Punjab Budget 2023 : ਸੂਬੇ ਦੇ ਹਵਾਈ ਅੱਡਿਆਂ ਨੂੰ ਲੈ ਕੇ ਕੀਤਾ ਗਿਆ ਅਹਿਮ ਐਲਾਨ

Friday, Mar 10, 2023 - 03:34 PM (IST)

Punjab Budget 2023 : ਸੂਬੇ ਦੇ ਹਵਾਈ ਅੱਡਿਆਂ ਨੂੰ ਲੈ ਕੇ ਕੀਤਾ ਗਿਆ ਅਹਿਮ ਐਲਾਨ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਬਜਟ ਭਾਸ਼ਣ ਪੜ੍ਹਦਿਆਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਹਵਾਈ ਅੱਡਿਆਂ ਨੂੰ ਲੈ ਕੇ ਅਹਿਮ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਸੰਪਰਕ ਕਿਸੇ ਵੀ ਸੂਬੇ ਲਈ ਨਵੇਂ ਰਾਹ ਖੋਲ੍ਹਦਾ ਹੈ ਅਤੇ ਨਵੇਂ ਮੌਕੇ ਲੈ ਕੇ ਆਉਂਦਾ ਹੈ। ਪੰਜਾਬ ਖੁਸ਼ਕਿਸਮਤ ਹੈ ਕਿ ਦੁਨੀਆ ਭਰ 'ਚ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰਾ ਵੱਸਦਾ ਹੈ।

ਇਹ ਵੀ ਪੜ੍ਹੋ : Punjab Budget 2023 : ਕੈਂਸਰ ਦੇ ਮਰੀਜ਼ਾਂ ਲਈ ਹੋ ਗਿਆ ਅਹਿਮ ਐਲਾਨ, ਜਾਣੋ ਕੀ ਬੋਲੇ ਵਿੱਤ ਮੰਤਰੀ

ਇਸ ਲਈ ਸਰਕਾਰ ਸਾਡੇ ਹਵਾਈ ਅੱਡਿਆਂ 'ਤੇ ਵੱਧ ਰਹੀ ਯਾਤਰੀਆਂ ਦੀ ਗਿਣਤੀ ਨੂੰ ਧਿਆਨ 'ਚ ਰੱਖਦੇ ਹੋਏ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਟਰਮੀਨਲ ਬਿਲਡਿੰਗ ਦੇ ਦੂਜੇ ਪੜਾਅ ਦੇ ਨਿਰਮਾਣ 'ਤੇ ਸਰਗਰਮੀ ਨਾਲ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਇੰਡੀਅਨ ਏਅਰ ਫੋਰਸ ਸਟੇਸ਼ਨ, ਹਲਵਾਰਾ ਲੁਧਿਆਣਾ ਵਿਖੇ ਟਰਮੀਨਲ ਬਿਲਡਿੰਗ ਦੇ ਵਿਕਾਸ ਲਈ 57 ਕਰੋੜ ਰੁਪਏ ਦਾ ਯੋਗਦਾਨ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਕੰਮ ਮਈ-2023 ਤੱਕ ਪੂਰਾ ਹੋਣ ਅਤੇ ਦਸੰਬਰ-2023 ਤੱਕ ਉਡਾਣਾਂ ਸ਼ੁਰੂ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਬਜਟ ਪੇਸ਼ ਕਰਨ ਮਗਰੋਂ ਬੋਲੇ ਹਰਪਾਲ ਚੀਮਾ, 'ਪੰਜਾਬ 'ਚ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ'

ਖਜ਼ਾਨਾ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਏਅਰ ਕਾਰਗੋ ਸਹੂਲਤਾਵਾਂ ਦਾ ਵਿਸਥਾਰ ਕਰਨ ਅਤੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਪੈਰੀਸ਼ੇਬਲ ਕਾਰਗੋ ਕੰਪਲੈਕਸ ਨੂੰ ਸ਼ੁਰੂ ਕਰਨ ਲਈ ਏਅਰਪੋਰਟ ਅਥਾਰਟੀ ਆਫ ਇੰਡੀਆ ਕਾਰਗੋ ਐਂਡ ਲੌਜਿਸਟਿਕ ਅਲਾਈਡ ਸਰਵਿਸਿਜ਼ ਕੰਪਨੀ ਲਿਮਟਿਡ ਨਾਲ 2 ਵੱਖ-ਵੱਖ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News