ਪਿੰਡ ਸ਼ਾਹਪੁਰ ਕਲਾਂ ਦੀ ਪੰਚਾਇਤ ਨੇ ਲਿਆ ਅਹਿਮ ਫ਼ੈਸਲਾ, ਸਾਰੇ ਪਾਸੇ ਹੋ ਰਹੀ ਵਾਹ-ਵਾਹ, ਪੜ੍ਹੋ ਪੂਰਾ ਮਾਮਲਾ

12/25/2022 9:33:08 PM

ਚੀਮਾ ਮੰਡੀ (ਗੋਇਲ) : ਇਥੋਂ ਨੇੜਲੇ ਪਿੰਡ ਝਾੜੋਂ ਦੀ ਗ੍ਰਾਮ ਪੰਚਾਇਤ ਤੇ ਨੌਜਵਾਨ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ ਪਿੰਡ 'ਚ ਤੰਬਾਕੂ ਬੀੜੀ ਸਿਗਰਟ ਜ਼ਰਦੇ ਦੀ ਵਿਕਰੀ ਅਤੇ ਵਰਤੋਂ ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਫੈਸਲਾ ਲਏ ਜਾਣ ਤੋਂ ਬਾਅਦ ਇਸ ਨਾਲ ਲਗਦੇ ਪਿੰਡ ਸ਼ਾਹਪੁਰ ਕਲਾਂ ਦੀ ਪੰਚਾਇਤ ਦੀ ਅਗਵਾਈ ਵਿਚ ਬਾਬਾ ਭਾਈ ਬਹਿਲੋ ਸਪੋਰਟਸ ਕਲੱਬ ਅਤੇ ਯੂਥ ਸਪੋਰਟਸ ਕਲੱਬ ਨੇ ਵੀ ਪਿੰਡ ਵਿੱਚ ਨਸ਼ਿਆਂ ਦੀ ਵਿਕਰੀ ਅਤੇ ਵਰਤੋਂ ’ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ।

PunjabKesari

ਪੰਚਾਇਤ, ਕਲੱਬ ਅਹੁਦੇਦਾਰਾਂ ਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕੀਤੇ ਗਏ ਫੈਸਲੇ ’ਚ ਪਿੰਡ ਦੀਆਂ ਦੁਕਾਨਾਂ ’ਤੇ ਜਾ ਪਿੰਡ ਦਾ ਕੋਈ ਵਿਅਕਤੀ ਚਿੱਟਾ,ਸਮੈਕ, ਤੰਬਾਕੂ, ਬੀੜੀ ਤੇ ਸਿਗਰਟ ਜ਼ਰਦਾ ਜਾ ਕੋਈ ਹੋਰ ਨਸ਼ੇ ਵਾਲਾ ਪਦਾਰਥ ਵੇਚੇਗਾ ਉਸ ’ਤੇ 20 ਹਜ਼ਾਰ ਦਾ ਜੁਰਮਾਨਾ ਲਗਾਇਆ ਜਾਵੇਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਦੁਕਾਨ 10 ਦਿਨ ਤਕ ਬੰਦ ਰੱਖੀ ਜਾਵੇਗੀ। ਇਸ ਮੌਕੇ ਫੈਸਲਾ ਕੀਤਾ ਗਿਆ ਹੈ ਕਿ ਜੇ ਕੋਈ ਵਿਅਕਤੀ ਧਾਰਮਿਕ ਅਸਥਾਨ, ਕੋਈ ਵੀ ਸਾਂਝੀ ਜਗਾ, ਸਕੂਲ ਆਦਿ ਜਨਤਕ ਥਾਂ ’ਤੇ ਨਸ਼ਾ ਕਰ ਕੇ ਜਾਂਦਾ ਹੈ ਤਾਂ ਉਸ ’ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Mandeep Singh

Content Editor

Related News