ਨਵ-ਨਿਯੁਕਤ ਡੀ. ਸੀ. ਦੀ ਪਹਿਲਕਦਮੀ ਤੋਂ ਬਾਅਦ ਜਨਤਾ ਨੂੰ ਇਕ ਹੋਰ ਵੱਡੀ ਰਾਹਤ

Saturday, Nov 04, 2023 - 04:35 PM (IST)

ਨਵ-ਨਿਯੁਕਤ ਡੀ. ਸੀ. ਦੀ ਪਹਿਲਕਦਮੀ ਤੋਂ ਬਾਅਦ ਜਨਤਾ ਨੂੰ ਇਕ ਹੋਰ ਵੱਡੀ ਰਾਹਤ

ਅੰਮ੍ਰਿਤਸਰ (ਨੀਰਜ) : ਨਵ-ਨਿਯੁਕਤ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਪਹਿਲਕਦਮੀ ਤੋਂ ਬਾਅਦ ਜਨਤਾ ਨੂੰ ਇਕ ਹੋਰ ਵੱਡੀ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲੇ ਦੇ ਬੰਦ ਪਏ ਸ਼ਹਿਰੀ ਪਟਵਾਰਖਾਨੇ ਇੱਕ ਅਤੇ ਪਟਵਾਰਖਾਨਾ ਦੋ ਵਿਚ ਪੱਕੇ ਪਟਵਾਰੀ ਤਾਇਨਾਤ ਕਰਨ ਤੋਂ ਬਾਅਦ ਹੁਣ ਡੀ. ਸੀ. ਨੇ 27 ਸੇਵਾਮੁਕਤ ਕਾਨੂੰਨਗੋ ਅਤੇ ਪਟਵਾਰੀਆਂ ਨੂੰ ਦਿਹਾਤੀ ਪਟਵਾਰ ਸਰਕਲਾਂ ਵਿਚ ਤਾਇਨਾਤ ਕੀਤਾ ਹੈ, ਜਿਸ ਨਾਲ ਦੂਰ-ਦੁਰਾਡੇ ਦੇ ਪਿੰਡਾਂ ਵਿਚ ਰਹਿੰਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਕਿਉਂਕਿ ਪਟਵਾਰ ਯੂਨੀਅਨ ਅਤੇ ਕਾਨੂੰਨਗੋ ਯੂਨੀਅਨ ਨੇ ਆਪਣੇ ਐਲਾਨ ਅਨੁਸਾਰ ਜ਼ਿਲੇ ਦੇ ਵਾਧੂ ਪਟਵਾਰ ਸਰਕਲਾਂ ਨੂੰ ਛੱਡ ਦਿੱਤਾ ਸੀ ਅਤੇ ਸਾਬਕਾ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਸ਼ਹਿਰੀ ਪਟਵਾਰੀਆਂ ਨੂੰ ਪੇਂਡੂ ਸਰਕਲਾਂ ਵਿਚ ਤਾਇਨਾਤ ਕਰ ਕੇ ਸ਼ਹਿਰੀ ਸਰਕਲਾਂ ਦਾ ਵਾਧੂ ਚਾਰਜ ਦੇ ਦਿੱਤਾ ਸੀ ਪਰ ਪਟਵਾਰੀਆਂ ਨੇ ਆਪਣੇ ਐਲਾਨ ਅਨੁਸਾਰ ਸਥਾਨਕ ਸਰਕਲਾਂ ਨੂੰ ਜੁਆਇਨ ਕਰ ਲਿਆ ਪਰ ਸ਼ਹਿਰੀ ਸਰਕਲਾਂ ਨੂੰ ਛੱਡ ਦਿੱਤਾ ਗਿਆ ਅਤੇ ਪਟਵਾਰ ਖ਼ਾਨਾ ਲਗਾਤਾਰ 57 ਦਿਨ ਬੰਦ ਰਿਹਾ। ਨਵ-ਨਿਯੁਕਤ ਡੀ. ਸੀ. ਨੇ ਸ਼ਹਿਰੀ ਪਟਵਾਰ ਖਾਨਿਆਂ ਵਿਚ ਪੱਕੇ ਪਟਵਾਰੀ ਕਾਨੂੰਨਗੋ ਦੀ ਤਾਇਨਾਤੀ ਕਰ ਕੇ ਦਿਹਾਤੀ ਖੇਤਰ ਵਿਚ ਖਾਲੀ ਪਏ ਸਰਕਲਾਂ ਲਈ ਸਰਕਾਰ ਤੋਂ ਪ੍ਰਵਾਨਗੀ ਲੈ ਲਈ ਅਤੇ ਸਰਕਾਰ ਨੇ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਹਰਿਆਣਾ ਸਰਕਾਰ ਨੇ ਕੀਤਾ 3 ਵੱਡੀਆਂ ਸਕੀਮਾਂ ਦਾ ਐਲਾਨ, ਪੈਨਸ਼ਨਰਾਂ ਨੂੰ ਦਿੱਤਾ ਤੋਹਫਾ

ਸੇਵਾਮੁਕਤ ਪਟਵਾਰੀਆਂ ਨੂੰ ਮਿਲੇਗੀ 35 ਹਜ਼ਾਰ ਮਹੀਨਾ ਤਨਖਾਹ
ਸੇਵਾਮੁਕਤ ਪਟਵਾਰੀਆਂ ਅਤੇ ਕਾਨੂੰਗੋਆਂ ਨੂੰ ਸਰਕਾਰ ਵੱਲੋਂ 35,000 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇਗੀ, ਜਦਕਿ ਨਵੇਂ ਪਟਵਾਰੀਆਂ ਨੂੰ 18,000 ਰੁਪਏ ਤਨਖਾਹ ਦਿੱਤੀ ਜਾਂਦੀ ਹੈ, ਜੋ ਪਹਿਲਾਂ 5,000 ਰੁਪਏ ਸੀ। ਦਿ ਰੈਵੇਨਿਊ ਪਟਵਾਰ ਯੂਨੀਅਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਸੀ ਅਤੇ ਸਰਕਾਰ ਤੋਂ ਮੰਗ ਕਰ ਰਹੀ ਸੀ ਕਿ ਪਟਵਾਰੀਆਂ ਦੀ ਨਵੀਂ ਭਰਤੀ ਕੀਤੀ ਜਾਵੇ, ਕਿਉਂਕਿ ਯੂਨੀਅਨ ਦਾ ਕਹਿਣਾ ਹੈ ਕਿ ਨਵਾ ਪਟਵਾਰੀ ਭਰਤੀ ਕਰਨ ਨਾਲ ਇੱਕ ਪਰਿਵਾਰ ਦਾ ਗੁਜ਼ਾਰਾ ਹੁੰਦਾ ਹੈ ਜਦੋਂ ਕਿ ਸੇਵਾਮੁਕਤ ਪਟਵਾਰੀ ਨੂੰ ਪਹਿਲਾਂ ਹੀ ਪੈਨਸ਼ਨ ਦੀ ਸਹੂਲਤ ਮਿਲਦੀ ਹੈ, ਹਾਲਾਂਕਿ ਸਰਕਾਰ ਨੇ ਨਵੇਂ ਪਟਵਾਰੀਆਂ ਦੀ ਭਰਤੀ ਵੀ ਕੀਤੀ ਹੈ, ਪਰ ਜਿੰਨ੍ਹੀਆਂ ਖਾਲੀ ਸੀਟਾਂ ਹਨ, ਉਨ੍ਹਾਂ ਨੂੰ ਭਰਿਆ ਨਹੀਂ ਗਿਆ ਹੈ।

ਕਿਹੜੇ-ਕਿਹੜੇ ਪਟਵਾਰ ਸਰਕਲਾਂ ’ਚ ਕੀਤੀ ਤਾਇਨਾਤੀ
ਡੀ. ਸੀ. ਵਲੋਂ ਬਾਸਰਕੇ ਗਿਲਾਂ, ਧਰਦੋਂ, ਡੱਲਾ ਰਾਜਪੂਤਾਂ, ਜਗਦੇਵ ਖੁਰਦ, ਅਵਾਣ, ਕੋਟਲੀ ਬਰਵਾਲਾ, ਸੂਫੀਆਂ, ਛਿੱਡਣ, ਭਿੱਟੇਵੱਡ, ਝੰਜੋਟੀ, ਸੁਲਤਾਨ ਮਾਹਲ, ਮੱਦੋਕੇ ਬਰਾੜ, ਪੱਦਰੀ, ਬੋਪਾਰਾਏ ਬਾਜ, ਵਿਛੋਆ, ਬੋਹੜਵਾਲਾ, ਗਿੱਲ, ਰਸੂਲਪੁ ਕਲਾਂ, ਅੰਮ੍ਰਿਤਸਰ-2, ਆਰ. ਜੀ. ਦਰਿਆ, ਮਲਕਪੁਰ, ਕੋਟਲਾ ਸੁਲਤਾਨ ਸਿੰਘ, ਜਲਾਲਪੁਰਾ, ਅਜੈਬਵਾਲੀ, ਭੰਗਵਾ, ਕਲੇਰ ਮਾਂਗਟ, ਮੰਝ, ਸੈਰੋ ਨਿਗਾਹ, ਸ਼ੈਰੋਬਾਘਾ, ਬਾਲ ਸਰਾਏ, ਗੱਗੜਮਲ, ਭਿੰਡੀ ਔਲਖ ਖੁਰਦ, ਮਿਆਦੀ ਕਲਾਂ, ਮਹਿਮਦ ਮੰਦਰਾ ਵਾਲਾ ਖਾਲੀ ਸਰਕਲਾਂ ਵਿਚ ਤਾਇਨਾਤ ਕੀਤੀ ਗਈ ਹੈ। ਡੀ. ਸੀ. ਨੇ ਦੱਸਿਆ ਕਿ ਮੁਲਾਜ਼ਮਾਂ ਨੇ ਇਨ੍ਹਾਂ ਸਰਕਲਾਂ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : 13 ਸਾਲ ਪਹਿਲਾਂ ਵਿਦੇਸ਼ ’ਚ ਲਾਪਤਾ ਹੋਇਆ ਸੀ ਮਾਛੀਵਾੜਾ ਦਾ ਨੌਜਵਾਨ, CBI ਖੋਲ੍ਹੇਗੀ ਪਰਤਾਂ

ਕਿਹੜੇ-ਕਿਹੜੇ ਸੇਵਾਮੁਕਤ ਪਟਵਾਰੀ ਅਤੇ ਕਾਨੂੰਨਗੋ
ਮੁਖਤਾਰ ਸਿੰਘ ਪਟਵਾਰੀ, ਮਲਕੀਅਤ ਸਿੰਘ ਕਾਨੂੰਗੋ, ਬਲਵਿੰਦਰ ਸਿੰਘ ਕਾਨੂੰਨਗੋ, ਗੁਰਿੰਦਰਬੀਰ ਸਿੰਘ ਪਟਵਾਰੀ, ਗੁਰਨਾਮ ਸਿੰਘ ਪਟਵਾਰੀ, ਧਨਜੀਤ ਸਿੰਘ ਕਾਨੂੰਗੋ, ਸਵਿੰਦਰ ਸਿੰਘ ਕਾਨੂੰਨਗੋ, ਸਤਨਾਮ ਸਿੰਘ ਪਟਵਾਰੀ, ਸੁਖਚੈਨ ਸਿੰਘ ਕਾਨੂੰਗੋ, ਦਲਜੀਤ ਸਿੰਘ ਕਾਨੂੰਗੋ, ਕੁਲਦੀਪ ਸਿੰਘ ਪਟਵਾਰੀ, ਅਮਰੀਕ ਸਿੰਘ ਕਾਨੂੰਨਗੋ, ਆਤਮਾ ਸਿੰਘ ਪਟਵਾਰੀ, ਦਲੀਪ ਸਿੰਘ ਪਟਵਾਰੀ, ਸੁਰਜੀਤ ਸਿੰਘ ਕਾਨੂੰਗੋ, ਨਰਾਇਣ ਜੀ ਦਾਸ ਕਾਨੂੰਨਗੋ, ਅਮਿਤ ਕੁਮਾਰ ਪਟਵਾਰੀ, ਇੰਦਰਜੀਤ ਪਟਵਾਰੀ, ਪ੍ਰਵੀਨ ਕੁਮਾਰ ਪਟਵਾਰੀ, ਪਰਸ਼ਨ ਸਿੰਘ ਕਾਨੂੰਨਗੋ, ਜਗਦੀਸ਼ ਕੁਮਾਰ ਕਾਨੂੰਨਗੋ, ਨਰਿੰਦਰ ਸਿੰਘ ਕਾਨੂੰਗੋ, ਨਰਿੰਦਰਪਾਲ ਕਾਨੂੰਨਗੋ, ਮਨੋਹਰ ਲਾਲ ਪਟਵਾਰੀ, ਤਰਲੋਚਨ ਸਿੰਘ ਕਾਨੂੰਨਗੋ, ਸਤਪਾਲ ਸਿੰਘ ਕਾਨੂੰਨਗੋ ਨੇ ਖਾਲੀ ਸਰਕਲਾਂ ਵਿਚ ਚਾਰਜ ਸੰਭਾਲ ਲਿਆ ਹੈ।

ਇਹ ਵੀ ਪੜ੍ਹੋ : ਅਰਿਜੀਤ ਸ਼ੋਅ ਦੇ ਪ੍ਰਬੰਧਕਾਂ ਨੇ ਨਹੀਂ ਪੂਰੇ ਕੀਤੇ ਫਾਇਰ ਸੇਫਟੀ ਨਾਰਮਜ਼!

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News