੇ ਪਾਣੀ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਰੋਂਦਾ ਕੁਰਲਾਉਂਦਾ ਰਹਿ ਗਿਆ ਪਰਿਵਾਰ
Wednesday, Jul 12, 2023 - 06:57 PM (IST)
ਫ਼ਤਿਹਗੜ੍ਹ ਸਾਹਿਬ (ਬਿਪਨ ਭਾਰਦਵਾਜ): ਸਰਹਿੰਦ ਦੀ ਵਿਸ਼ਵਕਰਮਾ ਕਲੋਨੀ ਦਾ ਇਕ 17 ਸਾਲਾ ਨੌਜਵਾਨ ਜੋ ਕਿ ਬੀਤੇ ਦਿਨ ਪਾਣੀ ਵਿਚ ਲਾਪਤਾ ਹੋ ਗਿਆ ਸੀ, ਅੱਜ ਉਸ ਦੀ ਲਾਸ਼ ਵਿਸ਼ਕਰਮਾ ਕਲੋਨੀ ਨੇੜੇ ਪਾਣੀ 'ਚੋਂ ਮਿਲੀ ਹੈ।
ਇਹ ਖ਼ਬਰ ਵੀ ਪੜ੍ਹੋ - ਹੜ੍ਹਾਂ ਦੇ ਕਹਿਰ ਨੇ ਵਿਆਹ 'ਚ ਪਾਇਆ ਅੜਿੱਕਾ ਤਾਂ ਪਰਿਵਾਰ ਨੇ ਲਗਾਈ ਅਨੋਖ਼ੀ ਜੁਗਤ, ਸੁੱਖੀ-ਸਾਂਦੀ ਹੋ ਗਿਆ ਸਾਰਾ ਕਾਰਜ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫ਼ਤਿਹਗੜ੍ਹ ਸਾਹਿਬ ਦੇ ਐੱਸ. ਐੱਚ. ਓ. ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਵਿਸ਼ਵਕਰਮਾ ਕਲੋਨੀ ਨੇੜੇ ਇਕ ਵਿਅਕਤੀ ਦੀ ਲਾਸ਼ ਪਾਣੀ ਵਿਚ ਤੈਰ ਰਹੀ ਹੈ, ਜਿਸ 'ਤੇ ਉਹ ਤੁਰੰਤ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਪਾਣੀ ਵਿਚੋਂ ਕੱਢਿਆ। ਉਨ੍ਹਾਂ ਦੱਸਿਆ ਕਿ ਇਹ ਲਾਸ਼ 17 ਸਾਲਾ ਗੁੱਡੂ ਰਾਮ ਪੁੱਤਰ ਹਰੀ ਪ੍ਰਸ਼ਾਦ ਵਾਸੀ ਬਿਹਾਰ ਹਾਲ ਅਬਾਦ ਸਰਹਿੰਦ ਦੀ ਹੈ।
ਇਹ ਖ਼ਬਰ ਵੀ ਪੜ੍ਹੋ - ਇਨ੍ਹਾਂ ਚੀਜ਼ਾਂ 'ਤੇ ਲੱਗੇਗਾ 28% GST, ਕੁਝ ਚੀਜ਼ਾਂ ਹੋਈਆਂ Tax-Free; ਵਿੱਤ ਮੰਤਰੀ ਸੀਤਾਰਮਨ ਨੇ ਕੀਤੇ ਐਲਾਨੋ
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਗੁੱਡੂ ਰਾਮ ਆਪਣੇ ਦੋਸਤ ਸਮੇਤ ਪਾਣੀ ਵਿਚ ਉਤਰਿਆ ਸੀ ਅਤੇ ਉਸ ਤੋਂ ਬਾਅਦ ਉਹ ਪਿਛਲੇ 2 ਦਿਨ ਤੋਂ ਲਾਪਤਾ ਸੀ। ਮ੍ਰਿਤਕ ਗੁੱਡੂ ਰਾਮ ਦੀ ਲਾਸ਼ ਦਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਪੋਸਟ ਮਾਰਟਮ ਕਰਵਾਕੇ ਵਾਰਸਾ ਹਵਾਲੇ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8