ਐੱਮ. ਪੀ. ਔਜਲਾ ਦੇ ਦਫ਼ਤਰ ਮੂਹਰੇ 30 ਅਗਸਤ ਨੂੰ ਮਿੰਨੀ ਬੱਸ ਸਾੜਨ ਦਾ ਐਲਾਨ
Tuesday, Aug 24, 2021 - 05:27 PM (IST)
ਅੰਮ੍ਰਿਤਸਰ (ਛੀਨਾ) : ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਏਅਰਪੋਰਟ ਤੱਕ ਮੈਟਰੋ ਬੱਸਾਂ ਚਲਾਉਣ ਦੇ ਵਿਰੋਧ ’ਚ ਅੱਜ ਮਿੰਨੀ ਬਸ ਆਪ੍ਰੇਟਰ ਐਸੋਸੀਏਸ਼ਨ ਰਜਿ. ਦੇ ਨੁਮਾਇੰਦਿਆਂ ਦੀ ਇਕ ਹੰਗਾਮੀ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਬੱਬੂ ਦੀ ਅਗਵਾਈ ਹੇਠ ਸਥਾਨਕ ਬਸ ਸਟੈਂਡ ਵਿਖੇ ਹੋਈ। ਜਿਸ ’ਚ 30 ਅਗਸਤ ਨੂੰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਦਫ਼ਤਰ ਮੂਹਰੇ ਮਿੰਨੀ ਬਸ ਸਾੜਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ’ਤੇ ਸੰਬੋਧਨ ਕਰਦਿਆਂ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਏਅਰ ਪੋਰਟ ਤੱਕ ਮੈਟਰੋ ਬੱਸਾਂ ਚਲਾਉਣ ਦੇ ਰੋਸ ਵਜੋਂ ਮਿੰਨੀ ਬਸ ਆਪ੍ਰੇਟਰ ਐਸੋਸੀਏਸ਼ਨ ਵਲੋਂ 20 ਅਗਸਤ ਨੂੰ ਗੁੰਮਟਾਲਾ ਬਾਈਪਾਸ ’ਤੇ ਚੱਕਾ ਜਾਮ ਕੀਤਾ ਗਿਆ ਸੀ, ਜਿਸ ਦੌਰਾਨ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਪੁਲਸ ਅਧਿਕਾਰੀਆ ਨੇ ਯੂਨੀਅਨ ਨੂੰ ਭਰੋਸਾ ਦਿਵਾਇਆ ਸੀ ਕਿ ਮੈਟਰੋ ਬੱਸਾਂ ’ਤੇ ਜਲਦ ਰੋਕ ਲਗਾ ਦਿੱਤੀ ਜਾਵੇਗੀ ਪਰ ਹੁਣ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਮੈਟਰੋ ਬੱਸਾਂ ਲਗਾਤਾਰ ਏਅਰ ਪੋਰਟ ਤੱਕ ਜਾ ਰਹੀਆ ਹਨ। ਬੱਬੂ ਨੇ ਕਿਹਾ ਕਿ ਮੈਟਰੋ ਬੱਸਾਂ ਦੇ ਕਾਰਨ ਮਿੰਨੀ ਬੱਸਾਂ ਦੇ ਕਾਰੋਬਾਰ ਨੂੰ ਵੱਡੀ ਪੱਧਰ ’ਤੇ ਢਾਹ ਲੱਗ ਰਹੀ ਹੈ ਜਿਸ ਕਾਰਨ ਪੰਜਾਬ ਦੀ ਅੰਨੀ ਬੋਲੀ ਕਾਂਗਰਸ ਸਰਕਾਰ ਤੇ ਕੁੰਭਕਰਨੀ ਨੀਂਦ ਸੁੱਤੇ ਹੋਏ ਜ਼ਿਲ੍ਹਾ ਪ੍ਰਸ਼ਾਸ਼ਨ ਦੀਆ ਅੱਖਾਂ ਖੋਲ੍ਹਣ ਲਈ ਅਸੀਂ 30 ਅਗਸਤ ਵਾਲੇ ਦਿਨ ਆਪਣੀ ਮਿੰਨੀ ਬਸ ਨੂੰ ਸਾੜਨ ਵਾਸਤੇ ਮਜਬੂਰ ਹੋਵਾਂਗੇ।
ਇਹ ਵੀ ਪੜ੍ਹੋ : 4 ਸਾਲਾਂ ਬਾਅਦ ਗੰਨੇ ਦਾ ਭਾਅ ਸਿਰਫ਼ 15 ਰੁਪਏ ਵਧਾਉਣਾ ਕਿਸਾਨ ਮਾਰੂ ਫੈਸਲਾ : ਢੀਂਡਸਾ
ਇਸ ਸਮੇਂ ਸਵਿੰਦਰ ਸਿੰਘ ਸਹਿੰਸਰਾਂ, ਕੁਲਦੀਪ ਸਿੰਘ ਝੰਜੋਟੀ, ਗੁਰਦੇਵ ਸਿੰਘ ਕੋਹਾਲਾ, ਸਮਸ਼ੇਰ ਸਿੰਘ ਅਜਨਾਲਾ, ਹਰਜੀਤ ਸਿੰਘ ਝਬਾਲ, ਜਗਜੀਤ ਸਿੰਘ ਤਰਨ ਤਾਰਨ, ਸਰਬਜੀਤ ਸਿੰਘ ਤਰਸਿੱਕਾ, ਸੁਖਬੀਰ ਸਿੰਘ ਸੋਹਲ, ਸਾਧੂ ਸਿੰਘ ਧਰਮੀਫੋਜੀ, ਜਸਪਿੰਦਰ ਸਿੰਘ, ਜਗਰੂਪ ਸਿੰਘ ਰੰਧਾਵਾ, ਅਜੀਤ ਸਿੰਘ ਜੋਏਕੇ, ਰਾਜੂ ਛੀਨਾ, ਕਰਮਜੀਤ ਸਿੰਘ ਮਿੰਟੂ, ਜਰਨੈਲ ਸਿੰਘ ਜੱਜ, ਦਿਲਬਾਗ ਸਿੰਘ, ਗੁਰਦੇਵ ਸਿੰਘ ਕੋਮਾਸਕੇ, ਬਾਬਾ ਹਰਦੇਵ ਸਿੰਘ ਚੋਗਾਵਾਂ, ਸਤਨਾਮ ਸਿੰਘ ਸੇਖੋਂ, ਹਰਪਿੰਦਰਪਾਲ ਸਿੰਘ ਤੇ ਹੋਰ ਵੀ ਬਹੁਤ ਸਾਰੇ ਆਪ੍ਰੇਟਰ ਅਤੇ ਵਰਕਰਜ਼ ਹਾਜ਼ਰ ਸਨ।
ਇਹ ਵੀ ਪੜ੍ਹੋ : ਮਲੋਟ ’ਚ ਸੁਖਬੀਰ ਦਾ ਵਿਰੋਧ, ਕਿਸਾਨਾਂ ਨੇ ਬੈਨਰ ਪਾੜੇ, ਕਾਲੀਆਂ ਝੰਡੀਆਂ ਦਿਖਾਈਆਂ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ