ਪੰਜਾਬ ਵਿਚ ਇਕ ਹੋਰ ਵੱਡਾ ਐਨਕਾਊਂਟਰ, ਸੀ. ਆਈ. ਏ. ਪੁਲਸ ਨੇ ਸਾਂਭਿਆ ਮੋਰਚਾ
Saturday, Dec 16, 2023 - 06:30 PM (IST)

ਮੋਹਾਲੀ : ਨਾਕਾ ਤੋੜ ਕੇ ਭੱਜੇ ਦੋ ਗੈਂਗਸਟਰਾਂ ਨੂੰ ਮੋਹਾਲੀ ਸੀ. ਆਈ. ਏ. ਸਟਾਫ ਪੁਲਸ ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਗੈਂਗਸਟਰਾਂ ਦੀ ਪਛਾਣ ਪ੍ਰਿੰਸ ਵਾਸੀ ਰਾਜਪੁਰਾ ਅਤੇ ਕਰਮਜੀਤ ਦੇ ਰੂਪ ਵਿਚ ਹੋਈ ਹੈ। ਇਸ ਐਨਕਾਊਂਟਰ ਵਿਚ ਦੋ ਗੋਲ਼ੀਆਂ ਲੱਗਣ ਕਾਰਣ ਗੈਂਗਸਟਰ ਪ੍ਰਿੰਸ ਗੰਭੀਰ ਜ਼ਖਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜਦਕਿ ਗੈਂਗਸਟਰ ਕਰਮਜੀਤ ਵੀ ਜ਼ਖਮੀ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨਾਕੇ ’ਤੇ ਖੜ੍ਹੀ ਪੁਲਸ ਨੇ ਜਦੋਂ ਗੱਡੀ ’ਚ ਆ ਰਹੇ ਗੈਂਗਸਟਰ ਨੂੰ ਰੁਕਣ ਦਾ ਇਛਾਰਾ ਕੀਤਾ ਤਾਂ ਇਹ ਨਾਕਾ ਤੋੜ ਕੇ ਭੱਜ ਨਿਕਲੇ। ਇਨ੍ਹਾਂ ਦੇ ਪਿੱਛੇ ਲੱਗੀ ਪੁਲਸ ਨੇ ਜਦੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਪੁਲਸ ’ਤੇ ਗੋਲ਼ੀਆਂ ਚਲਾ ਦਿੱਤੀਆਂ, ਇਸ ਦੇ ਜਵਾਬ ਵਿਚ ਪੁਲਸ ਨੇ ਵੀ ਗੋਲ਼ੀ ਚਲਾਈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤੇ ਯੂ. ਕੇ. ਵਾਸੀ ਪਰਮਜੀਤ ਸਿੰਘ ਢਾਡੀ ਦੇ ਮਾਮਲੇ ’ਚ ਨਵਾਂ ਮੋੜ
ਇਸ ਕਾਰਵਾਈ ਦੌਰਾਨ ਪ੍ਰਿੰਸ ਦੇ ਇਕ ਪੱਟ ਅਤੇ ਇਕ ਲੱਤ ਵਿਚ ਦੋ ਗੋਲ਼ੀਆਂ ਲੱਗੀਆਂ, ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਦੋਵੇਂ ਗੈਂਗਸਟਰ ਪ੍ਰਿੰਸ ਅਤੇ ਕਰਮਜੀਤ ਕਈ ਅਪਰਾਧਿਕ ਘਟਨਾਵਾਂ ਵਿਚ ਸ਼ਾਮਲ ਸਨ ਅਤੇ ਪੁਲਸ ਵਲੋਂ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ ਵਿਚ ਮਹਿੰਗੀ ਹੋ ਸਕਦੀ ਹੈ ਬਿਜਲੀ, 11 ਫੀਸਦੀ ਤਕ ਵੱਧ ਸਕਦੇ ਨੇ ਰੇਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8