ਆਂਗਣਵਾੜੀ ਵਰਕਰਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
Wednesday, Feb 28, 2018 - 10:44 PM (IST)

ਕਾਠਗੜ੍ਹ,(ਭਾਟੀਆ)- ਅੱਜ ਸਥਾਨਕ ਸੈਂਟਰ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪੁਤਲਾ ਫੂਕਣ ਉਪਰੰਤ ਯੂਨੀਅਨ ਦੇ ਬੁਲਾਰਿਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਪ੍ਰੀ-ਨਰਸਰੀ ਦੇ ਬੱਚੇ ਆਂਗਣਵਾੜੀ ਸੈਂਟਰਾਂ ਵਿਚ ਪੂਰਨ ਤੌਰ 'ਤੇ ਵਾਪਸ ਭੇਜੇ ਜਾਣ, 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ, ਗਰਮੀਆਂ ਦੀਆਂ ਛੁੱਟੀਆਂ ਪੂਰਾ ਜੂਨ ਮਹੀਨਾ ਕੀਤੀਆਂ ਜਾਣ, ਹੈਲਪਰਾਂ ਤੋਂ ਵਰਕਰ ਬਣਨ ਦਾ ਤਜਰਬਾ 3 ਸਾਲ ਤੋਂ ਇਲਾਵਾ ਹੋਰ ਵੀ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਪੂਨਮ ਜੰਡੀ ਪ੍ਰਧਾਨ, ਖੁਸ਼ਬੂ, ਨੀਰਜ, ਰਾਣੀ ਆਨੰਦ, ਅੰਜੂ, ਪੂਜਾ, ਊਸ਼ਾ ਰਾਣੀ, ਸੁਖਵਿੰਦਰ ਕੌਰ, ਅਨੀਤਾ ਰਾਣੀ, ਸ਼ੀਤਲ ਰਾਣੀ, ਨੀਲਮ, ਅਨੀਤਾ, ਦਵਿੰਦਰ ਕੌਰ, ਸੁਰਜੀਤ ਕੌਰ, ਦਿਕਸ਼ਾ, ਨੀਤੂ, ਬਲਜੀਤ ਕੌਰ, ਜਸਵਿੰਦਰ ਕੌਰ, ਨੀਰਜ, ਰੇਨੂੰ, ਸੁਖਵਿੰਦਰ ਕੌਰ ਆਦਿ ਵਰਕਰ ਤੇ ਹੈਲਪਰ ਹਾਜ਼ਰ ਸਨ।