ਅਨਿਲ ਵਿਜ ਨੇ ਪੰਜਾਬ ਦੀ ਸਿਆਸਤ ’ਤੇ ਲਾਇਆ ਤੜਕਾ, ਸਿੱਧੂ ’ਤੇ ਵਿੰਨ੍ਹਿਆ ਨਿਸ਼ਾਨਾ

Friday, Sep 24, 2021 - 02:52 PM (IST)

ਅਨਿਲ ਵਿਜ ਨੇ ਪੰਜਾਬ ਦੀ ਸਿਆਸਤ ’ਤੇ ਲਾਇਆ ਤੜਕਾ, ਸਿੱਧੂ ’ਤੇ ਵਿੰਨ੍ਹਿਆ ਨਿਸ਼ਾਨਾ

ਚੰਡੀਗੜ੍ਹ (ਪਾਂਡੇ) : ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਾਂਗਰਸ ’ਤੇ ਹਮਲਾ ਬੋਲ ਕੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ’ਤੇ ਲੈਂਦਿਆ ਕਿਹਾ ਕਿ ਪੰਜਾਬ ਵਿਚ ਜੋ ਖੇਡ ਖੇਡੀ ਜਾ ਰਹੀ ਹੈ ਅਤੇ ਜੋ ਰਾਸ਼ਟਰ ਵਿਰੋਧੀ ਸਾਜ਼ਿਸ਼ ਰਚੀ ਜਾ ਰਹੀ ਹੈ, ਉਸ ਵਿਚ ਉੱਚ ਲੀਡਰਸ਼ਿਪ ਦਾ ਹੀ ਹੱਥ ਹੈ। ਇਸ ਸਾਜ਼ਿਸ਼ ਦੇ ਖਾਤਮੇ ਲਈ ਪੰਜਾਬ ਦੀਆਂ ਸਾਰੀਆਂ ਰਾਸ਼ਟਰਵਾਦੀ ਸ਼ਕਤੀਆਂ ਅਤੇ ਵਿਚਾਰਧਾਰਾ ਦੇ ਲੋਕਾਂ ਨੂੰ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜ ਮੁਖੀ ਬਾਜਵਾ ਦੇ ਦੋਸਤ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸੱਤਾ ਵਿਚ ਲਿਆਉਣ ਦੀ ਕਾਂਗਰਸ ਦੀ ਰਾਸ਼ਟਰ ਵਿਰੋਧੀ ਡੂੰਘੀ ਸਾਜ਼ਿਸ਼ ਹੈ ਕਿਉਂਕਿ ਕਾਂਗਰਸ ਭਵਿੱਖ ਵਿਚ ਪੰਜਾਬ ਤੇ ਪਾਕਿਸਤਾਨ ਨੂੰ ਇਕ-ਦੂਜੇ ਦੇ ਨੇੜੇ ਲਿਆਉਣਾ ਚਾਹੁੰਦੀ ਹੈ। ਰਾਸ਼ਟਰਵਾਦੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਰਸਤੇ ਦੀ ਰੁਕਾਵਟ ਸਨ। ਇਸ ਲਈ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਖਤਮ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਐੱਸ. ਸੀ. ਵੋਟ ਬੈਂਕ : ਕਿਤੇ ਦੋ ਭਾਈਚਾਰਿਆਂ ’ਚ ਉਲਝ ਕੇ ਨਾ ਰਹਿ ਜਾਵੇ ਕਾਂਗਰਸ

ਕੈਪਟਨ ਨੇ ਕਈ ਸਾਲ ਰਾਹੁਲ ਤੇ ਪ੍ਰਿਯੰਕਾ ਨੂੰ ਝੱਲਿਆ
ਗ੍ਰਹਿ ਮੰਤਰੀ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਇੰਨੇ ਸਾਲ ਕਾਂਗਰਸ ਵਿਚ ਰਹੇ, ਪੰਜਾਬ ਦੇ ਮੁੱਖ ਮੰਤਰੀ ਵੀ ਰਹੇ। ਉਨ੍ਹਾਂ ਨੇ ਇੰਨੇ ਸਾਲ ਰਾਹੁਲ ਤੇ ਪ੍ਰਿਯੰਕਾ ਨੂੰ ਝੱਲਿਆ ਤਾਂ ਉਨ੍ਹਾਂ ਦੀ ਗੱਲ ਨੂੰ ਗਲਤ ਨਹੀਂ ਕਿਹਾ ਜਾ ਸਕਦਾ। ਉਹ ਆਪਣੇ ਤਜਰਬੇ ਦੇ ਆਧਾਰ ’ਤੇ ਹੀ ਇਹ ਗੱਲ ਕਹਿ ਰਹੇ ਹਨ।
ਕੈਪਟਨ ਦੀ ਸਿੱਧੂ ਸਾਹਮਣੇ ਆਪਣਾ ਉਮੀਦਵਾਰ ਉਤਾਰਨ ਦੀ ਗੱਲ ’ਤੇ ਵਿਜ ਨੇ ਕਿਹਾ ਕਿ ਉਨ੍ਹਾਂ ਦੀ ਆਪਣੀ ਸਿਆਸਤ ਹੈ ਕਿ ਕੀ ਕਰਦੇ ਹਨ ਪਰ ਇਹ ਕਾਂਗਰਸ ਦਾ ਗੇਮ ਪਲਾਨ ਹੈ।

ਇਹ ਵੀ ਪੜ੍ਹੋ : ਕੈਪਟਨ ਜੋ ਪੌਣੇ 5 ਸਾਲ ’ਚ ਨਾ ਕਰ ਸਕੇ, ਕੀ ਚੰਨੀ 100 ਦਿਨ ’ਚ ਕਰ ਸਕਣਗੇ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News