ਰੂਹ ਕੰਬਾਊ ਵਾਰਦਾਤ: ਬੱਚੇ ਦੇ ਖੇਡਣ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਪਿਓ ਵੱਲੋਂ ਘੋਟਣਾ ਮਾਰ ਕੇ ਦਾਦੇ ਦਾ ਕਤਲ

Tuesday, Mar 15, 2022 - 06:31 PM (IST)

ਰੂਹ ਕੰਬਾਊ ਵਾਰਦਾਤ: ਬੱਚੇ ਦੇ ਖੇਡਣ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਪਿਓ ਵੱਲੋਂ ਘੋਟਣਾ ਮਾਰ ਕੇ ਦਾਦੇ ਦਾ ਕਤਲ

ਫ਼ਿਲੌਰ (ਅੰਮ੍ਰਿਤ ਭਾਖੜੀ, ਮੁਨੀਸ਼ ਬਾਵਾ) - 8 ਸਾਲ ਦੇ ਬੱਚੇ ਨੂੰ ਖੇਡਣ ਤੋਂ ਰੋਕਣ ’ਤੇ ਗੁੱਸੇ ’ਚ ਆਏ ਪਿਓ ਨੇ ਆਪਣੇ ਹੀ ਬਜ਼ੁਰਗ ਪਿਤਾ ’ਤੇ ਘੋਟਣੇ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਨੂੰ ਜਦੋਂ ਉਸ ਦੀ ਮਾਤਾ ਛਡਵਾਉਣ ਲਈ ਆਈ ਤਾਂ ਉਸ ਨੇ ਆਪਣੀ ਮਾਤਾ ’ਤੇ ਹਮਲਾ ਕਰਕੇ ਉਸ ਦਾ ਸਿਰ ਫਾੜ ਦਿੱਤਾ ਅਤੇ ਉਸ ਦੀ ਬਾਂਹ ਤੋੜ ਦਿੱਤੀ। ਇਸ ਦੌਰਾਨ ਜਦੋਂ ਨੇੜੇ ਬੈਠੀ ਚਾਚੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਜ਼ਾਲਮ ਨੇ ਉਸ ’ਤੇ ਵੀ ਘੋਟਣੇ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : 31 ਸਾਲਾ ਨੌਜਵਾਨ ਦਾ ਦਿਲ ’ਚ ਗੋਲੀ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼

ਮਿਲੀ ਜਾਣਕਾਰੀ ਅਨੁਸਾਰ ਨੇੜੇ ਦੇ ਪਿੰਡ ਚੀਮਾ ਖੁਰਦ ਵਿਚ ਅੱਜ ਸਵੇਰੇ 8.30 ਵਜੇ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰ ਗਈ। ਮੁਲਜ਼ਮ ਰਾਕੇਸ਼ ਕੁਮਾਰ (42) ਦੇ 3 ਬੱਚੇ (ਦੋ ਕੁੜੀਆਂ ਅਤੇ 1 ਮੁੰਡਾ) ਹਨ। ਉਸ ਦਾ 8 ਸਾਲ ਦਾ ਮੁੰਡਾ ਆਪਣੇ ਘਰ ਅੰਦਰ ਖੇਡ ਰਿਹਾ ਸੀ। ਰਾਕੇਸ਼ ਗੁੱਸੇ ਵਿਚ ਗਾਲ੍ਹਾਂ ਕੱਢਦੇ ਹੋਏ ਆਪਣੇ ਬੱਚੇ ਨੂੰ ਖੇਡਣ ਤੋਂ ਰੋਕਣ ਲੱਗ ਪਿਆ। ਇਸ ਦੌਰਾਨ ਕਮਰੇ ਵਿਚ ਬੈਠਾ ਉਸ ਦਾ ਬਜ਼ੁਰਗ ਪਿਤਾ ਰਾਕੇਸ਼ ਨੂੰ ਆ ਕੇ ਕਹਿਣ ਲੱਗਾ ਕਿ ਉਹ ਉਸ ਦੇ ਪੋਤੇ ਨੂੰ ਖੇਡਣ ਤੋਂ ਕਿਉਂ ਰੋਕ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ - ਸ਼ਹੀਦੀ ਪੁਰਬ ’ਤੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, SGPC ਨੇ ਮੰਗੇ ਪਾਸਪੋਰਟ

ਪਿਤਾ ਦੀ ਇਸ ਗੱਲ ਤੋਂ ਹੋਰ ਗੁੱਸੇ ’ਚ ਆਏ ਰਕੇਸ਼ ਨੇ ਘਰ ਅੰਦਰ ਪਿਆ ਘੋਟਣਾ ਚੁੱਕ ਕੇ ਆਪਣੇ ਪਿਤਾ ਦੇ ਸਿਰ ’ਤੇ ਕਈ ਵਾਰ ਮਾਰ ਦਿੱਤਾ, ਜਿਸ ਨਾਲ ਬਜ਼ੁਰਗ ਗੁਰਮੇਲ ਚੰਦ (70) ਦੀ ਮੌਕੇ ’ਤੇ ਮੌਤ ਹੋ ਗਈ। ਇਸ ਦੌਰਾਨ ਜਦੋਂ ਉਸ ਦੀ ਮਾਤਾ ਰਸ਼ਪਾਲ ਕੌਰ (65) ਉਸ ਨੂੰ ਰੋਕਣ ਗਈ ਤਾਂ ਉਸ ਨੇ ਆਪਣੀ ਮਾਤਾ ਉਪਰ ਵੀ ਹਮਲਾ ਬੋਲ ਕਰਕੇ ਉਸ ਦਾ ਸਿਰ ਫਾੜ ਦਿੱਤਾ ਅਤੇ ਇਕ ਬਾਂਹ ਤੋੜ ਦਿੱਤੀ। ਉਨ੍ਹਾਂ ਨੂੰ ਜਦੋਂ ਉਸ ਦੀ ਬਜ਼ੁਰਗ ਚਾਚੀ ਸੁਰਜੀਤ ਕੌਰ ਬਚਾਉਣ ਗਈ ਤਾਂ ਉਸ ਨੇ ਉਸ ’ਤੇ ਵੀ ਹਮਲਾ ਕਰਕੇ ਸਿਰ ਫਾੜ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। 

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ

ਦੂਜੇ ਪਾਸੇ ਆਪਣੇ ਪਤੀ ਦੇ ਸਿਰ ’ਤੇ ਖੂਨ ਸਵਾਰ ਹੋਇਆ ਦੇਖ ਰਾਕੇਸ਼ ਦੀ ਪਤਨੀ ਰਾਜਵਿੰਦਰ ਕੌਰ ਆਪਣੀਆ ਦੋਵੇਂ ਕੁੜੀਆਂ ਨੂੰ ਬਚਾ ਕੇ ਘਰੋਂ ਬਾਹਰ ਲਿਜਾਣ ਵਿਚ ਕਾਮਯਾਬ ਹੋ ਗਈ। ਉਸ ਨੇ ਬਾਹਰ ਨਿਕਲਦੇ ਸਾਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਆਏ, ਜਿਨ੍ਹਾਂ ਨੇ ਰਾਕੇਸ਼ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਪਠਾਨਕੋਟ 'ਚ ਰਿਸ਼ਤੇ ਹੋਏ ਦਾਗਦਾਰ, ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰਾਂ ਨੇ ਲੁੱਟੀ ਭਾਬੀ ਦੀ ਪੱਤ

ਪੁਲਸ ਨੇ ਜ਼ਖ਼ਮੀ ਹਾਲਤ ’ਚ ਉਸ ਦੀ ਮਾਤਾ ਅਤੇ ਚਾਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ। ਡਾਕਟਰ ਨੇ ਉਨ੍ਹਾਂ ਦੀ ਨਾਜ਼ੁਕ ਹਾਲਤ ਦੇਖਦਿਆ ਦੋਵਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਅਤੇ ਪਿਤਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਥਾਨਕ ਹਸਪਤਾਲ ਵਿੱਚ ਰੱਖਵਾ ਦਿੱਤਾ।

ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News