ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਕਰਵਾ ਰਹੇ ਸੀ ਅਨੰਦ ਕਾਰਜ, ਮੌਕੇ 'ਤੇ ਪੁੱਜ ਗਏ ਨਿਹੰਗ ਸਿੰਘ

Tuesday, Jul 09, 2024 - 01:40 PM (IST)

ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਕਰਵਾ ਰਹੇ ਸੀ ਅਨੰਦ ਕਾਰਜ, ਮੌਕੇ 'ਤੇ ਪੁੱਜ ਗਏ ਨਿਹੰਗ ਸਿੰਘ

ਖਰੜ (ਗਗਨਦੀਪ) : ਨਜ਼ਦੀਕੀ ਨਗਰ ਘੜੂੰਆਂ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਇਕ ਹਿੰਦੀ ਨਾਟਕ ਦੀ ਚੱਲ ਰਹੀ ਸ਼ੂਟਿੰਗ ਦੌਰਾਨ ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਅਨੰਦ ਕਾਰਜ ਕਰਵਾਉਣ ਕਾਰਨ ਨਿਹੰਗ ਸਿੰਘਾਂ ਨੇ ਸ਼ੂਟਿੰਗ ਵਾਲੀ ਜਗ੍ਹਾ ’ਤੇ ਜਾ ਕੇ ਸ਼ੂਟਿੰਗ ਦਾ ਕੰਮ ਰੋਕ ਦਿੱਤਾ। ਇਸ ਸਬੰਧੀ ਥਾਣਾ ਘੜੂੰਆਂ ਦੇ ਬਾਹਰ ਜਾਣਕਾਰੀ ਦਿੰਦਿਆਂ ਜੱਥੇਦਾਰ ਬਾਬਾ ਨਿਹਾਲ ਸਿੰਘ ਪਿੰਡ ਬਰੌਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਜੱਥੇਦਾਰ ਮੇਜਰ ਸਿੰਘ ਦਾ ਫੋਨ ਆਇਆ ਕਿ ਘੜੂੰਆਂ ਵਿਖੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਕੋਲ ਬੇਅਦਬੀ ਹੋਈ ਹੈ ,ਜਦੋਂ ਅਸੀਂ ਉਸ ਜਗ੍ਹਾ ’ਤੇ ਪਹੁੰਚੇ ਤਾਂ ਦੇਖਿਆ ਕਿ ਸ਼ੂਟਿੰਗ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰ ਕੇ ਪੂਰੀ ਪਾਲਕੀ ਸਾਹਿਬ ਸਜਾ ਕੇ ਚੌਰ ਸਾਹਿਬ, ਤਬਲੇ, ਤਿੰਨ ਗ੍ਰੰਥੀ ਸਿੰਘ ਮੌਜੂਦ ਸੀ, ਜੋ ਕਿ ਨਕਲੀ ਅਨੰਦ ਕਾਰਜ ਕਰਵਾਉਣ ਦੀ ਵੀਡੀਓ ਬਣਾ ਕੇ ਕੋਈ ਸੀਰੀਅਲ ਬਣਾ ਰਹੇ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋਏ ਖ਼ਾਸ ਹੁਕਮ, ਭਲਕੇ ਤੋਂ ਸ਼ੁਰੂ ਹੋਵੇਗਾ ਇਹ ਕੰਮ

ਉਨ੍ਹਾਂ ਕਿਹਾ ਕਿ ਸ਼ੂਟਿੰਗ ਕਰਨ ਵਾਲਿਆਂ ਅਤੇ ਨਾਟਕ ਦੇ ਮਾਲਕਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਦਾਕਾਰ ਜਰਨੈਲ ਸਿੰਘ ਨੇ ਕਿਹਾ ਕਿ ਜਦੋਂ ਫਿਲਮਾਂ ਜਾਂ ਨਾਟਕਾਂ ’ਚ ਅਸੀਂ ਸਿੱਖਾਂ ਦਾ ਅਨੰਦ ਕਾਰਜ ਦਿਖਾਉਣਾ ਹੈ ਤਾਂ ਉਹ ਨਕਲੀ ਸੈੱਟ ਲਗਾ ਕੇ ਹੀ ਫਿਲਮਾਇਆ ਜਾ ਸਕਦਾ ਹੈ ਕਿਉਂਕਿ ਸ਼ੂਟਿੰਗ ਦੌਰਾਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਤਾਂ ਰੱਖ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਕਈ ਫਿਲਮਾਂ 'ਚ ਇਸ ਤਰ੍ਹਾਂ ਦਿਖਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਪਤਾ ਲੱਗਾ ਕਿ ਨਿਹੰਗ ਜੱਥੇਬੰਦੀ ਅਤੇ ਸ਼ੂਟਿੰਗ ਵਾਲਿਆਂ 'ਚ ਝੜਪ ਹੋਈ ਹੈ ਤਾਂ ਉਹ ਮਸਲਾ ਸੁਲਝਾਉਣ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਆਪਣੇ ਸਮਾਜ ਨੂੰ ਆਪਣੇ ਧਰਮ ਸਬੰਧੀ ਦੱਸਣਾ ਹੈ ਤਾਂ ਸਾਨੂੰ ਇਸ ਤਰ੍ਹਾਂ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਸਬੰਧੀ ਸਪੱਸ਼ਟ ਕਰਨ ਕਿ ਇਸ ਤਰ੍ਹਾਂ ਕਰਨਾ ਠੀਕ ਹੈ ਕਿ ਨਹੀਂ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਆਪ' ਦੇ ਸੀਨੀਅਰ ਆਗੂ ਪਰਦੀਪ ਛਾਬੜਾ ਦਾ ਦਿਹਾਂਤ, ਕਈ ਦਿਨਾਂ ਤੋਂ ਚੱਲ ਰਹੇ ਸੀ ਬੀਮਾਰ (ਵੀਡੀਓ)

ਉਨ੍ਹਾਂ ਕਿਹਾ ਕਿ ਬਤੌਰ ਸਿੱਖ ਉਨ੍ਹਾਂ ਨੂੰ ਲੱਗਦਾ ਹੈ ਕਿ ਅੱਜ-ਕੱਲ੍ਹ ਸ਼ੋਸ਼ਲ ਮੀਡੀਆ ਦਾ ਯੁੱਗ ਹੈ ਅਤੇ ਅਸੀਂ ਆਪਣੇ ਬੱਚਿਆਂ ਨੂੰ ਕੁੱਝ ਦਿਖਾ ਨਹੀਂ ਸਕੇ ਅਤੇ ਅਸੀਂ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਨਹੀਂ ਲੈ ਕੇ ਜਾਂਦੇ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਗੱਲਬਾਤ ਰਾਹੀਂ ਸੁਲਝਾ ਦਿੱਤਾ ਜਾਵੇਗਾ। ਡੀ. ਐੱਸ. ਪੀ. ਖਰੜ ਕਰਨ ਸਿੰਘ ਸੰਧੂ ਨੇ ਕਿਹਾ ਕਿ ਮਾਮਲੇ ਸਬੰਧੀ ਪਤਾ ਲੱਗਾ ਸੀ ਕਿ ਨਜ਼ਦੀਕੀ ਕਿਤੇ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀ, ਉਸ ਜਗ੍ਹਾ ਕੁੱਝ ਵਿਅਕਤੀਆਂ ਵੱਲੋਂ ਜਿਨ੍ਹਾਂ ’ਚ ਨਿਹੰਗ ਸਿੰਘ ਵੀ ਸ਼ਾਮਲ ਸਨ, ਉਨ੍ਹਾਂ ਨੇ ਰੋਸ ਜਤਾਇਆ ਕਿ ਉੱਥੇ ਜਿਹੜੇ ਅਨੰਦ ਕਾਰਜ ਹੋ ਰਹੇ ਹਨ, ਉਸ ਨਾਲ ਮਰਿਆਦਾ ਭੰਗ ਹੋ ਰਹੀ ਹੈ। ਸ਼ੂਟਿੰਗ ਵਾਲੀ ਜਗ੍ਹਾ ਦੋਹਾਂ ਪਾਰਟੀਆਂ ਦੀ ਅਣਬਣ ਹੋਈ ਹੈ, ਜਿਸ ਤੋਂ ਬਾਅਦ ਦੋਹਾਂ ਪਾਰਟੀਆਂ ਨੂੰ ਥਾਣੇ ਲਿਆ ਕੇ ਗੱਲਬਾਤ ਸੁਣੀ ਹੈ। ਉਸ ਤੋਂ ਬਾਅਦ ਫ਼ੈਸਲਾ ਲਿਆ ਗਿਆ ਕਿ ਜੋ ਸ਼ੂਟਿੰਗ ਦੀ ਪ੍ਰੋਡਕਸ਼ਨ ਵਾਲੇ ਹਨ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਂ ਸ਼੍ਰੋਮਣੀ ਕਮੇਟੀ ਤੋਂ ਕਲੈਰੀਫਿਕੇਸ਼ਨ ਲੈਣਗੇ ਕਿ ਇਸ ਤਰ੍ਹਾਂ ਦੀਆਂ ਸ਼ੂਟਿੰਗਾਂ ਕਿਸ ਤਰ੍ਹਾਂ ਕੀਤੀਆਂ ਜਾਣ, ਜਿਹੜੇ ਵਿਅਕਤੀ ਉਸ ਜਗ੍ਹਾ ਗਏ ਸਨ, ਉਨ੍ਹਾਂ ਨੇ ਵੀ ਇਸ ਗੱਲ ਨੂੰ ਮੰਨਿਆ ਹੈ, ਜੇਕਰ ਕਿਤੇ ਅਜਿਹੀ ਗੱਲ ਲੱਗਦੀ ਹੈ ਤਾਂ ਸਹੀ ਜ਼ਾਬਤੇ ਅਨੁਸਾਰ ਹੀ ਪ੍ਰਸ਼ਾਸਨ ਦੇ ਧਿਆਨ ’ਚ ਲਿਆ ਕੇ ਕਾਰਵਾਈ ਕਰਵਾਉਣਗੇ। ਦੋਹਾਂ ਪਾਰਟੀਆਂ ਨੇ ਇਕ-ਦੂਜੇ ’ਤੇ ਦੋਸ਼ ਲਾਏ ਹਨ, ਜਿਸ ਸਬੰਧੀ ਉਹ ਸੀ. ਸੀ. ਟੀ. ਵੀ. ਫੁਟੇਜ ਜਾਂਚੀ ਜਾ ਰਹੀ ਹੈ, ਜੇਕਰ ਕੋਈ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਉਸ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 


author

Babita

Content Editor

Related News