ਪੰਜਾਬ ਦੇ ਇਸ ਪਿੰਡ ਵਿਚ ਫੈਲੀ ਅਣਜਾਣ ਬੀਮਾਰੀ, ਦਹਿਸ਼ਤ ’ਚ ਆਏ ਲੋਕ
Tuesday, Jan 16, 2024 - 09:39 AM (IST)
ਬਾਲਿਆਂਵਾਲੀ (ਸ਼ੇਖਰ) : ਪਿੰਡ ਸੂਚ ਵਿਖੇ ਫੈਲੀ ਕੋਈ ਅਣਜਾਣ ਬੀਮਾਰੀ ਕਾਰਨ 3 ਦਰਜਨ ਦੇ ਕਰੀਬ ਪਸ਼ੂਆਂ ਦੇ ਮਰਨ ਦੀ ਜਾਣਕਾਰੀ ਮਿਲੀ ਹੈ। ਇਸ ਬੀਮਾਰੀ ਕਾਰਣ ਪਿੰਡ ’ਚ ਦਹਿਸ਼ਤ ਦਾ ਮਾਹੌਲ ਹੈ। ਪਿੰਡ ਦੀ ਸਰਪੰਚ ਕਿਰਨਜੀਤ ਕੌਰ ਦੇ ਪਤੀ ਕਪੂਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ 35-36 ਪਸ਼ੂਆਂ ਦੀ ਅਣਜਾਣ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ ਅਤੇ 50 ਦੇ ਕਰੀਬ ਪਸ਼ੂ ਹੋਰ ਬੀਮਾਰ ਹਨ। ਉਨ੍ਹਾਂ ਕਿਹਾ ਕਿ ਅੱਜ ਚੰਡੀਗੜ੍ਹ ਅਤੇ ਬਠਿੰਡਾ ਤੋਂ ਵਿਭਾਗ ਦੀਆਂ ਟੀਮਾਂ ਜਾਂਚ ਕਰਨ ਪਹੁੰਚੀਆਂ ਸਨ, ਜਿਨ੍ਹਾਂ ਵੱਲੋਂ ਸੈਂਪਲ ਲਏ ਗਏ ਹਨ ਅਤੇ ਜਾਂਚ ਤੋਂ ਬਾਅਦ ਹੀ ਇਸ ਬੀਮਾਰੀ ਬਾਰੇ ਹੋਰ ਜਾਣਕਾਰੀ ਮਿਲ ਸਕੇਗੀ।
ਇਹ ਵੀ ਪੜ੍ਹੋ : ਬਿਜਲੀ ਦੇ ਮੀਟਰ ’ਤੇ ਵਾਧੂ ਲੋਡ ਪਾਉਣ ਵਾਲਿਆਂ ਲਈ ਖ਼ਤਰੇ ਦੀ ਘੰਟੀ, ਕਾਰਵਾਈ ਦੀ ਤਿਆਰੀ ’ਚ ਪਾਵਰਕਾਮ
ਇਸ ਦੌਰਾਨ ਪਿੰਡ ਵਾਸੀਆਂ ਨੇ ਪਸ਼ੂ ਪਾਲਣ ਵਿਭਾਗ ਖ਼ਿਲਾਫ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਸ਼ੂਆਂ ਦਾ ਪਹਿਲਾਂ ਟੀਕਾਕਰਨ ਨਹੀਂ ਕੀਤਾ ਗਿਆ, ਜਦੋਂਕਿ ਦੇਰੀ ਨਾਲ ਇਲਾਜ ਸ਼ੁਰੂ ਕੀਤਾ ਗਿਆ ਹੈ। ਦੂਜੇ ਪਾਸੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਾਜਦੀਪ ਸਿੰਘ ਨੇ ਕਿਹਾ ਕਿ ਸੈਂਪਲ ਲੈ ਕੇ ਭੇਜੇ ਗਏ ਹਨ ਅਤੇ ਜਾਂਚ ਰਿਪੋਰਟ ਆਉਣ ’ਤੇ ਹੀ ਬੀਮਾਰੀ ਬਾਰੇ ਦੱਸਿਆ ਜਾ ਸਕਦਾ ਹੈ ਪਰ ਅਜੇ ਤਕ ਬੀਮਾਰੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਇਹ ਵੀ ਪੜ੍ਹੋ : ਪਟਿਆਲਾ ਦੀ ਹੈਰਾਨ ਕਰਨ ਵਾਲੀ ਵੀਡੀਓ, ਰਾਹ ਜਾਂਦੀ ਔਰਤ ਨਾਲ ਹੋ ਗਿਆ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8