ਭਿਅੰਕਰ ਬੀਮਾਰੀ ਨਾਲ 7 ਦੁਧਾਰੂ ਪਸ਼ੂਆਂ ਦੀ ਹੋਈ ਮੌਤ- ਕਿਸਾਨ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ

05/22/2024 3:31:52 PM

ਤਪਾ ਮੰਡੀ (ਸ਼ਾਮ,ਗਰਗ)- ਬੀਤੀ ਰਾਤ ਪਿੰਡ ਢਿਲਵਾਂ ਵਿਖੇ ਨੇੜੇ ਪੈਟਰੋਲ ਪੰਪ ਦੀ ਬੈਕ ਸਾਈਡ ‘ਤੇ ਇਕ ਗਰੀਬ ਕਿਸਾਨ ਪਰਿਵਾਰ ਦੀਆਂ 7 ਦੁਧਾਰੂ ਪਸ਼ੂ ਕਿਸੇ ਭਿਅੰਕਰ ਬੀਮਾਰੀ ਕਾਰਨ ਮਰ ਗਈਆਂ ਜਿਨ੍ਹਾਂ ਦੀ ਅੰਦਾਜਨ ਕੀਮਤ 8 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਇਸ ਘਟਨਾ ਨਾਲ ਪਿੰਡ ਨਿਵਾਸੀਆਂ ‘ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ ਅਤੇ ਪਰਿਵਾਰ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। 

ਇਸ ਸਬੰਧੀ ਕਿਸਾਨ ਜਗਤਾਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਨੱਥਾ ਪੱਤੀ ਤਪਾ ਨੇ ਦੱਸਿਆ ਕਿ ਜਦ ਸ਼ਾਮ ਕੋਈ 6 ਵਜੇ ਦੇ ਕਰੀਬ ਉਨ੍ਹਾਂ ਦੇ 2 ਦੁਧਾਰੂ ਪਸ਼ੂ,ਤਿੰਨ ਮੱਝਾਂ ਸੂਣ ਵਾਲੀਆਂ ਅਤੇ 2 ਕੱਟੀਆਂ ਅਚਾਨਕ ਕਿਸੇ ਬੀਮਾਰੀ ਕਾਰਨ ਡਿੱਗਣ ਲੱਗੀਆਂ ਤਾਂ ਉਨ੍ਹਾਂ ਨੇ ਤੁਰੰਤ ਪਿੰਡ ਦੇ ਵੈਟਰਨਰੀ ਡਾਕਟਰ ਨੂੰ ਚੈਕ ਕਰਵਾਇਆ ਤਾਂ ਉਨ੍ਹਾਂ ਅਪਣੀ ਇਲਾਜ ਸ਼ੁਰੂ ਕੀਤਾ ਪਰ ਪਸ਼ੂ ਇੱਕਦਮ ਹੇਠਾਂ ਡਿੱਗ ਕੇ ਮਰ ਗਏ। ਜਦ ਇਨ੍ਹਾਂ ਪਸ਼ੂਆਂ ਦੇ ਮਰਨ ਦੀ ਖ਼ਬਰ ਪਿੰਡ ‘ਚ ਫੈਲੀ ਤਾਂ ਵੱਡੀ ਗਿਣਤੀ ‘ਚ ਪੁੱਜੇ ਪਤਵੰਤਿਆਂ ਭਾਰਤੀ ਕਿਸਾਨ ਯੂਨੀਅਨ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਹ ਕਿਸੇ ਭਿਅੰਕਰ ਬੀਮਾਰੀ ਕਾਰਨ ਮਰੇ ਹੋਏ ਲਗਦੇ ਹਨ। ਸਰਕਾਰ ਨੂੰ ਇਸ ਗਰੀਬ ਕਿਸਾਨ ਦੇ ਹੋਏ ਲੱਖਾਂ ਰੁਪਏ ਦੀ ਭਰਵਾਈ ਕੀਤੀ ਜਾਵੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ, ਵੋਟਾਂ ਦਾ ਸਮਾਂ ਵਧਾਉਣ ਦੀ ਕੀਤੀ ਮੰਗ

ਪੀੜਤ ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ ਅਸੀਂ ਚਾਰ ਭਰਾ ਹਾਂ ਤੇ 4 ਏਕੜ ਜਮੀਨ ਹੈ,ਸਾਰੇ ਇਕੱਠੇ ਰਹਿੰਦੇ ਹਾਂ। ਪਸ਼ੂਆਂ ਦਾ ਦੁੱਧ ਵੇਚਕੇ ਬੱਚਿਆਂ ਦਾ ਪਾਲਣ ਪੋਸ਼ਣ ਅਤੇ ਹੋਰ ਕਬੀਲਦਾਰੀ ਚਲਾਉਂਦੇ ਹਾਂ ਪਰ ਅਜਿਹਾ ਭਾਣਾ ਵਰਤਣ ਕਾਰਨ ਸਾਡਾ ਦਿਲ ਟੁੱਟ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਵੀ ਮੰਗ ਕੀਤੀ। ਮੌਕੇ 'ਤੇ ਹਾਜ਼ਰ ਮਾਲਕ ਔਰਤਾਂ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਕਹਿ ਰਹੀਆਂ ਸਨ ਕਿ ਅਪਣੇ ਬੱਚਿਆਂ ਦੇ ਮੂੰਹ ‘ਚੋਂ ਦੁੱਧ ਕੱਢਕੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਕਰਨ ਲਈ ਦੁੱਧ ਵੇਚਦੀਆਂ ਸਨ ਅੱਜ ਪਤਾ ਨਹੀਂ ਸਾਡੇ ਪਸ਼ੂਆਂ ਨੂੰ ਕਿਹੜੀ ਬੀਮਾਰੀ ਨੇ ਆ ਕੇ ਘੇਰ ਲਿਆ ਹੈ।  

ਜਦ ਐੱਸ.ਡੀ.ਐੱਮ ਤਪਾ ਪੂਨਮਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨਾਇਬ ਤਹਿਸੀਲਦਾਰ ਤਪਾ ਸੁਨੀਲ ਗਰਗ ਦੀ ਅਗਵਾਈ ‘ਚ ਪੁੱਜੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਲਖਵੀਰ ਸਿੰਘ, ਵੈਟਰਨਰੀ ਡਾਕਟਰ ਤਪਾ ਅਭੀਨੀਤ ਕੌਰ, ਵੈਟਰਨਰੀ ਡਾਕਟਰ ਸੰਜੀਵ ਮਲਹੋਤਰਾ, ਬਲਵੰਤ ਸਿੰਘ ਗਹਿਲ ਨੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਪਸ਼ੂਆਂ ਦੀ ਕਿਸੇ ਜ਼ਹਿਰੀਲੀ ਚੀਜ ਨਾਲ ਮੋਤ ਹੋਈ ਲੱਗਦੀ ਹੈ। ਪਸ਼ੂ ਪਾਲਣ ਵਿਭਾਗ ਦੀ ਟੀਮ ਵੱਲੋਂ ਮਰੇ ਹੋਏ ਸਾਰੇ ਪਸ਼ੂਆਂ ਦੇ ਸੈਂਪਲ, ਖੇਤ ‘ਚ ਲੱਗਿਆ ਹਰਾ ਚਾਰਾ ਅਤੇ ਖਾਲ ‘ਚ ਪਿਲਾਉਣ ਵਾਲੇ ਪਾਣੀ ਦੇ ਸੈਂਪਲ ਲਏ ਗਏ ਹਨ ਅਤੇ ਪਸ਼ੂਆਂ ਦਾ ਪੋਸਟ ਮਾਰਟਮ ਕਰਵਾਕੇ ਜਾਂਚ ਲਈ ਜਲੰਧਰ ਭੇਜੇ ਜਾ ਰਹੇ ਹਨ ਤਾਂ ਕਿ ਮੋਤ ਦੇ ਕਾਰਨਾਂ ਦਾ ਪਤਾ ਲੱਗ ਸਕੇ। 

ਉੱਧਰ ਨਾਇਬ ਤਹਿਸੀਲਦਾਰ ਸੁਨੀਲ ਗਰਗ ਨੇ ਸਾਰੇ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਪਣੇ ਪਸ਼ੂਆਂ ਦਾ ਬੀਮਾ ਕਰਵਾਕੇ ਰੱਖਣ ਤਾਂ ਕਿ ਬੀਮਾ ਕੰਪਨੀ ਵੱਲੋਂ ਅਜਿਹੀ ਹਾਲਤ ‘ਚ ਉਨ੍ਹਾਂ ਦੀ ਸਹਾਇਤਾ ਹੋ ਸਕੇ ਅਤੇ ਉਕਤ ਕਿਸਾਨ ਜਗਤਾਰ ਸਿੰਘ ਦੇ ਮਰੇ ਪਸ਼ੂਆਂ ਦੀ ਰਿਪੋਰਟ ਬਣਾਕੇ ਉਚ-ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ ਅਤੇ ਬਾਕੀ ਖੜ੍ਹੇ ਪਸ਼ੂਆਂ ਦਾ ਇਲਾਜ ਚੱਲ ਰਿਹਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News