ਜਲੰਧਰ 'ਚ ਜਿੱਤ ਮਗਰੋਂ ਅਨਮੋਲ ਗਗਨ ਮਾਨ ਦਾ ਬਿਆਨ, 'ਵੱਡੀ ਜਿੱਤ ਨਾਲ ਪਾਰਟੀ ਦੇ ਹੌਂਸਲੇ ਬੁਲੰਦ ਹੋਏ' (ਵੀਡੀਓ)

05/13/2023 4:56:09 PM

ਕੁਰਾਲੀ : ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਜਲੰਧਰ ਜ਼ਿਮਨੀ ਚੋਣ ਦੌਰਾਨ ਪਾਰਟੀ ਦੀ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿੱਤ ਹਾਸਲ ਹੋਈ ਹੈ, ਇਹ ਸਾਨੂੰ ਵੀ ਨਹੀਂ ਪਤਾ ਸੀ ਕਿ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਕ ਸਾਲ ਦੇ ਕੰਮਾਂ ਨੂੰ ਇੰਨਾ ਜ਼ਿਆਦਾ ਪਸੰਦ ਕੀਤਾ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਜਿੱਤ ਵੱਲ ਵੱਧ ਰਹੀ AAP, ਕੇਜਰੀਵਾਲ ਨੂੰ ਮਿਲਣ ਪੁੱਜੇ CM ਭਗਵੰਤ ਮਾਨ

ਉਨ੍ਹਾਂ ਨੇ ਇਸ ਦੇ ਲਈ ਜਲੰਧਰ ਵਾਸੀਆਂ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਕਿ ਪਾਰਟੀ ਦਿਨ-ਰਾਤ ਜ਼ਿਲ੍ਹੇ ਦੇ ਲੋਕਾਂ ਦੀਆਂ ਉਮੀਦਾਂ 'ਤੇ ਖ਼ਰੀ ਉਤਰੇਗੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਹੈ ਅਤੇ ਜਲੰਧਰ ਵਰਗੀ ਸੀਟ 'ਤੇ ਇੰਨੀ ਵੱਡੀ ਲੀਡ ਨਾਲ ਜਿੱਤਣ 'ਤੇ ਸਾਡੇ ਹੌਂਸਲੇ ਬਹੁਤ ਬੁਲੰਦ ਹੋਏ ਹਨ। ਮੁੱਖ ਮੰਤਰੀ ਮਾਨ ਤਾਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਾਨੂੰ ਹੱਲਾਸ਼ੇਰੀ ਦਿਓ, ਅਸੀਂ ਦੁੱਗਣੇ ਹੋ ਕੇ ਕੰਮ ਕਰਾਂਗੇ, ਤਾਂ ਹੁਣ ਜਲੰਧਰ 'ਚ ਅੱਗੇ ਨਾਲੋਂ ਵੀ ਵਧੀਆ ਕੰਮ ਹੋਣਗੇ।

ਇਹ ਵੀ ਪੜ੍ਹੋ : ਵਿਧਾਇਕ ਸ਼ੀਤਲ ਅੰਗੁਰਾਲ ਨੇ ਕੀਤਾ ਸੁਸ਼ੀਲ ਰਿੰਕੂ ਦੀ ਜਿੱਤ ਦਾ ਸੁਆਗਤ, ਕਹੀਆਂ ਵੱਡੀਆਂ ਗੱਲਾਂ (ਵੀਡੀਓ)

ਉਨ੍ਹਾਂ ਕਿਹਾ ਕਿ ਪਾਰਟੀ ਦੇ ਵਾਲੰਟੀਅਰ ਬਹੁਤ ਮਜ਼ਬੂਤ ਹਨ, ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕੀਤੀ ਹੈ। ਲੋਕਾਂ ਨੂੰ ਉਮੀਦ ਹੈ ਕਿ ਜੇਕਰ ਚੰਗੀ ਸਰਕਾਰ ਆਵੇਗੀ ਤਾਂ ਹੀ ਚੰਗਾ ਜੀਵਨ ਪੱਧਰ ਹੋਵੇਗਾ। ਉਨ੍ਹਾਂ ਕਿਹਾ ਕਿ ਅਜੇ ਤਾਂ ਸਿਰਫ ਇਕ ਸਾਲ ਹੋਇਆ ਹੈ, ਅਸੀਂ 5 ਸਾਲਾਂ 'ਚ ਇਹੋ ਜਿਹੇ ਕੰਮ ਕਰਾਂਗੇ ਕਿ ਲੋਕਾਂ ਦੀ ਰੂਹ ਖੁਸ਼ ਹੋ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News